Home / ਤਾਜਾ ਜਾਣਕਾਰੀ / ਅੱਜ ਪੰਜਾਬ ਚ ਆਏ 581 ਕੋਰੋਨਾ ਦੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਅੱਜ ਪੰਜਾਬ ਚ ਆਏ 581 ਕੋਰੋਨਾ ਦੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦਾ ਕਹਿਰ ਤੇਜ਼ਾਬੀ ਬਾਰਿਸ਼ ਬਣਕੇ ਪੂਰੇ ਵਿਸ਼ਵ ਦੇ ਵਿੱਚ ਤੇਜ਼ੀ ਦੇ ਨਾਲ ਫ਼ੈਲ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਸੰਸਾਰ ਦੇ ਵਿਚ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ ਇਸ ਦੇ ਕਹਿਰ ਤੋਂ ਬਚੇਗਾ। ਸਵੇਰੇ ਉੱਠਣ ਤੋਂ ਲੈ ਕੇ ਰਾਤੀਂ ਸੌਣ ਤੱਕ ਕੋਰੋਨਾ ਦੀਆਂ ਖ਼ਬਰਾਂ ਹੀ ਦਿਮਾਗ ਵਿਚ ਚਲਦੀਆਂ ਰਹਿਣੀਆਂ ਹਨ। ਅਜਿਹਾ ਲੱਗਦਾ ਹੈ ਕਿ ਜੇਕਰ ਇਹ ਬੀਮਾਰੀ ਖਤਮ ਨਾ ਹੋਈ ਤਾਂ ਇਸ ਵਿਸ਼ਵ ਦਾ ਸੂਰਜ ਜਲਦ ਹੀ ਡੁੱਬ ਜਾਵੇਗਾ। ਸੰਸਾਰ ਵਿਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 37,843,804 ਹੋ ਗਈ ਹੈ ਜਿਸ ਵਿਚ ਅਮਰੀਕਾ 7,997,549 ਮਰੀਜ਼ਾਂ ਦੀ ਗਿਣਤੀ ਨਾਲ ਅਜੇ ਵੀ ਪਹਿਲੇ ਸਥਾਨ ‘ਤੇ ਹੈ।

ਜੇਕਰ ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ 7,135,068 ਹੈ। ਪਰ ਭਾਰਤ ਦੇ ਸੂਬੇ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਾ ਸਿਲਸਿਲਾ ਬਰਕਰਾਰ ਬਣਿਆ ਹੋਇਆ ਹੈ। ਪੰਜਾਬ ਦੇ ਵਿੱਚ ਅੱਜ ਕੁੱਲ 581 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਦੇ ਪੰਜਾਬ ਦੇ ਹਲਾਤਾਂ ‘ਤੇ ਨਜ਼ਰ ਮਾਰੀਏ ਤਾਂ 2,167,731 ਟੈਸਟ ਗੲੇ ਜਿਨ੍ਹਾਂ ਵਿੱਚੋਂ 124,535 ਲੋਕ ਪਾਜ਼ੀਟਿਵ ਪਾਏ ਗਏ ਹਨ।

ਇਨ੍ਹਾਂ ਵਿਚੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ 112,417 ਹੈ ਅਤੇ 8,258 ਮਰੀਜ਼ ਅਜੇ ਵੀ ਕੋਰੋਨਾ ਨਾਲ ਗ੍ਰਸਤ ਹਨ। 202 ਅਜਿਹੇ ਮਰੀਜ਼ ਹਨ ਜਿਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ ਅਤੇ 32 ਮਰੀਜ਼ਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਹਨਾਂ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ। ਪੰਜਾਬ ਵਿੱਚ ਹੁਣ ਤੱਕ 3,860 ਮਰੀਜ਼ ਕੋਰੋਨਾ ਵਾਇਰਸ ਕਾਰਨ ਆਪਣਾ ਦਮ ਤੋੜ ਚੁੱਕੇ ਹਨ। ਅੱਜ ਸਭ ਤੋਂ ਵੱਧ ਜਲੰਧਰ ਤੋਂ 82 ਅਤੇ ਲੁਧਿਆਣਾ ਤੋਂ 62 ਨਵੇਂ ਮਾਮਲੇ ਸਾਹਮਣੇ ਆਏ ਹਨ।

ਅੱਜ ਆਈਆਂ ਰਿਪੋਰਟਾਂ ਦੇ ਅਧਾਰ ‘ਤੇ 27 ਮਰੀਜ਼ ਆਪਣਾ ਦਮ ਤੋੜ ਗਏ ਜਿਨ੍ਹਾਂ ਵਿੱਚ ਜਲੰਧਰ ਤੋਂ 2, ਲੁਧਿਆਣਾ 3, ਅੰਮ੍ਰਿਤਸਰ 4, ਪਠਾਨਕੋਟ 1, ਗੁਰਦਾਸਪੁਰ 5, ਫਿਰੋਜ਼ਪੁਰ 2, ਹੁਸ਼ਿਆਰਪੁਰ 2, ਪਟਿਆਲਾ 2, ਫ਼ਰੀਦਕੋਟ 1, ਕਪੂਰਥਲਾ 1, ਮੁਕਤਸਰ 1, ਸ਼ਹੀਦ ਭਗਤ ਸਿੰਘ ਨਗਰ 1, ਫ਼ਤਹਿਗੜ੍ਹ ਸਾਹਿਬ 1 ਅਤੇ ਫਾਜ਼ਿਲਕਾ ਤੋਂ 1 ਮਰੀਜ਼ ਸ਼ਾਮਿਲ ਹੈ। ਇਸ ਤੋਂ ਇਲਾਵਾ 1552 ਮਰੀਜ਼ ਹਸਪਤਾਲ ਤੋਂ ਡਿਸਚਾਰਜ ਹੋਏ ਹਨ। ਜਲੰਧਰ ਤੋਂ 91, ਲੁਧਿਆਣੇ ਤੋਂ 98, ਪਟਿਆਲਾ ਤੋਂ 57, ਐੱਸ. ਏ. ਐੱਸ. ਨਗਰ ਤੋਂ 268, ਅੰਮ੍ਰਿਤਸਰ ਤੋਂ 94, ਗੁਰਦਾਸਪੁਰ ਤੋਂ 96, ਬਠਿੰਡਾ ਤੋਂ 171, ਹਸ਼ਿਆਰਪੁਰ ਤੋਂ 23, ਫਿਰੋਜ਼ਪੁਰ ਤੋਂ 38, ਪਠਾਨਕੋਟ ਤੋਂ 36, ਸੰਗਰੂਰ ਤੋਂ 16, ਕਪੂਰਥਲਾ ਤੋਂ 56, ਫਰੀਦਕੋਟ ਤੋਂ 318, ਮੁਕਤਸਰ ਤੋਂ 23,ਫਾਜ਼ਿਲਕਾ ਤੋਂ 24, ਮੋਗੇ ਤੋਂ 73, ਰੋਪੜ ਤੋਂ 9, ਫਤਿਹਗੜ੍ਹ ਸਾਹਿਬ ਤੋਂ 11, ਬਰਨਾਲਾ ਤੋਂ 7, ਤਰਨਤਾਰਨ ਤੋਂ 8, ਐੱਸ. ਬੀ. ਐੱਸ. ਨਗਰ ਤੋਂ 17 ਤੇ ਮਾਨਸਾ ਤੋਂ 18 ਵਿਅਕਤੀਆਂ ਨੇ ਕੋਰੋਨਾ ਖਿਲਾਫ ਆਪਣੀ ਜੰਗ ਜਿੱਤ ਲਈ। ਭਾਰਤ ਦੇ ਵਿੱਚ ਹੁਣ ਤੱਕ 7,135,068 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 6,169,143 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ ਪਰ 109,389 ਕੋਰੋਨਾ ਦੇ ਸ਼ਿਕਾਰ ਹੋਏ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ।