Home / ਪੰਜਾਬੀ ਰਸੋਈ -ਦੇਸੀ ਤੜਕਾ / ਅੰਮ੍ਰਿਤਸਰੀ ਢਾਬਾ ਸਟਾਈਲ ਪਨੀਰ ਭੁਰਜੀ ਬਣਾਉਣ ਦਾ ਤਰੀਕਾ ਜਾਣਕਾਰੀ ਸੱਭ ਨਾਲ ਸ਼ੇਅਰ ਕਰੋ ਜੀ

ਅੰਮ੍ਰਿਤਸਰੀ ਢਾਬਾ ਸਟਾਈਲ ਪਨੀਰ ਭੁਰਜੀ ਬਣਾਉਣ ਦਾ ਤਰੀਕਾ ਜਾਣਕਾਰੀ ਸੱਭ ਨਾਲ ਸ਼ੇਅਰ ਕਰੋ ਜੀ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ । ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਤੁਹਾਡੇ ਲਈ ਹਰ ਰੋਜ਼ ਨਵੀਆਂ ਨਵੀਂਆਂ ਰੈਸਪੀਸ ਲੈ ਕੇ ਆਉਦੇ ਹਾਂ।

ਇਸੇ ਤਰ੍ਹਾਂ ਅੱਜ ਆਪਾ ਪੀਨਰ ਭੂਰਜੀ ਬਣਾ ਕੇ ਤਿਆਰ ਕਰਾਂਗੇ  ਇਹ ਭੁਰਜੀ ਆਪਾ ਆਪਣੇ ਤਰੀਕਾ ਨਾਲ ਬਣਾਵਾਂਗੇ। ਇਹ ਭੁਰਜੀ ਬਿਲਕੁਲ ਅੰਮ੍ਰਿਤਸਰ ਵਿੱਚ ਜਿਦਾ ਭੁਰਜੀ ਮਿਲਦੀ ਹੈ ਉਸ ਦੇ ਨਾਲ ਮਿਲਦੀ ਜੁਲਦੀ ਹੈ। ਇਸ ਦਾ ਸਵਾਦ ਬਹੁਤ ਹੀ ਅਲੱਗ ਹੁੰਦਾ ਹੈ ਇਹ ਭੁਰਜੀ ਬਹੁਤ ਹੀ ਵੱਖਰੀ ਬਣ ਕੇ ਤਿਆਰ ਹੁੰਦੀ ਹੈ ਦੋ ਸੌ ਗ੍ਰਾਮ ਪੀਨਰ ਲੈਣਾ ਹੈ। ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ਼ ਪਨੀਰ ਨੂੰ ਕਦੇ ਫਰਿੱਜ ਵਿੱਚ ਨਾ ਰੱਖੋ। ਇਸ ਵਿੱਚ ਪਨੀਰ ਆਪਾ ਨੂੰ ਇੱਕ ਦਮ ਨਰਮ ਚਾਹੀਦਾ ਹੈ। ਇਸ ਵਿੱਚ 2 ਪਿਆਜ ਲੈਣੇ ਹਨ ਉਹ ਵੀ ਬਿਲਕੁਲ ਬਰੀਕ ਕੱਟੇ ਹੋਏ।

ਟਮਾਟਰ ਥੋੜਾ ਮੋਟਾ ਕੱਟਣਾ ਹੈ  2 ਸਾਬਤੀਆਂ ਮਿਰਚਾਂ ਅਸੀਂ ਪਾਉਣੀਆਂ ਹਨ ਬਾਕੀ ਅਦਰਕ , ਲਸਣ ਅਤੇ ਇੱਕ ਹਰੀ ਮਿਰਚ ਇਨ੍ਹਾਂ ਨੂੰ ਅਸੀਂ ਪੀਸ ਕੇ ਤਿਆਰ ਕਰ ਲੈਣਾ ਹੈ। ਹੁਣ ਸਾਰੀਆਂ ਚੀਜ਼ਾਂ ਆਪਣੀਆਂ ਤਿਆਰ ਹਨ ਭੁਰਜੀ ਬਣਾਉਣ ਦਾ ਤਰੀਕਾ- ਹੁਣ ਆਪਾ ਫਰਾਇਪੈਨ ਲੈਣਾ ਹੈ।ਫਰਾਇਪੈਨ ਵਿੱਚ 2 ਚਮਚ ਦੇਸੀ ਘਿਓ ਪਾਉ ਕਿਉਂਕਿ ਭੁਰਜੀ ਦਾ ਅਸਲੀ ਸਵਾਦ ਦੇਸੀ ਘਿਓ ਨਾਲ ਹੀ ਆਉਂਦਾ ਹੈ ਇਸ ਦੀ ਜਗ੍ਹਾ ਤੁਸੀਂ ਰਫਾਈਡ ਵੀ ਵਰਤ ਸਕਦੇ ਹੋ।

ਹੁਣ ਅਸੀਂ ਇੱਕ ਟੁਕੜਾ ਦਾਲਚੀਨੀ, ਇੱਕ ਮੋਟੀ ਇਲਾਇਚੀ, 3 ਲੌਂਗ, 3-4 ਕਾਲੀਆਂ ਮਿਰਚਾਂ ਅਤੇ 1 ਚਮਚਾ ਜ਼ੀਰਾ। ਇਹ ਸਾਰੀਆਂ ਚੀਜ਼ਾਂ ਅਸੀਂ ਦੇਸੀ ਘਿਓ ਵਿੱਚ ਪਾ ਦੇਣੀਆਂ ਹਨ ਹੁਣ ਇਹਨਾਂ ਨੂੰ ਆਪਾ ਥੋੜਾ ਜਿਹਾ ਘੋਲ ਲੈਣਾ ਹੈ। ਇਸ ਨਾਲ ਮਸਾਲਿਆਂ ਦਾ ਸਵਾਦ ਘਿਓ ਵਿੱਚ ਆ ਜਾਵੇਗਾ ਇਸ ਵਿੱਚ ਹੁਣ 2 ਚੂਟਕੀ ਹੀਂਗ ਪਾਉ ਇਸ ਮਸਾਲੇ ਨੂੰ ਥੋੜਾ ਭੁੰਨ ਲੳ। ਹੁਣ ਇਸ ਵਿੱਚ ਕੱਟਿਆ ਹੋਇਆ ਪਿਆਜ਼ ਪਾਉ  ਪਿਆਜ਼ ਨੂੰ ਬਹੁਤ ਜ਼ਿਆਦਾ ਨਹੀਂ ਭੁੰਨਣਾ। ਇਸ ਦਾ ਰੰਗ ਨਹੀਂ ਬਦਲਣਾ ਚਾਹੀਦਾ  ਪਿਆਜ਼ ਨੂੰ ਮੀਡੀਅਮ ਸੇਕ ਤੇ 2 ਮਿੰਟ ਲਈ ਭੁੰਨੋ।

ਹੁਣ ਇਸ ਵਿੱਚ ਅਦਰਕ, ਲਸਣ ਅਤੇ ਹਰੀ ਮਿਰਚ ਪਾ ਦਿਉ ਹੁਣ ਇਸ ਵਿੱਚ ਟਮਾਟਰ ਤੇ ਹਰੀ ਮਿਰਚ ਪਾਉਣੀ ਹੈ ਟਮਾਟਰ ਨੂੰ ਬਹੁਤ ਜ਼ਿਆਦਾ ਨਹੀਂ ਪਕਾਉਣ। ਟਮਾਟਰ ਦੇ ਛੋਟੇ ਛੋਟੇ ਟੁਕੜੇ ਭੁਰਜੀ ਵਿੱਚ ਦਿਖਣੇ ਚਾਹੀਦੇ ਹਨ  ਟਮਾਟਰ ਨੂੰ 2 ਕੁ ਮਿੰਟ ਲਈ ਭੁੰਨੋ। ਹੁਣ ਇਸ ਵਿੱਚ ਡੇਢ਼ ਚਮਚਾ ਵੇਸਣ ਪਾਉ ਅਤੇ ਇਸ ਵੇਸਣ ਨੂੰ ਵੀ ਨਾਲ ਭੁੰਨੋ। ਸੇਕ ਮੀਡੀਅਮ ਕਰ ਲੈਣਾ ਹੈ ਵੇਸਣ ਨੂੰ ਮੀਡੀਅਮ ਸੇਕ ਅਤੇ 3-4 ਮਿੰਟ ਭੁੰਨ ਲੈਣਾ ਹੈ  ਹੁਣ ਆਪਾ ਇਸ ਵਿੱਚ ਹੋਰ ਮਸਾਲੇ ਪਾਉਣੇ ਹਨ। ਚਮਚਾ ਭਰ ਕੇ ਕਸ਼ਮੀਰੀ ਲਾਲ ਪਾਊਡਰ ਕਿਉਂਕਿ ਕਸ਼ਮੀਰੀ ਮਿਰਚ ਕੌੜੀ ਨਹੀਂ ਹੁੰਦੀ, ਅੱਧਾ ਚਮਚਾ ਹਲਦੀ, ਅੱਧਾ ਚਮਚਾ ਲਾਲ ਮਿਰਚ, ਇੱਕ ਚਮਚ ਧਨੀਆ ਪਾਊਡਰ, ਇੱਕ ਚਮਚ ਗਰਮ ਮਸਾਲਾ, ਕਾਲੀ ਮਿਰਚ ਜ਼ਿਆਦਾ ਨਹੀਂ ਪਾਉਣੀ। ਕੁੱਝ ਮਿੰਟ ਬਾਅਦ ਦੇਖੋ ਭੁਰਜੀ ਬਣ ਕੇ ਤਿਆਰ ਹੈ।