Home / ਤਾਜਾ ਜਾਣਕਾਰੀ / ਅਚਾਨਕ ਇਥੇ ਕੋਰੋਨਾ ਕਰਕੇ 4 ਹਫਤਿਆਂ ਦੇ ਸੰਪੂਰਨ ਲਾਕ ਡਾਊਨ ਦਾ ਹੋ ਗਿਆ ਐਲਾਨ

ਅਚਾਨਕ ਇਥੇ ਕੋਰੋਨਾ ਕਰਕੇ 4 ਹਫਤਿਆਂ ਦੇ ਸੰਪੂਰਨ ਲਾਕ ਡਾਊਨ ਦਾ ਹੋ ਗਿਆ ਐਲਾਨ

ਆਈ ਤਾਜਾ ਵੱਡੀ ਖਬਰ

ਕਰੋਨਾ ਦੀ ਅਗਲੀ ਲਹਿਰ ਫਿਰ ਤੋਂ ਸਾਰੀ ਦੁਨੀਆ ਉੱਪਰ ਹਾਵੀ ਹੁੰਦੀ ਨਜ਼ਰ ਆ ਰਹੀ ਹੈ। ਵਿਸ਼ਵ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਫਿਰ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦੀ ਅਗਲੀ ਲਹਿਰ ਨੂੰ ਦੇਖਦੇ ਹੋਏ ਫਿਰ ਤੋਂ ਤਾਲਾ ਬੰਦੀ ਕੀਤੀ ਜਾ ਰਹੀ ਹੈ। ਜਿੱਥੇ ਸਭ ਦੇਸ਼ਾਂ ਵਿੱਚ ਕਰੋਨਾ ਦਾ ਟੀਕਾਕਰਣ ਆਰੰਭ ਕੀਤਾ ਗਿਆ ਹੈ। ਉਥੇ ਹੀ ਕਰੋਨਾ ਕੇਸਾਂ ਵਿਚ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ।

ਪਿਛਲੇ ਸਾਲ ਤੋਂ ਸ਼ੁਰੂ ਹੋਈ ਕਰੋਨਾ ਨੇ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿੱਚੋ ਗੁਜਰਨ ਲਈ ਮਜਬੂਰ ਕਰ ਦਿੱਤਾ ਹੈ। ਬਹੁਤ ਮੁਸ਼ਕਲ ਨਾਲ ਲੋਕਾਂ ਵੱਲੋਂ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਜਾਰੀ ਸਨ ਕਿ ਕਰੋਨਾ ਦੀ ਅਗਲੀ ਲਹਿਰ ਨੇ ਲੋਕਾਂ ਨੂੰ ਫਿਰ ਤੋਂ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਅਚਾਨਕ ਇਥੇ ਕਰੋਨਾ ਕਰਕੇ ਚਾਰ ਹਫ਼ਤਿਆਂ ਦੇ ਸੰਪੂਰਨ ਲਾਕ ਡਾਊਨ ਦਾ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਨੂੰ ਰੋਕਣ ਲਈ ਮੁੜ ਤੋਂ ਲਾਕ ਡਾਊਨ ਲਗਾਇਆ ਜਾ ਰਿਹਾ ਹੈ,

ਉਥੇ ਹੀ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਚਾਰ ਹਫ਼ਤਿਆਂ ਦਾ ਸੰਪੂਰਨ ਲਾਕ ਡਾਊਨ ਫਰਾਂਸ ਵਿੱਚ ਵੀ ਲਾਗੂ ਕਰ ਦਿੱਤਾ ਗਿਆ ਹੈ ਜਿਸ ਦੇ ਚਲਦੇ ਹੋਏ ਵਿਦਿਅਕ ਅਦਾਰਿਆਂ ਨੂੰ ਵੀ ਬੰਦ ਰੱਖਿਆ ਜਾਵੇਗਾ। ਲੋਕ ਦਫ਼ਤਰ ਨਾ ਜਾ ਕੇ ਆਪਣੇ ਘਰ ਤੋਂ ਹੀ ਕੰਮ ਕਰਨਗੇ ਅਤੇ ਕੁਝ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਨੂੰ ਖੋਲ੍ਹਿਆ ਜਾ ਰਿਹਾ ਹੈ। ਉਥੇ ਹੀ ਲੋਕਾਂ ਨੂੰ ਇਸਟਰ ਦੇ ਮੌਕੇ ਵੀ ਘਰ ਤੋਂ ਬਾਹਰ ਜਾਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ ਹੈ। ਫਰਾਂਸ ਵਿੱਚ ਮੁੜ ਤੋਂ ਕਰੋਨਾ ਕੇਸਾਂ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਜਿਥੇ ਬੀਤੇ ਦਿਨ 29500 ਮਾਮਲੇ ਦਰਜ ਕੀਤੇ ਗਏ ਹਨ।

ਜਿਸ ਕਾਰਨ ਕੇਸਾਂ ਦਾ ਇਹ ਅੰਕੜਾ 28 ਮਾਰਚ ਨੂੰ 41 ਹਜ਼ਾਰ ਨੂੰ ਪਾਰ ਕਰ ਗਿਆ ਹੈ। ਜਿਸ ਕਾਰਨ ਸਰਕਾਰ ਚਿੰਤਾ ਦੇ ਵਿੱਚ ਇਹ ਫੈਸਲਾ ਲਾਗੂ ਕਰ ਰਹੀ ਹੈ। ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 95 ਹਜ਼ਾਰ 502 ਹੋ ਗਈ ਹੈ। ਇਸ ਸਮੇਂ 5000 ਲੋਕ ਆਈ ਸੀ ਯੂ ਵਿਚ ਜੇਰੇ ਇਲਾਜ ਹਨ। ਸਰਕਾਰ ਵੱਲੋਂ ਲੋਕਾਂ ਨੂੰ ਡਰਨ ਦੀ ਨਹੀਂ ਸਗੋਂ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਚਾਰ ਹਫ਼ਤਿਆਂ ਦੌਰਾਨ ਦੇਸ਼ ਅੰਦਰ ਕੋਈ ਵੀ ਜਨਤਕ ਮੀਟਿੰਗਾਂ ਨਹੀਂ ਕੀਤੀਆਂ ਜਾਣਗੀਆਂ, ਇਕੱਠ ਉਪਰ ਸਰਕਾਰ ਵੱਲੋਂ ਪੂਰੀ ਤਰ੍ਹਾਂ ਪਾਬੰਦੀ ਲਾਗੂ ਕੀਤੀ ਗਈ ਹੈ।