Home / ਤਾਜਾ ਜਾਣਕਾਰੀ / ਅੰਮ੍ਰਿਤਸਰ ਰਾਜਾਸਾਂਸੀ ਏਅਰਪੋਰਟ ਤੋਂ ਆਈ ਵੱਡੀ ਖਬਰ ਹੋਇਆ ਏਹ ਹੰਗਾਮਾ

ਅੰਮ੍ਰਿਤਸਰ ਰਾਜਾਸਾਂਸੀ ਏਅਰਪੋਰਟ ਤੋਂ ਆਈ ਵੱਡੀ ਖਬਰ ਹੋਇਆ ਏਹ ਹੰਗਾਮਾ

ਆਈ ਤਾਜਾ ਵੱਡੀ ਖਬਰ

ਕਰੋਨਾ ਮਾਹਵਾਰੀ ਦੇ ਚੱਲਦੇ ਹੋਏ ਸਾਰਾ ਵਿਸ਼ਵ ਪ੍ਰਭਾਵਿਤ ਹੋਇਆ ਸੀ ।ਇਸ ਕਾਰਨ ਸਭ ਦੇਸ਼ਾਂ ਵੱਲੋਂ ਆਪੋ ਆਪਣੇ ਦੇਸ਼ ਦੀ ਸੁਰੱਖਿਆ ਵੇਖਦੇ ਹੋਏ ਤਾਲਾਬੰਦੀ ਕੀਤੀ ਗਈ ਸੀ। ਜਿਸ ਦੇ ਚੱਲਦੇ ਹੋਏ ਹਵਾਈ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਸੀ। ਜਿਸ ਦਾ ਸਭ ਤੋਂ ਜ਼ਿਆਦਾ ਅਸਰ ਉਹਨਾਂ ਯਾਤਰੀਆਂ ਤੇ ਪਿਆ, ਜੋ ਆਪਣੇ ਪਰਿਵਾਰ ਨੂੰ ਮਿਲਣ ਲਈ ਆਏ ਹੋਏ ਸਨ। ਉਹਨਾਂ ਲਈ ਰੋਜ਼ੀ ਰੋਟੀ ਦੀ ਖਾਤਰ ਵਾਪਸ ਜਾਣਾ ਮੁਸ਼ਕਿਲ ਹੋ ਗਿਆ। ਹੁਣ ਜਦੋਂ ਹਾਲਾਤ ਕੁਝ ਬੇਹਤਰ ਹੋਏ ਹਨ, ਹਵਾਈ ਉਡਾਨਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਰ ਇਸ ਲਈ ਕੋਰੋਨਾ ਟੈਸਟ ਦਾ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ।ਪਰ ਇਸ ਨਾਲ ਵੀ ਕੁਝ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਵਿੱਚ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ। ਜਿੱਥੇ ਕੁਝ ਯਾਤਰੀਆਂ ਵੱਲੋਂ ਏਅਰ ਇੰਡੀਆ ਅਤੇ ਇੰਡੀਗੋ ਏਅਰਲਾਈਨ ਦੇ ਅਮਲੇ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਹੈ। ਯਾਤਰੀਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀਆਂ ਕਰੋਨਾ ਰਿਪੋਰਟਾਂ ਨੂੰ ਨਾਮਨਜ਼ੂਰ ਕਰਦਿਆਂ ਹੋਇਆ ਸਫ਼ਰ ਕਰਨ ਤੋਂ ਰੋਕ ਦਿੱਤਾ ਗਿਆ ਹੈ।

ਉਹਨਾਂ ਨੂੰ ਖੱਜਲ਼ ਖੁਆਰ ਕਰਦਿਆ ਹੋਇਆ , ਟਿਕਟਾਂ ਦੀ ਬਣਦੀ ਰਕਮ ਵੀ ਵਾਪਸ ਨਹੀਂ ਕੀਤੀ ਗਈ। ਯਾਤਰੀ ਕੁਲਜੀਤ ਸਿੰਘ ਵਾਸੀ ਸ੍ਰੀ ਅਨੰਦਪੁਰ ਸਾਹਿਬ ਨੇ ਏਅਰ ਇੰਡੀਆ ਤੇ ਗੁਰਲਾਲ ਸਿੰਘ ਚੱਕ ਮਿਸ਼ਰੀ ਖਾ ਇੰਡੀਗੋ ਏਅਰਲਾਈਨ ਦੇ ਹਵਾਈ ਅੱਡੇ ਤੇ ਤਾਇਨਾਤ ਅਮਲੇ ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਦੀਆਂ ਕਰੋਨਾ ਨੈਗੇਟਿਵ ਰਿਪੋਰਟਾਂ ਨੂੰ ਮਨਜ਼ੂਰ ਨਹੀਂ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਸਾਨੂੰ ਪੰਜਾਬੀ ਵਿੱਚ ਲੱਗੀਆਂ ਹੋਈਆਂ ਮੋਹਰਾਂ ਨੂੰ ਅੰਗਰੇਜ਼ੀ ਵਿੱਚ ਲਗਵਾ ਕੇ ਆਉਣ ਨੂੰ ਕਿਹਾ ਗਿਆ ਹੈ।

ਉਧਰ ਲੁਧਿਆਣਾ ਦੇ ਯਾਤਰੀ ਮਨਦੀਪ ਸਿੰਘ ਨੇ ਵੀ ਇਲਜ਼ਾਮ ਲਗਾਏ ਹਨ। ਉਨ੍ਹਾਂ ਦੱਸਿਆ ਕਿ ਅੱਜ ਉਸ ਨੂੰ ਤੀਜੀ ਵਾਰ ਵਾਪਸ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪਹਿਲੀ ਵਾਰ 12 ਹਜ਼ਾਰ,ਦੂਜੀ ਵਾਰ 18 ਹਜ਼ਾਰ ,ਤੇ ਅੱਜ ਤੀਜੀ ਵਾਰ 23 ਹਜ਼ਾਰ ਦੀ ਟਿਕਟ ਖਰੀਦੀ ਸੀ। ਅੱਜ ਮੇਰੇ ਸਾਰੇ ਕਾਗਜ਼ਾਤ ਪੂਰੇ ਹੋਣ ਦੇ ਬਾਵਜੂਦ ਵੀ ਸਫ਼ਰ ਨਹੀਂ ਕਰਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਮੇਰੀਆਂ ਤਿੰਨ ਵਾਰ ਲਈਆਂ ਹੋਈਆਂ ਟਿਕਟਾਂ ਦੀ ਕੋਈ ਵੀ ਰਕਮ ਵਾਪਸ ਨਹੀਂ ਦਿੱਤੀ ਗਈ। ਸਭ ਯਾਤਰੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਟਿਕਟਾਂ ਦੀ ਰਕਮ ਵਾਪਸ ਕੀਤੀ ਜਾਵੇ।