Home / ਘਰੇਲੂ ਨੁਸ਼ਖੇ / ਅੰਗਰੇਜ਼ੀ ਡਾਕਟਰ ਨੇ ਦਸਿਆ ਦੇਸੀ ਇਲਾਜ਼ ਜੋੜਾਂ ਦਾ ਦਰਦ ਹੋਵੇਗਾ ਹੁਣ ਹਮੇਸ਼ਾ ਲਈ ਗਾਇਬ

ਅੰਗਰੇਜ਼ੀ ਡਾਕਟਰ ਨੇ ਦਸਿਆ ਦੇਸੀ ਇਲਾਜ਼ ਜੋੜਾਂ ਦਾ ਦਰਦ ਹੋਵੇਗਾ ਹੁਣ ਹਮੇਸ਼ਾ ਲਈ ਗਾਇਬ

ਜੋੜਾ ਦਾ ਦਰਦ ਅੱਜ ਦੇ ਸਮੇਂ ਵਿਚ ਬਹੁਤ ਜ਼ਿਆਦਾ ਵੱਧ ਗਿਆ ਹੈ। ਬਹੁਤ ਛੋਟੀ ਉਮਰ ਦੇ ਲੋਕ ਵੀ ਇਨ੍ਹਾਂ ਤੋਂ ਪੀੜਤ ਹੋ ਜਾਂਦੀਆਂ ਹਨ। ਜੋੜਾਂ ਦੇ ਦਰਦ ਕਾਰਨ ਕਈ ਤਰ੍ਹਾਂ ਦੀਆਂ ਵੱਡੀਆਂ ਬੀਮਾਰੀਆਂ ਅਤੇ ਵੱਡੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ।

ਜੋੜਾਂ ਦੇ ਦਰਦ ਕਾਰਣ ਉਠਣ ਅਤੇ ਬੈਠਣ ਦੇ ਵਿੱਚ ਬਹੁਤ ਤਕਲੀਫ ਹੁੰਦੀ ਹੈ। ਇਸ ਲਈ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਆਯੁਰਵੈਦਿਕ ਪੰਜੀਰੀ ਬਣਾਉਣ ਲਈ ਦੇ ਰੂਪ ਵਿੱਚ ਦੇਸੀ ਘਿਓ, ਸੁੰਢ, ਅਸ਼ਵਗੰਧਾ ਚੂਰਨ, ਮਿੱਠੀਆਂ ਸੁਰੰਜਾਂ, ਸਰਨਾਅ ਅਤੇ ਦੇਸੀ ਖੰਡ ਚਾਹੀਦੇ ਹਨ।

ਸਭ ਤੋਂ ਪਹਿਲਾਂ ਦੋ ਕਿਲੋ ਦੇਸੀ ਘਿਉ ਲੈ ਲਵੋ ਹੁਣ ਦੋ ਕਿੱਲੋ ਅਸ਼ਵਗੰਧਾ ਦਾ ਚੂਰਣ ਲੈ ਲਵੋ। ਇਸ ਵਿੱਚ 500 ਗ੍ਰਾਮ ਸੁੰਢ, ਢਾਈ ਸੌ ਗ੍ਰਾਮ ਸਰਨਾਅ ਅਤੇ 500 ਗ੍ਰਾਮ ਮਿਠੀਆਂ ਸੁਰੰਜਾਂ ਲੈ ਲਵੋ। ਇਸ ਤੋਂ ਇਲਾਵਾ ਹੁਣ ਦੋ ਕਿੱਲੋ ਦੇਸੀ ਖੰਡ ਲੈ ਲਵੋ।

ਸਭ ਤੋਂ ਪਹਿਲਾਂ ਹੁਣ ਦੋ ਕਿਲੋ ਦੇਸੀ ਘਿਉ ਲੈ ਲਵੋ। ਹੁਣ ਇਸ ਨੂੰ ਚੰਗੀ ਤਰ੍ਹਾਂ ਗਰਮ ਕਰੋ ਉਸ ਵਿਚ 2 ਕਿਲੋ ਅਸ਼ਵਗੰਧਾ ਚੂਰਨ ਪਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਇਸ ਤੋਂ ਬਾਅਦ ਹੁਣ ਇਸ ਵਿੱਚ ਮਿੱਠੀਆਂ ਸੁਰੰਜਾਂ ਦਾ ਚੂਰਨ ਪਾ ਦਵੋ।ਕੁਝ ਦੇਰ ਬਾਅਦ ਇਸ ਵਿਚ ਸੁੰਢ ਅਤੇ ਸਰਨਾ ਪਾ ਲਵੋ।

ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਭੁੰਨ ਲਵੋ। ਹਲਕਾ ਜਿਹਾ ਭੁੰਨਣ ਤੋਂ ਬਾਅਦ ਇਸ ਵਿਚ ਦੇਸੀ ਖੰਡ ਪਾ ਦਿਓ। ਇਸ ਨੂੰ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਦੇਸੀ ਖੰਡ ਘੁਲ ਨਾ ਜਾਵੇ। 5 ਤੋਂ 7 ਮਿੰਟ ਤਕ ਇਸ ਨੂੰ ਗਰਮ ਕਰਦੇ ਰਹੋ।

ਹੁਣ ਇਸ ਪੰਜੀਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਆਯੁਰਵੈਦਿਕ ਪੰਜੀਰੀ ਦੀ ਵਰਤੋ ਰੋਜ਼ਾਨਾ ਘੱਟ ਤੋਂ ਘੱਟ 50 ਗ੍ਰਾਮ ਕਰਨੀ ਚਾਹੀਦੀ ਹੈ। ‌ ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਦਰਦ ਤੋਂ ਬਿਲਕੁਲ ਰਾਹਤ ਪਾਈ ਜਾ ਸਕਦੀ ਹੈ।

ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵੀਡੀਓ ਦੇ ਵਿਚੋਂ ਕੁਝ ਹੋਰ ਘਰੇਲੂ ਨੁਸਖੇ ਨੂੰ ਬਣਾਉਣ ਦੀ ਜਾਣਕਾਰੀ ਦਿੱਤੀ ਗਈ ਹੈ।