Home / ਤਾਜਾ ਜਾਣਕਾਰੀ / ਅਚਾਨਕ ਹੋਈ ਚੋਟੀ ਦੀ ਮਸ਼ਹੂਰ ਹਸਤੀ ਦੀ ਮੌਤ , ਪ੍ਰਧਾਨ ਮੰਤਰੀ ਮੋਦੀ ਨੇ ਵੀ ਕੀਤਾ ਅਫਸੋਸ ਜਾਹਰ – ਤਾਜਾ ਵੱਡੀ ਖਬਰ

ਅਚਾਨਕ ਹੋਈ ਚੋਟੀ ਦੀ ਮਸ਼ਹੂਰ ਹਸਤੀ ਦੀ ਮੌਤ , ਪ੍ਰਧਾਨ ਮੰਤਰੀ ਮੋਦੀ ਨੇ ਵੀ ਕੀਤਾ ਅਫਸੋਸ ਜਾਹਰ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਕੋਰੋਨਾ ਦੇ ਚੱਲਦੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ । ਕੋਰੋਣਾ ਦੀ ਦੂਜੀ ਲਹਿਰ ਭਾਰਤ ਵਾਸੀਆਂ ਤੇ ਬਹੁਤ ਹੀ ਜ਼ਿਆਦਾ ਭਾਰੀ ਰਹੀ । ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਜਿਸ ਤਰ੍ਹਾਂ ਭਾਰਤ ਵਿੱਚੋਂ ਤਸਵੀਰਾਂ ਸਾਹਮਣੇ ਆਈਆਂ ਉਸ ਨੂੰ ਵੇਖ ਕੇ ਹਰ ਕਿਸੇ ਦੀ ਰੂਹ ਕੰਬ ਉੱਠੇ । ਇਸ ਲਹਿਰ ਦੌਰਾਨ ਦੇਸ਼ ਦੇ ਕੁਝ ਅਜਿਹੇ ਹਾਲਾਤ ਸੀ ਕਿ ਲੋਕ ਬਿਨਾਂ ਇਲਾਜ ਤੇ ਮਰ ਰਹੇ ਸਨ, ਹਸਪਤਾਲਾਂ ਦੇ ਬਾਹਰ ਲੋਕ ਬਿਨਾਂ ਆਕਸੀਜਨ ਤੋਂ ਤੜਫ਼ ਤੜਫ਼ ਕੇ ਆਪਣੀ ਜਾਨ ਤਿਆਗ ਰਹੇ ਸੀ , ਮ੍ਰਿਤਕ ਦੇਹਾਂ ਦੇ ਸਸਕਾਰ ਲਈ ਥਾਂ ਦੀ ਕਮੀ ਪੈ ਰਹੀ ਸੀ ।

ਕਈ ਬੱਚੇ ਇਸ ਦੌਰਾਨ ਅਨਾਥ ਹੋ ਗਏ , ਕਈ ਮਾਪਿਆਂ ਨੇ ਆਪਣੇ ਜਵਾਨ ਬੱਚੇ ਮੋਢਾ ਦੇ ਕੇ ਜਹਾਨੋਂ ਤੋਰ ਦਿੱਤੇ । ਬਹੁਤ ਦੀ ਭਿਆਨਕ ਤੇ ਦੁੱਖਦਾਈ ਤਸਵੀਰਾਂ ਸਾਹਮਣੇ ਆਈਆਂ ਸੀ ਭਾਰਤ ਵਿਚੋਂ ਕੋਰੋਨਾ ਦੀ ਦੂਜੀ ਲਹਿਰ ਦੌਰਾਨ ।ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਕਈ ਵੱਡੇ ਕਲਾਕਾਰਾਂ ਨੇ, ਹਸਤੀਆਂ ਨੇ, ਪੱਤਰਕਾਰਾਂ ਨੇ, ਤੇ ਕਈ ਗੀਤਕਾਰਾਂ ਨੇ ਆਪਣੀਆਂ ਜਾਨਾ ਤਿਆਗ ਦਿੱਤੀਆਂ । ਹਜੇ ਇਹ ਸਾਰਾ ਕੁਝ ਦੇਸ਼ ਭੁੱਲਿਆ ਨਹੀਂ ਸੀ ਕੀ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ।

ਇਕ ਹੋਰ ਸੀਨੀਅਰ ਵਿਅਕਤੀ ਦੀ ਮੌਤ ਹੋ ਚੁੱਕੀ ਹੈ । ਜਿਨ੍ਹਾਂ ਦੀ ਮੌਤ ਤੇ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਇਸ ਚੋਟੀ ਦੇ ਮਸ਼ਹੂਰ ਹਸਤੀ ਦੀ ਮੌਤ ਤੇ ਦੁੱਖ ਜ਼ਾਹਰ ਕਰਦੇ ਹੋਏ ਟਵੀਟ ਸਾਂਝਾ ਕੀਤਾ ਗਿਆ ਹੈ ।ਦਰਅਸਲ ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦਾ ਦੇਰ ਰਾਤ ਦੇਹਾਂਤ ਹੋ ਗਿਆ ਹੈ ਦਿੱਲੀ ਦੇ ਵਿਚ ਉਨ੍ਹਾਂ ਨੇ ਆਖ਼ਰੀ ਸਾਹ ਲਏ ।

ਉਨ੍ਹਾਂ ਦੇ ਬੇਟੇ ਦੇ ਵਲੋ ਉਨ੍ਹਾਂ ਦੀ ਮੌਤ ਦੀ ਖ਼ਬਰ ਸਾਂਝੀ ਕੀਤੀ ਗਈ ਹੈ । ਉਨ੍ਹਾਂ ਦੇ ਦੇਹਾਂਤ ਤੇ ਕਈ ਵੱਡੀਆਂ ਹਸਤੀਆਂ ਦੇ ਵੱਲੋਂ ਅਤੇ ਦੇਸ਼ ਦੇ ਪ੍ਰਧਾਨਮੰਤਰੀ ਮੋਦੀ ਦੇ ਵਲੋਂ ਦੁੱਖ ਜ਼ਾਹਰ ਕੀਤਾ ਗਿਆ ਹੈ। ਸੋ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਸਥਾਨ ਬਖ਼ਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ।