Home / ਤਾਜਾ ਜਾਣਕਾਰੀ / ਅੰਡਰਵਿਅਰ ਅਤੇ ਬੁਨੈਣ ਪਾ ਕੇ ਰੇਲ ਚ ਸ਼ਰੇਆਮ ਘੁੰਮ ਰਿਹਾ ਸੀ MLA – ਹੁਣ ਕਹਿੰਦਾ ਅਖੇ ਮੈਂ ਤਾਂ ਉਸ ਦਿਨ ਇਸ ਕਾਰਨ ਕੀਤਾ ਅਜਿਹਾ

ਅੰਡਰਵਿਅਰ ਅਤੇ ਬੁਨੈਣ ਪਾ ਕੇ ਰੇਲ ਚ ਸ਼ਰੇਆਮ ਘੁੰਮ ਰਿਹਾ ਸੀ MLA – ਹੁਣ ਕਹਿੰਦਾ ਅਖੇ ਮੈਂ ਤਾਂ ਉਸ ਦਿਨ ਇਸ ਕਾਰਨ ਕੀਤਾ ਅਜਿਹਾ

ਆਈ ਤਾਜ਼ਾ ਵੱਡੀ ਖਬਰ

ਦੇਸ਼ ਅੰਦਰ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਕਿ ਕੁਝ ਲੋਕਾਂ ਲਈ ਮਜ਼ਾਕ ਦਾ ਪਾਤਰ ਵੀ ਬਣ ਜਾਂਦੇ ਹਨ ਅਤੇ ਕਈ ਵਾਰ ਅਜਿਹੇ ਮਾਮਲੇ ਗੰਭੀਰ ਰੂਪ ਅਖਤਿਆਰ ਕਰ ਲੈਂਦੇ ਹਨ। ਜਿਸ ਕਾਰਨ ਵੱਡੇ ਵੱਡੇ ਲੋਕ ਵੀ ਇਨ੍ਹਾਂ ਵਿਵਾਦਾਂ ਵਿਚ ਫਸ ਜਾਂਦੇ ਹਨ। ਸੋਸ਼ਲ ਮੀਡੀਆ ਅੱਜ ਦੇ ਸਮੇਂ ਵਿੱਚ ਇੱਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿਸ ਉੱਪਰ ਹਰ ਵਖਤ ਹਰ ਜਗ੍ਹਾ ਤੇ ਵਾਪਰਨ ਵਾਲੀਆਂ ਘਟਨਾਵਾਂ ਦੀ ਜਾਣਕਾਰੀ ਕੁਝ ਸਮੇਂ ਦੇ ਅੰਦਰ ਹੀ ਸਾਰੀ ਦੁਨੀਆਂ ਵਿੱਚ ਪਹੁੰਚ ਜਾਂਦੀ ਹੈ। ਸੋਸ਼ਲ ਮੀਡੀਆ ਤੇ ਆਏ ਦਿਨ ਹੀ ਅਜਿਹੇ ਬਹੁਤ ਸਾਰੇ ਹਾਦਸੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ।

ਹੁਣ ਰੇਲ ਗੱਡੀ ਵਿੱਚ ਇੱਕ ਐਮ ਐਲ ਏ ਵੱਲੋਂ ਅੰਡਰਵੀਅਰ ਅਤੇ ਬਨੈਣ ਪਾ ਕੇ ਘੁੰਮਣ ਦਾ ਮਾਮਲਾ ਸੋਸ਼ਲ ਮੀਡੀਆ ਉਪਰ ਖੂਬ ਵਾਇਰਲ ਹੋ ਰਿਹਾ ਹੈ, ਜਿਸ ਬਾਰੇ ਹੁਣ ਐਮ ਐਲ ਏ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨਵੀਂ ਦਿੱਲੀ ਦੇ ਸਾਹਮਣੇ ਆਇਆ ਹੈ ਜਿੱਥੇ ਇਕ ਵਿਧਾਇਕ ਵੱਲੋਂ ਰੇਲ ਯਾਤਰਾ ਕਰਦੇ ਸਮੇਂ ਅੰਡਰਵੀਅਰ ਅਤੇ ਬਨੈਣ ਪਹਿਨ ਕੇ ਗੱਡੀ ਵਿੱਚ ਘੁੰਮਿਆ ਜਾ ਰਿਹਾ ਸੀ। ਜਿਸ ਨੂੰ ਲੈ ਕੇ ਬਾਕੀ ਦੇ ਯਾਤਰੀਆਂ ਵੱਲੋਂ ਇਤਰਾਜ਼ ਪ੍ਰਗਟ ਕੀਤਾ ਗਿਆ।

ਹੋਰ ਯਾਤਰੀਆਂ ਨੇ ਕਿਹਾ ਕਿ ਰੇਲ ਗੱਡੀ ਵਿੱਚ ਔਰਤਾਂ ਵੀ ਸ਼ਾਮਲ ਹਨ ਅਤੇ ਤੁਸੀ ਅਜਿਹਾ ਵਿਵਹਾਰ ਕਰਦੇ ਚੰਗੇ ਨਹੀਂ ਲੱਗ ਰਹੇ ਹੋ। ਕਿਉਂਕਿ ਤੁਸੀਂ ਇਕ ਵਿਧਾਇਕ ਹੋ ਅਤੇ ਰਾਜਨੀਤੀ ਵਿੱਚ ਤੁਸੀਂ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਹੋ। ਵਿਅਕਤੀ ਦੇ ਇੰਨਾ ਕਹਿਣ ਤੇ ਏ ਡੀ ਯੂ ਦੇ ਵਿਧਾਇਕ ਗੋਪਾਲ ਮੰਡਲ ਵੱਲੋਂ ਉਸ ਵਿਅਕਤੀ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਗਈ। ਅਤੇ ਉਸਨੂੰ ਜਾਨੋਂ ਮਾਰਨ ਤੱਕ ਦੀ ਧਮਕੀ ਵੀ ਦਿੱਤੀ ਗਈ ਹੈ। ਵਿਧਾਇਕ ਵੱਲੋਂ ਇਹ ਸਭ ਕੁਝ ਗੁੱਸੇ ਵਿੱਚ ਆ ਕੇ ਕੀਤਾ ਗਿਆ ਹੈ ਅਤੇ ਉਸ ਨੂੰ ਗਾਲ਼ਾਂ ਕੱਢਦੇ ਹੋਏ ਧਮਕੀ ਵੀ ਦਿੱਤੀ ਗਈ।

ਉੱਥੇ ਹੀ ਵਿਧਾਇਕ ਵੱਲੋਂ ਦੱਸਿਆ ਗਿਆ ਹੈ ਕਿ ਉਸ ਵੱਲੋਂ ਅੰਡਰਵੀਅਰ ਅਤੇ ਬਨੈਣ ਕਿਉਂ ਪਹਿਨਿਆ ਗਿਆ ਸੀ ਉਸ ਨੇ ਦੱਸਿਆ ਕਿ ਉਸ ਦਾ ਪੇਟ ਖ਼ਰਾਬ ਹੋ ਗਿਆ ਸੀ ਜਿਸ ਕਾਰਨ ਉਸ ਵੱਲੋਂ ਇਹ ਸਭ ਕੁਝ ਕੀਤਾ ਗਿਆ ਹੈ। ਇਹ ਸਾਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਵਿਧਾਇਕ ਨਵੀਂ ਪਟਨਾ ਤੋਂ ਦਿੱਲੀ ਜਾ ਰਹੀ ਹੈ ਰਾਜਧਾਨੀ ਐਕਸਪ੍ਰੈੱਸ ਰੇਲ ਗੱਡੀ ਵਿਚ ਸਫ਼ਰ ਕਰ ਰਿਹਾ ਸੀ।