Home / ਤਾਜਾ ਜਾਣਕਾਰੀ / ਅਚਾਨਕ ਇਥੇ ਸਰਕਾਰ ਨੇ ਸ਼ਾਮ 8 ਵਜੇ ਤੋਂ ਸਵੇਰੇ 7 ਵਜੇ ਤੱਕ ਲਈ ਲਗਾਤੀ ਇਹ ਪਾਬੰਦੀ – ਤਾਜਾ ਵੱਡੀ ਖਬਰ

ਅਚਾਨਕ ਇਥੇ ਸਰਕਾਰ ਨੇ ਸ਼ਾਮ 8 ਵਜੇ ਤੋਂ ਸਵੇਰੇ 7 ਵਜੇ ਤੱਕ ਲਈ ਲਗਾਤੀ ਇਹ ਪਾਬੰਦੀ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਕਾਰਜਕਾਲ ਨੂੰ ਸਹੀ ਢੰਗ ਦੇ ਨਾਲ ਚਲਾਉਣ ਵਾਸਤੇ ਉਥੋਂ ਦੀ ਕੇਂਦਰ ਸਰਕਾਰ ਅਹਿਮ ਰੋਲ ਅਦਾ ਕਰਦੀ ਹੈ। ਕਿਉਂਕਿ ਕੇਂਦਰ ਦੀ ਸਰਕਾਰ ਵੱਲੋਂ ਲਿਆ ਗਿਆ ਫ਼ੈਸਲਾ ਸਮੁੱਚੇ ਦੇਸ਼ ਦੇ ਵਿੱਚ ਲਾਗੂ ਹੁੰਦਾ ਹੈ ਜਿਸ ਦਾ ਅਸਰ ਵੱਖੋ ਵੱਖ ਸੂਬਿਆਂ ਦੇ ਵਿੱਚ ਇੱਕੋ ਜਿਹਾ ਮਹਿਸੂਸ ਕੀਤਾ ਜਾਂਦਾ ਹੈ। ਸਮੇਂ ਅਤੇ ਜ਼ਰੂਰਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਹਰ ਸੂਬੇ ਦੀਆਂ ਸਥਿਤੀਆਂ ਅਤੇ ਲੋੜਾਂ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਹਨ। ਹਾਲ ਹੀ ਦੇ ਦਿਨਾਂ ਦੌਰਾਨ ਕੋਰੋਨਾ ਵਾਇਰਸ ਨੇ ਇਕ ਵਾਰ

ਫਿਰ ਤੋਂ ਆਪਣਾ ਅਸਰ ਵਧੇਰੇ ਮਾਤਰਾ ਵਿੱਚ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਨੂੰ ਕਾਬੂ ਵਿਚ ਕਰਨ ਲਈ ਕੇਂਦਰ ਸਰਕਾਰ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਹਨ। ਕੇਂਦਰ ਸਰਕਾਰ ਦੇ ਨਾਲ ਰਾਜ ਸਰਕਾਰ ਵੀ ਆਪਣੇ ਪੱਧਰ ਉਪਰ ਇਸ ਬਿਮਾਰੀ ਨੂੰ ਹਰਾਉਣ ਲਈ ਕਈ ਐਲਾਨ ਕਰਦੀ ਹੈ। ਵੱਖ ਵੱਖ ਰਾਜ ਆਪਣੇ ਪੱਧਰ ਉੱਪਰ ਕੋਸ਼ਿਸ਼ਾਂ ਕਰ ਰਹੇ ਹਨ ਕਿ ਇਸ ਬਿਮਾਰੀ ਤੋਂ ਹੋਣ ਵਾਲੇ ਬੁਰੇ ਪ੍ਰਭਾਵ ਤੋਂ ਆਪਣੇ ਸੂਬਾ ਵਾਸੀਆਂ ਨੂੰ ਬਚਾਇਆ ਜਾ ਸਕੇ। ਜਿਸ ਦੇ ਤਹਿਤ ਹੈ ਮਹਾਰਾਸ਼ਟਰ ਦੀ ਸਰਕਾਰ ਨੇ

ਕੋਰੋਨਾ ਵਾਇਰਸ ਦੇ ਵਧੇ ਹੋਏ ਪਸਾਰ ਨੂੰ ਦੇਖਦੇ ਹੋਏ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜੋ ਕਿ 27 ਮਾਰਚ ਤੋਂ ਲਾਗੂ ਹੋ ਜਾਣਗੇ। ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸ਼ਾਮ 8 ਵਜੇ ਤੋਂ ਸਵੇਰੇ 7 ਵਜੇ ਤੱਕ ਧਾਰਾ 144 ਲਾਗੂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮਾਸਕ ਨਾ ਪਾਉਣ ਵਾਲਿਆਂ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ ਜੋ ਪਹਿਲਾਂ 200 ਸੀ। ਇਸਦੇ ਨਾਲ ਹੀ ਸਰਵਜਨਕ ਥਾਵਾਂ ਉੱਪਰ ਥੁੱਕਣ ਵਾਲੇ ਨੂੰ 1,000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਰਾਤ ਨੂੰ ਸਾਰੀਆਂ ਦੁਕਾਨਾਂ ਬੰਦ

ਰਹਿਣਗੀਆਂ ਪਰ ਆਨਲਾਈਨ ਖਾਣੇ ਦੀ ਡਿਲਿਵਰੀ ਨੂੰ ਖੁੱਲ੍ਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੇ ਸਮਾਗਮਾਂ ਵਿੱਚ ਵੱਧ ਤੋਂ ਵੱਧ 20 ਲੋਕ ਵੀ ਸ਼ਾਮਲ ਹੋ ਸਕਦੇ ਹਨ। ਇੱਥੋਂ ਦੇ ਸਮੁੰਦਰੀ ਤੱਟਾਂ ਨੂੰ ਵੀ ਪਾਬੰਦੀ ਦੇ ਖੇਤਰ ਵਿੱਚ ਲਿਆ ਗਿਆ ਹੈ। ਦੱਸ ਦਈਏ ਕਿ ਰੋਜਾਨਾਂ ਹੀ ਭਾਰੀ ਗਿਣਤੀ ਦੇ ਵਿਚ ਮਹਾਰਾਸ਼ਟਰ ਸੂਬੇ ਵਿੱਚੋਂ ਕੇਸ ਸਾਹਮਣੇ ਆ ਰਹੇ ਹਨ ਜਿਸ ਦੇ ਨਾਲ ਇੱਥੋਂ ਦੇ ਹਾਲਾਤ ਕਾਫ਼ੀ ਨਾਜ਼ੁਕ ਬਣ ਚੁੱਕੇ ਹਨ।