Home / ਘਰੇਲੂ ਨੁਸ਼ਖੇ / ਅਮ੍ਰਿਤਧਾਰੀ ਮਾਤਾ ਗਈ ਸੀ ਇਲਾਜ਼ ਕਰਾਉਣ ਪਰ ਡਾਕਟਰ ਨੇ ਸ਼੍ਰੀ ਸਾਹਿਬ ਨੂੰ ਪੈਰ ਲਗਾ ਕੀਤੀ ਬੇਅਦਬੀ

ਅਮ੍ਰਿਤਧਾਰੀ ਮਾਤਾ ਗਈ ਸੀ ਇਲਾਜ਼ ਕਰਾਉਣ ਪਰ ਡਾਕਟਰ ਨੇ ਸ਼੍ਰੀ ਸਾਹਿਬ ਨੂੰ ਪੈਰ ਲਗਾ ਕੀਤੀ ਬੇਅਦਬੀ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਸਾਰੇ ਧਰਮਾਂ ਦੇ ਲੋਕਾਂ ਲਈ ਧਾਰਮਿਕ ਨਿਸ਼ਾਨੀਆਂ ਪਵਿੱਤਰ ਅਤੇ ਕੀਮਤੀ ਹੁੰਦੀਆਂ ਹਨ। ਉਹ ਕਿਸੇ ਵੀ ਹਾਲਤ ਵਿੱਚ ਉਹਨਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰਦੇ। ਇਸੇ ਤਰ੍ਹਾਂ ਸਿੱਖ ਧਰਮ ਦੇ ਲੋਕ ਆਪਣੇ ਧਰਮ ਦੀਆਂ ਨਿਸ਼ਾਨੀਆਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਦਾ ਬਹੁਤ ਸਤਿਕਾਰ ਵੀ ਕਰਦੇ ਹਨ।

ਉਹ ਉਨ੍ਹਾਂ ਨਿਸ਼ਾਨੀ ਦੇ ਸਤਿਕਾਰ ਦੇ ਵਿਚ ਕਦੇ ਆਪਾ ਵਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਪਰ ਕਿਤੇ ਨਾ ਕਿਤੇ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਸ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਧਾਰਮਿਕ ਨਿਸ਼ਾਨੀਆਂ ਦੀ ਬੇਅਦਬੀ ਜਾਣੇ-ਅਣਜਾਣੇ ਦੇ ਵਿੱਚ ਕੀਤੀ ਜਾਂਦੀ ਹੈ। ਅਜਿਹੇ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਤਿਲਕ ਨਗਰ ਦਿੱਲੀ ਵਿਖੇ। ਜਿੱਥੇ ਇਕ ਔਰਤ ਆਪਣੇ ਸਰੀਰ ਦਰਦ ਨੂੰ ਠੀਕ ਕਰਵਾਉਣ ਦੇ ਲਈ ਡਾਕਟਰ ਦੇ ਕੋਲ ਗਈ।

ਕਿਉਂਕਿ ਤਿਲਕ ਨਗਰ ਦਿੱਲੀ ਦੇ ਵਿਚ ਇੱਕ ਰਾਮ ਅਵਤਾਰ ਸ਼ਰਮਾ ਨਾਂਅ ਦਾ ਡਾਕਟਰ ਦਰਦ ਦਾ ਇਲਾਜ਼ ਕਰਦਾ ਹੈ। ਉਸੇ ਤਰ੍ਹਾਂ ਉਸ ਡਾਕਟਰ ਦੇ ਵੱਲੋਂ ਇਸ ਔਰਤ ਦਾ ਵੀ ਇਲਾਜ਼ ਕੀਤਾ ਗਿਆ। ਪਰ ਜਦੋਂ ਉਸ ਦੇ ਡਾਕਟਰ ਦੇ ਵੱਲੋਂ ਉਸ ਔਰਤ ਨੂੰ ਪੁੱਠਾ ਲਟਕਾ ਕੇ ਉਸ ਦੀ ਪਿੱਠ ਤੇ ਚੜ੍ਹ ਕੇ ਪੈਰਾ ਮਾਲਿਸ਼ ਕਰਨ ਲੱਗਾ।

ਤਾਂ ਉਸ ਨੇ 15 ਤੋਂ 20 ਵਾਰ ਔਰਤ ਦੇ ਪਹਿਨੀ ਹੋਈ ਸ੍ਰੀ ਸਾਹਿਬ ਦੇ ਪੈਰ ਲਗਾੲੇ। ਇਹ ਗਲਤੀ ਚਾਹੇ ਉਸਨੇ ਜਾਣੇ-ਅਨਜਾਣੇ ਦੇ ਵਿਚ ਕੀਤੀ ਹੈ। ਪਰ ਜਦੋਂ ਹਰ ਇਕ ਇਨਸਾਨ ਨੂੰ ਪਤਾ ਹੈ ਕਿ ਧਾਰਮਿਕ ਲੋਕਾਂ ਦੀਆਂ ਭਾਵਨਾਵਾਂ ਕੋਮਲ ਹੁੰਦੀਆਂ ਹਨ।ਤਾਂ ਅਜਿਹੀਆਂ ਗਲਤੀਆਂ ਕਿਉਂ ਹੁੰਦੀਆਂ ਨੇ। ਤੁਸੀਂ ਆਪਣੇ ਸੁਝਾਅ ਦੇਵੋ ਕਿ ਅਜਿਹੀਆਂ ਗਲਤੀਆਂ ਬਰਦਾਸ਼ਤਯੋਗ ਹਨ ਜਾਂ ਨਹੀਂ।
ਅਜਿਹੀ ਗ਼ਲਤੀਆਂ ਕਿਉਂ ਵਾਰ-ਵਾਰ ਕੀਤੀਆਂ ਜਾਂਦੀਆਂ ਹਨ।