Home / ਘਰੇਲੂ ਨੁਸ਼ਖੇ / ਅਸਲੀ ਦੇਸੀ ਗੁੜ V/S ਨਕਲੀ ਗੁੜ ਬਹੁਤ ਸੋਖੇ ਤਰੀਕੇ ਨਾਲ ਹੱਥ ਚ ਫੜ ਕੇ ਪਤਾ ਕਰੋ ਅਸਲੀ ਕਿਹੜਾ ਤੇ ਨਕਲੀ ਕਿਹੜਾ

ਅਸਲੀ ਦੇਸੀ ਗੁੜ V/S ਨਕਲੀ ਗੁੜ ਬਹੁਤ ਸੋਖੇ ਤਰੀਕੇ ਨਾਲ ਹੱਥ ਚ ਫੜ ਕੇ ਪਤਾ ਕਰੋ ਅਸਲੀ ਕਿਹੜਾ ਤੇ ਨਕਲੀ ਕਿਹੜਾ

ਗੁੜ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਲਗਾਤਾਰ ਅਤੇ ਰੋਜ਼ਾਨਾਂ ਗੁੜ ਦੀ ਵਰਤੋਂ ਕਰਨ ਨਾਲ ਸਰੀਰ ਸਬੰਧੀ ਬਹੁਤ ਸਾਰੀਆਂ ਦਿੱਕਤਾਂ ਅਸਾਨੀ ਨਾਲ   ਖ਼ ਤ ਮ  ਹੋ ਜਾਂਦੀਆਂ ਹਨ। ਪਰ ਅੱਜ ਦੇ ਸਮੇਂ ਬਹੁਤ ਸਾਰੀਆਂ ਚੀਜਾਂ ਦੇ ਵਿਚ ਮਿਲਾਵਟ ਗਈ ਹੈ। ਜਿਸ ਕਾਰਨ ਅਸਲੀ ਅਤੇ ਨਕਲੀ ਵਸਤੂ ਵਿਚ ਫ਼ਰਕ ਕਰਨਾ ਕਾਫ਼ੀ ਮੁਸ਼ਕਿਲ ਹੋ ਗਿਆ। ਇਸੇ ਤਰ੍ਹਾਂ ਅਸਲੀ ਅਤੇ ਨਕਲੀ ਗੁੜ ਵਿੱਚ ਵੀ ਫ਼ਰਕ ਕਰਨਾ ਮੁਸ਼ਕਿਲ ਹੈ।

ਪਰ ਉਸ ਲਈ ਕੁਝ ਸੰਕੇਤ ਹਨ ਜਿਨ੍ਹਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਨਾਲ ਅਸਲੀ ਗੁੜ ਦੀ ਪਹਿਚਾਣ ਕਰਨੀ ਬਹੁਤ ਆਸਾਨ ਹੋ ਜਾਵੇਗੀ।ਅਸਲੀ ਗੁੜ ਦੀ ਪਹਿਚਾਣ ਸਭ ਤੋਂ ਪਹਿਲਾਂ ਰੰਗ ਤੋਂ ਕਰਨੀ ਚਾਹੀਦੀ ਹੈ। ਕਿਉਂਕਿ ਅਸਲੀ ਗੁੜ ਦਾ ਰੰਗ ਜ਼ਿਆਦਾਤਰ ਗੂੜ੍ਹਾ ਭੂਰਾ ਜਾਂ ਸੁਨਹਿਰੀ ਭੂਰਾ ਜਾਂ ਖਾਖੀ ਰੰਗ ਵਿਚ ਹੋਵੇਗਾ। ਨਕਲੀ ਗੁਰਦੇ ਵਿਚ ਹਮੇਸ਼ਾ ਰੰਗ ਦੀ ਮਿਲਾਵਟ ਕੀਤੀ ਜਾਂਦੀ ਹੈ।

ਨਕਲੀ ਗੁੜ ਦਾ ਰੰਗ ਫਿੱਕਾ ਭੂਰਾ ਜਾਂ ਹਲਕਾ ਪੂਰਾ ਹੋਵੇਗਾ। ਇਸ ਤੋਂ ਇਲਾਵਾ ਨਕਲੀ ਗੁੜ ਵਿੱਚ ਰੰਗਤ ਦੇਣ ਲਈ ਕੱਚੀ ਰੋਹ ਦੀ ਮਿਲਾਵਟ ਕੀਤੀ ਜਾਦੀ ਹੈ। ਜੋ ਸਰੀਰ ਕਾਫ਼ੀ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਰੰਗ ਤੋਂ ਗੁੜ ਦੀ ਆਸਾਨੀ ਨਾਲ ਪਛਾਣ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਅਸਲੀ ਗੁੜ ਟੁੱਟਣ ਵਿੱਚ ਬਹੁਤ ਨਰਮ ਹੁੰਦਾ ਹੈ। ਕਿਉਂਕਿ ਅਸਲੀ ਗੁੜ ਆਸਾਨੀ ਨਾਲ ਅਤੇ ਸਹਿਜੇ ਹੀ ਟੁੱਟ ਜਾਂਦਾ ਹੈ।

ਅਸਲੀ ਗੁੜ ਆਕਾਰ ਵਿਚ ਪੱਧਰਾ ਨਹੀਂ ਹੁੰਦਾ। ਕਿਉਂਕਿ ਉਸਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ। ਉਹ ਆਮ ਹੱਥਾਂ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਨਕਲੀ ਗੁੜ ਟੁੱਟਣ ਦੇ ਵਿਚ ਕਾਫ਼ੀ ਮਜ਼ਬੂਤ ਹੁੰਦਾ ਹੈ। ਆਸਾਨੀ ਨਾਲ ਨਹੀਂ ਟੁੱਟਦਾ। ਅਤੇ ਉਹ ਆਕਾਰ ਦੇ ਵਿੱਚ ਬਹੁਤ ਪੱਧਰਾ ਹੁੰਦਾ ਹੈ। ਕਿਉਂਕਿ ਨਕਲੀ ਗੁੜ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਅਤੇ ਉਸ ਨੂੰ ਬਣਾਉਣ ਲਈ ਬਹੁਤ ਤਰੀਕੇ ਅਪਣਾਏ ਜਾਂਦੇ ਹਨ

ਸਭ ਤੋਂ ਜ਼ਰੂਰੀ ਗੱਲ ਕਿ ਜਦੋਂ ਨਕਲੀ ਗੁੜ ਨੂੰ ਖਾਇਆ ਜਾਂਦਾ ਹੈ ਤਾਂ ਉਹ ਦੰਦਾਂ ਵਿੱਚ ਜੰਮ ਜਾਂਦਾ ਹੈ। ਇਸ ਤੋਂ ਇਲਾਵਾ ਨਕਲੀ ਗੁੜ ਤੋੜਨ ਸਮੇਂ ਹੱਥਾਂ ਤੇ ਜੰਮ ਜਾਂਦਾ ਹੈ ਜਾਂ ਚਿਪਕ ਜਾਂਦਾ ਹੈ। ਪਰ ਅਸਲੀ ਗੁੜ ਤੋੜਨ ਸਮੇਂ ਨਾ ਤਾਂ ਹੱਥਾਂ ਵਿੱਚ ਜੰਮਦਾ ਹੈ ਅਤੇ ਨਾ ਹੀ ਹੱਥਾਂ ਨਾਲ ਚਿਪਕਦਾ ਹੈ। ਗੁੜ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਜੋ ਸਾਡੇ ਸਰੀਰ ਲਈ ਕਾਫੀ ਲਾਭਕਾਰੀ ਹੁੰਦੇ ਹਨ। ਇਸ ਲਈ ਕੈਮੀਕਲ ਜਾਂ ਹੋਰ ਮਲਾਵਟ ਦੇ ਨਾਲ ਬਣਾਇਆ ਹੋਇਆ ਗੁੜ ਨਹੀਂ ਖਾਣਾ ਚਾਹੀਦਾ। ਹੋਰ ਜਾਣਕਾਰੀ ਲਈ ਇਸ ਵੀਡੀਓ ਦੇ ਲਿੰਕ ਨੂੰ ਦੇਖੋ।