Home / ਤਾਜਾ ਜਾਣਕਾਰੀ / ਅੰਤਰਾਸ਼ਟਰੀ ਫਲਾਈਟਾਂ ਦੇ ਬਾਰੇ ਵਿਚ ਆਈ ਇਹ ਵੱਡੀ ਖਬਰ

ਅੰਤਰਾਸ਼ਟਰੀ ਫਲਾਈਟਾਂ ਦੇ ਬਾਰੇ ਵਿਚ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਜਿੱਦਾਂ-ਜਿੱਦਾਂ ਕਰੋਨਾ ਦਾ ਗਰਾਫ਼ ਥੱਲੇ ਜਾ ਰਿਹਾ ਹੈ ਓਦਾਂ ਹੀ ਹਾਲਾਤ ਪਹਿਲਾ ਵਰਗੇ ਸ਼ੁਰੂ ਹੋ ਰਹੇ ਨੇ। ਜ਼ਰੂਰੀ ਵਸਤਾਂ ਦੇ ਸਮਾਨ, ਮੈਡੀਕਲ ਸੇਵਾਵਾਂ, ਖੇਤੀਬਾੜੀ ਲਈ ਮਸ਼ੀਨਰੀ, ਰੈਸਟੋਰੈਂਟ, ਸਕੂਲ ਅਤੇ ਸਿਨੇਮਾ-ਹਾਲ ਆਦਿ ਦੇ ਹਾਲਾਤ ਕੋਰੋਨਾ ਦੇ ਆਉਣ ਤੋਂ ਪਹਿਲਾਂ ਵਰਗੇ ਹੋਣ ਜਾ ਰਹੇ ਨੇ। ਆਵਾਜਾਈ ਕਾਫ਼ੀ ਦੇਰ ਦੀ ਖੁੱਲ ਚੁੱਕੀ ਹੈ ਅਤੇ ਇਸ ਦੇ ਵਿੱਚ ਵੀ ਨਿਰੰਤਰ ਵਾਧਾ ਹੋ ਰਿਹਾ ਹੈ।

ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਹਵਾਈ ਯਾਤਰਾ ਵੀ ਪਹਿਲਾਂ ਵਾਂਗ ਹੋ ਜਾਵੇਗੀ ਅਜਿਹਾ ਕਿਹਾ ਜਾਣਾ ਹੈ ਭਾਰਤ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਜੀ ਦਾ। ਉਹਨਾਂ ਨੇ ਇਹ ਵਿਸ਼ਵਾਸ ਪ੍ਰਗਟਾਇਆ ਕਿ ਨਵੇਂ ਸਾਲ ਤੱਕ ਘਰੇਲੂ ਮਾਰਗਾਂ ‘ਤੇ ਹਵਾਈ ਯਾਤਰੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਵੇਗਾ ਅਤੇ ਅਗਲੇ ਹੀ ਸਾਲ ਇਹ ਗਿਣਤੀ ਹੋਰ ਵੱਧ ਜਾਵੇਗੀ। ਅੰਤਰਰਾਸ਼ਟਰੀ ਉਡਾਨਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਹਾਲਾਤ ਪਹਿਲਾਂ ਵਾਂਗੂ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਅਜੇ ਇਹ ਕਹਿਣਾ ਮੁਸ਼ਕਿਲ ਹੈ ਕਿ ਇਸ ਨੂੰ ਮੁਕੰਮਲ ਤੌਰ ਦੇ ਉੱਤੇ ਪਹਿਲਾਂ ਦੀ ਤਰਾਂ ਕਦੋਂ ਸ਼ੁਰੂ ਕੀਤਾ ਜਾਵੇਗਾ।

ਕਿਉਂਕਿ ਇਨ੍ਹਾਂ ਨੂੰ ਪਹਿਲਾਂ ਵਰਗੇ ਹਾਲਾਤਾਂ ਵਿੱਚ ਲਿਆਉਣ ਲਈ ਸਮੁੱਚੇ ਵਿਸ਼ਵ ਕੋਰੋਨਾ ਮੁਕਤ ਹੋਣਾ ਅਤੇ ਅੰਤਰਰਾਸ਼ਟਰੀ ਉਡਾਨਾਂ ਬਾਰੇ ਇਕ ਹੋਣਾ ਲਾਜ਼ਮੀ ਹੈ। ਫਿਲਹਾਲ ਸਾਡਾ ਮੰਤਰਾਲਾ ਇਸ ਉੱਤੇ ਕੰਮ ਕਰ ਰਿਹਾ ਹੈ ਅਤੇ ਅਗਲੇ ਸਾਲ ਦੇ ਮਾਰਚ ਮਹੀਨੇ ਤੋਂ ਬਾਅਦ ਅੰਤਰਰਾਸ਼ਟਰੀ ਫਲਾਈਟ ਦੇ ਪਹਿਲਾਂ ਵਾਂਗ ਸ਼ੁਰੂ ਹੋਣ ਦੀ ਉਮੀਦ ਹੈ।

ਬੰਦੇ ਭਾਰਤ ਮਿਸ਼ਨ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੀਆਂ ਉਡਾਨਾਂ ਅਤੇ 16 ਦੇਸ਼ਾਂ ਦੇ ਨਾਲ ਦੋ-ਪੱਖੀ ਸਮਝੌਤੇ ਦੇ ਤਹਿਤ ਏਅਰ ਬਬਲ ਵਿਵਸਥਾ ਦੇ ਅਨੁਸਾਰ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਜੋ ਲੋਕ ਆਪੋ ਆਪਣੇ ਵਤਨ ਵਾਪਿਸ ਜਾ ਸਕਣ। ਹੁਣ ਤੱਕ 20 ਲੱਖ ਤੋਂ ਵੱਧ ਯਾਤਰੀ ਸਫ਼ਰ ਤੈਅ ਕਰ ਕੇ ਵੰਦੇ ਭਾਰਤ ਮਿਸ਼ਨ ਤਹਿਤ ਭਾਰਤ ਵਾਪਸ ਪਰਤ ਚੁੱਕੇ ਹਨ।