Home / ਤਾਜਾ ਜਾਣਕਾਰੀ / ਆਖਰ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਆਈ ਇਹ ਵੱਡੀ ਚੰਗੀ ਖਬਰ

ਆਖਰ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਆਈ ਇਹ ਵੱਡੀ ਚੰਗੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਇਸ ਸਮੇਂ ਸਿਆਸੀ ਦੌਰ ਚੱਲ ਰਿਹਾ ਹੈ। ਕਿਉਂਕਿ ਇਸ ਸਮੇਂ ਦੇਸ਼ ਦੇ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉਪਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਕਿਸਾਨਾਂ ਦੇ ਨਾਲ ਆਪਣਾਪਨ ਜਤਾਉਣ ਦੀ ਹੋੜ ਸਿਆਸੀ ਪਾਰਟੀਆਂ ਵਿੱਚ ਲੱਗੀ ਹੋਈ ਹੈ। ਕਈ ਪਾਰਟੀਆਂ ਇਸ ਲਈ ਹਕੀਕੀ ਪੱਧਰ ਉੱਪਰ ਕੰਮ ਕਰ ਰਹੀਆਂ ਹਨ ਅਤੇ ਕੁਝ ਪਾਰਟੀਆਂ ਵੱਲੋਂ ਅਜਿਹਾ ਕਰਨ ਦੇ ਨਾਮ ਉਪਰ ਸਿਰਫ਼ ਢੋਂਗ ਰਚਿਆ ਜਾ ਰਿਹਾ ਹੈ। ਪਰ ਇਸ ਸਮੇਂ ਖੇਤੀ ਕਾਨੂੰਨਾਂ ਦੇ ਕਾਰਨ ਸਭ ਤੋਂ ਵੱਧ ਨੁਕਸਾਨ ਮੋਦੀ ਸਰਕਾਰ ਨੂੰ ਹੋ ਰਿਹਾ ਹੈ।

ਕਿਉਂਕਿ ਆਏ ਦਿਨ ਭਾਜਪਾ ਪਾਰਟੀ ਨਾਲ ਜੁੜੇ ਹੋਏ ਕਈ ਅਹਿਮ ਆਗੂ ਆਪਣਾ ਰਿਸ਼ਤਾ-ਨਾਤਾ ਭਾਜਪਾ ਦੇ ਨਾਲ ਖਤਮ ਕਰ ਰਹੇ ਹਨ। ਅਜਿਹੇ ਵਿਚ ਇਕ ਵੱਡੀ ਖ਼ਬਰ ਪੰਜਾਬ ਤੋਂ ਸੁਣਨ ਵਿੱਚ ਆ ਰਹੀ ਹੈ ਜਿੱਥੋਂ ਦਾ ਇਕ ਜ਼ਿਲ੍ਹਾ ਪ੍ਰਧਾਨ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਜਪਾ ਪਾਰਟੀ ਨੂੰ ਛੱਡ ਕੇ ਵਿਰੋਧੀ ਧਿਰ ਦੇ ਖੇਮੇ ਵਿਚ ਜਾ ਸ਼ਾਮਲ ਹੋ ਗਿਆ ਹੈ। ਇਥੇ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਜਿਲ੍ਹੇ ਫ਼ਰੀਦਕੋਟ ਦੀ ਜਿੱਥੋਂ ਦੇ ਭਾਜਪਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਵਿਜੇ ਛਾਬੜਾ ਨੇ ਭਾਜਪਾ ਪਾਰਟੀ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਚੁਣ ਲਿਆ ਹੈ।

ਇਸ ਦੌਰਾਨ ਉਨ੍ਹਾਂ ਦੇ ਸੈਂਕੜੇ ਸਾਥੀਆਂ ਵੀ ਭਾਜਪਾ ਨੂੰ ਕਾਲੇ ਖੇਤੀ ਕਾਨੂੰਨਾਂ ਕਾਰਨ ਨਕਾਰਦੇ ਹੋਏ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਜੇ ਛਾਬੜਾ ਅਤੇ ਉਹਨਾਂ ਦੇ ਸੈਂਕੜੇ ਸਾਥੀਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਉਨ੍ਹਾਂ ਸਾਰਿਆਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਸਾਰਿਆਂ ਦਾ ਪਾਰਟੀ ਦੇ ਵਿਚ ਮਾਨ ਸਨਮਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਸੂਬੇ ਦੀ ਅਕਾਲੀ ਦਲ ਪਾਰਟੀ ਨੇ ਇਹ ਦਾਅਵਾ ਕਰਦੇ ਹੋਏ ਆਖਿਆ ਕਿ

ਇਹ ਪਾਰਟੀ ਕਿਸਾਨ ਦੇ ਹਿੱਤਾਂ ਦੀ ਪਾਰਟੀ ਹੈ ਜੋ ਆਪਣੇ ਨਿਰੰਤਰ ਕਾਰਜ ਕਿਸਾਨਾਂ ਦੇ ਹੱਕਾਂ ਲਈ ਹੀ ਕਰ ਰਹੀ ਹੈ। ਕਿਸਾਨਾਂ ਦੇ ਹੱਕਾਂ ਪ੍ਰਤੀ ਕੀਤੇ ਗਏ ਕਾਰਜਾਂ ਨੂੰ ਦੇਖਦੇ ਹੋਏ ਹੀ ਕਈ ਵਿਰੋਧੀ ਧਿਰ ਦੇ ਆਗੂ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ।