Home / ਤਾਜਾ ਜਾਣਕਾਰੀ / ਅਚਾਨਕ ਹੁਣੇ ਹੁਣੇ CBSE ਸਕੂਲਾਂ ਲਈ ਹੋ ਗਿਆ ਇਹ ਐਲਾਨ – ਮਾਪਿਆਂ ਚ ਰਾਹਤ

ਅਚਾਨਕ ਹੁਣੇ ਹੁਣੇ CBSE ਸਕੂਲਾਂ ਲਈ ਹੋ ਗਿਆ ਇਹ ਐਲਾਨ – ਮਾਪਿਆਂ ਚ ਰਾਹਤ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਫੈਲੀ ਹੋਈ ਕੋਰੋਨਾ ਵਾਇਰਸ ਦੀ ਬਿਮਾਰੀ ਆਪਣਾ ਵੱਡਾ ਅਸਰ ਦਿਖਾ ਰਹੀ ਹੈ। ਰੋਜ਼ਾਨਾ ਹੀ ਇਸ ਬਿਮਾਰੀ ਦੇ ਨਾਲ ਸੰਕ੍ਰਮਿਤ ਹੋਏ ਮਰੀਜਾਂ ਦੀ ਗਿਣਤੀ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ। ਜਿਸ ਕਾਰਨ ਲੋਕਾਂ ਦੇ ਵਿਚ ਇਸ ਬਿਮਾਰੀ ਦੇ ਪ੍ਰਤੀ ਹੋਰ ਜ਼ਿਆਦਾ ਸਹਿਮ ਅਤੇ ਡ-ਰ ਦਾ ਮਾਹੌਲ ਵਧ ਰਿਹਾ ਹੈ। ਇਸ ਬਿਮਾਰੀ ਨੂੰ ਦੇਖਦੇ ਹੋਏ ਭਾਵੇਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਪਰ ਫਿਰ ਵੀ ਲਗਾਤਾਰ ਵੱਡੀ ਗਿਣਤੀ ਵਿੱਚ ਨਵੇਂ ਆਉਣ ਵਾਲੇ ਮਾਮਲਿਆਂ ਸਬੰਧੀ ਮਨੁੱਖੀ ਜੀਵਨ ਖ਼-ਤ-ਰੇ ਦੇ ਵਿੱਚ ਜਾਪਦਾ ਹੈ। ਹੁਣ ਤੱਕ ਕੋਰੋਨਾ ਵਾਇਰਸ ਦੀ ਬਿਮਾਰੀ ਨੇ ਹਰ ਇਕ ਖੇਤਰ ਨੂੰ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ।

ਇਨ੍ਹਾਂ ਵਿਚੋਂ ਇੱਕ ਖੇਤਰ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਨਾਲ ਜੁੜਿਆ ਹੋਇਆ ਸਿੱਖਿਆ ਵਿਭਾਗ ਹੈ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ ਕੋਰੋਨਾ ਵਾਇਰਸ ਦੀ ਲਾਗ ਦੀ ਬਿਮਾਰੀ ਦੇ ਵੱਧ ਰਹੇ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬੋਰਡ ਦੀਆਂ ਕਲਾਸਾਂ ਦੇ ਵਾਸਤੇ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਨੂੰ ਅੱਗੇ ਵਧਾ ਦਿੱਤਾ ਗਿਆ ਸੀ। ਪਰ ਹੁਣ ਇਕ ਹੋਰ ਫੈਸਲਾ ਲੈ ਕੇ ਸੀਬੀਐਸਈ ਨੇ ਵਿਦਿਆਰਥੀਆਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ। ਇਸ ਫੈਸਲੇ ਅਨੁਸਾਰ ਉਨ੍ਹਾਂ ਬੱਚਿਆਂ ਨੂੰ ਰਾਹਤ ਦਿੱਤੀ ਗਈ ਹੈ ਜਿਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ।

ਜਿਸ ਕਾਰਨ ਇਨ੍ਹਾਂ ਬੱਚਿਆਂ ਨੂੰ ਹੁਣ ਚਿੰ-ਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਆਪਣੀ ਟੈਸਟ ਦੀ ਰਿਪੋਰਟ ਦਿਖਾ ਕੇ ਸੀਬੀਐਸਈ ਤੋਂ ਰਾਹਤ ਲੈ ਸਕਦੇ ਹਨ। ਬੋਰਡ ਵੱਲੋਂ ਜਾਂ ਤਾਂ ਇਨ੍ਹਾਂ ਬੱਚਿਆਂ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਜਾਵੇਗੀ ਜਾਂ ਫਿਰ ਅਪ੍ਰੈਲ ਮਹੀਨੇ ਵਿੱਚ ਹੀ ਪ੍ਰੀਖਿਆ ਲੈ ਲਈ ਜਾਵੇਗੀ। ਨਹੀਂ ਤਾਂ ਲਿਖਤੀ ਟੈਸਟ ਤੋਂ ਬਾਅਦ ਇਨ੍ਹਾਂ ਬੱਚਿਆਂ ਦਾ ਪ੍ਰੈਕਟੀਕਲ ਟੈਸਟ ਵੀ ਲੈ ਲਿਆ ਜਾਵੇਗਾ। ਸੰਕ੍ਰਮਿਤ ਹੋਏ ਬੱਚਿਆਂ ਨੂੰ ਬੋਰਡ ਨੇ ਘਰ ਵਿੱਚ ਆ-ਈ-ਸੋ-ਲੇ-ਟ ਹੋਣ ਦੀ ਸਲਾਹ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਭਾਗ ਨੇ ਇਕ ਹੋਰ ਵੱਡੀ ਰਾਹਤ ਵਿਦਿਆਰਥੀਆਂ ਨੂੰ ਦਿੰਦੇ ਹੋਏ ਐਲਾਨ ਕੀਤਾ ਸੀ ਕਿ ਬੱਚੇ ਹੁਣ ਆਪਣੇ ਪ੍ਰੀਖਿਆ ਕੇਂਦਰਾਂ ਨੂੰ ਬਦਲ ਸਕਦੇ ਹਨ। ਪਰ ਅਜਿਹੇ ਵਿੱਚ ਬੱਚਿਆਂ ਵੱਲੋਂ ਇਕ ਵਾਰ ਬਦਲੇ ਗਏ ਪ੍ਰੀਖਿਆ ਕੇਂਦਰ ਦੀ ਮੁੜ ਬਦਲੀ ਨਹੀਂ ਹੋ ਸਕੇਗੀ।