Home / ਤਾਜਾ ਜਾਣਕਾਰੀ / ਅੰਤਰਾਸ਼ਟਰੀ ਯਾਤਰੀਆਂ ਲਈ ਆਈ ਵੱਡੀ ਖਬਰ – ਇਸ ਦੇਸ਼ ਨੇ ਅਚਾਨਕ ਕਰਤਾ ਇਹ ਵੱਡਾ ਐਲਾਨ

ਅੰਤਰਾਸ਼ਟਰੀ ਯਾਤਰੀਆਂ ਲਈ ਆਈ ਵੱਡੀ ਖਬਰ – ਇਸ ਦੇਸ਼ ਨੇ ਅਚਾਨਕ ਕਰਤਾ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਕਰੋਨਾ ਕਾਲ ਦੌਰਾਨ ਬਹੁਤ ਸਾਰੇ ਦੇਸ਼ਾਂ ਵਿਚ ਹਵਾਈ ਆਵਾਜਾਈ ਰੱਦ ਕਰ ਦਿੱਤੀ ਗਈ ਸੀ ਅਤੇ ਯਾਤਰੀਆਂ ਦੇ ਆਉਣ ਜਾਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਪਰ ਹੁਣ ਕਰੋਨਾ ਦੇ ਘੱਟਦੇ ਕੇਸਾਂ ਨੂੰ ਦੇਖਦੇ ਹੋਏ ਕਾਫੀ ਦੇਸ਼ਾਂ ਵੱਲੋਂ ਹਵਾਈ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਣ ਵਾਲੇ ਯਾਤਰੀਆਂ ਨੂੰ 21 ਦਿਨ ਲਈ ਕੁਆਰੰਟੀਨ ਵਿੱਚ ਰਹਿਣਾ ਲਾਜ਼ਮੀ ਕੀਤਾ ਗਿਆ ਹੈ ਤਾਂ ਜੋ ਦੇਸ਼ ਵਿਚ ਬਾਕੀ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉੱਥੇ ਹੀ ਸਿੰਗਾਪੁਰ ਤੋਂ ਵੀ ਇਸ ਮਾਮਲੇ ਨਾਲ ਜੁੜੀ ਇਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ।

ਪ੍ਰਾਪਤ ਜਾਣਕਾਰੀ ਅਨੁਸਾਰ ਸਿੰਘਾਪੁਰ ਵਿੱਚ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਦੇਸ਼ ਵਿੱਚ 8 ਮਈ ਨੂੰ ਕਰੋਨਾ ਵਾਲੇ ਉਚ ਜੋਖਮ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ 21 ਦਿਨ ਦੇ ਕੁਆਰੰਟੀਨ ਦਾ ਸਰਕਾਰੀ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਸਿੰਘਾਪੁਰ ਵਿੱਚ 22 ਜੂਨ ਤੋਂ ਕਰੋਨਾ ਇਨਫੈਕਸ਼ਨ ਦੇ 270 ਮਾਮਲੇ ਸਾਹਮਣੇ ਆਏ ਸਨ। ਅੱਗੇ ਮੰਤਰਾਲੇ ਨੇ ਕਿਹਾ ਕਿ ਕੁਆਰੰਟੀਨ ਹੋਣ ਦੀ ਮਿਆਦ 21 ਦਿਨਾਂ ਤੋਂ ਘਟਾ ਕੇ 14 ਦਿਨ ਕਰ ਦਿੱਤੀ ਗਈ ਹੈ ਕਿਉਂਕਿ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਇਨਫੈਕਸ਼ਨ 14 ਦਿਨਾਂ ਦੇ ਵਿਚਕਾਰ ਹੀ ਖਤਮ ਹੋ ਗਈ ਸੀ।

ਜੇਕਰ ਕੋਈ ਨਵਾਂ ਯਾਤਰੀ ਸਿੰਗਾਪੁਰ ਵਿਚ ਆਉਂਦਾ ਹੈ ਤਾਂ ਉਸ ਨੂੰ ਤੀਜੇ, ਸੱਤਵੇਂ ਅਤੇ ਗਿਆਰਵੇਂ ਦਿਨ ਘਰ ਵਿੱਚ ਹੀ ਰਹਿੰਦੇ ਹੋਏ ਏ.ਆਰ.ਟੀ ਜਾਂਚ ਖ਼ੁਦ ਕਰਵਾਉਣੀ ਹੋਵੇਗੀ ਅਤੇ ਕੁਆਰੰਟੀਨ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ 14ਵੇਂ ਦਿਨ ਹੀ ਪੀ.ਸੀ.ਆਰ ਜਾਂਚ ਕਰਵਾਉਣੀ ਵੀ ਲਾਜ਼ਮੀ ਹੋਵੇਗੀ। ਸਿੰਘਾਪੁਰ ਦੇ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜੋ ਕਿ ਮਈ ਵਿੱਚ ਇਕੱਠੇ ਕੀਤੇ ਅੰਕੜਿਆਂ ਦੇ ਆਧਾਰ ਤੇ ਦਿੱਤੀ ਗਈ ਹੈ।

ਆਸਟ੍ਰੇਲੀਆ, ਚੀਨ, ਦਾਰੂਸਤਲਾਮ, ਬ੍ਰੂਨੇਈ, ਹਾਂਗਕਾਂਗ, ਨਿਊਜ਼ੀਲੈਂਡ, ਮਕਾਉ ਅਤੇ ਭਾਰਤ ਨੂੰ ਕਰੋਨਾ ਦੇ ਉੱਚ ਜੋਖਿਮ ਵਾਲੇ ਦੇਸ਼ਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਜੇਕਰ ਇਹਨਾਂ ਦੇਸ਼ਾਂ ਤੋਂ ਕੋਈ ਵੀ ਯਾਤਰੀ ਵਾਪਿਸ ਸਿੰਗਾਪੁਰ ਆਉਂਦਾ ਹੈ ਤਾਂ ਉਸ ਨੂੰ 14 ਦਿਨ ਦਾ ਕੁਆਰੰਟੀਨ ਸਮਾਂ ਬਿਤਾਉਣਾ ਜ਼ਰੂਰੀ ਹੈ। ਨਿਊਜ਼ ਏਸ਼ੀਆ ਚੈਨਲ ਦੀ ਖਬਰ ਦੇ ਅਨੁਸਾਰ ਉੱਚ ਜੋਖਿਮ ਵਾਲੇ ਦੇਸ਼ ਦੇ ਯਾਤਰੀਆਂ ਨੂੰ ਖੁਦ ਹੀ ਪੀ.ਸੀ.ਆਰ ਅਤੇ ਏ. ਆਰ.ਟੀ ਕਿੱਟਾਂ ਨਾਲ ਜਾਂਚ ਕਰਨੀ ਹੋਵੇਗੀ।