Home / ਘਰੇਲੂ ਨੁਸ਼ਖੇ / ਇਕ ਵਾਰ ਬੱਚਿਆਂ ਨੂੰ ਇਹ ਮੂੰਗੀ ਦੀ ਪੰਜੀਰੀ ਖਵਾ ਦਿਓ ਸਾਰੀ ਜ਼ਿੰਦਗੀ ਲਾਇ ਬਿਮਾਰੀਆਂ ਤੋਂ ਰਹਿਣਗੇ ਦੂਰ

ਇਕ ਵਾਰ ਬੱਚਿਆਂ ਨੂੰ ਇਹ ਮੂੰਗੀ ਦੀ ਪੰਜੀਰੀ ਖਵਾ ਦਿਓ ਸਾਰੀ ਜ਼ਿੰਦਗੀ ਲਾਇ ਬਿਮਾਰੀਆਂ ਤੋਂ ਰਹਿਣਗੇ ਦੂਰ

ਸਰਦੀ ਦੇ ਮੌਸਮ ਦੀ ਸ਼ੁਰੂਆਤ ਹੋਣ ਨਾਲ ਕਈ ਤਰ੍ਹਾਂ ਦੀਆਂ ਸਰੀਰਕ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਵੇਂ ਖਾਂਸੀ ਜ਼ੁਕਾਮ ਅਤੇ ਜੋੜਾਂ ਵਿੱਚ ਦਰਦ ਸਰਦੀਆਂ ਦੇ ਮੌਸਮ ਵਿੱਚ ਆਮ ਹੈ। ਜਿਸ ਕਾਰਨ ਉੱਠਣ ਬੈਠਣ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ।

ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਵਿੱਚ ਕਮਰ ਦਰਦ ਬਹੁਤ ਜ਼ਿਆਦਾ ਰਹਿੰਦਾ ਹੈ। ਇਨ੍ਹਾਂ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਮੌਸਮ ਵਿੱਚ ਤਬਦੀਲੀ ਆਉਣ ਆਦਿ। ਇਨ੍ਹਾਂ ਦਿੱਕਤਾਂ ਦੇ ਕਾਰਨ ਸਰੀਰ ਵਿਚ ਇਮਿਉਨਟੀ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਜਿਸ ਕਾਰਨ ਸਰੀਰ ਵਿੱਚ ਬੀਮਾਰੀਆਂ ਨਾਲ   ਲ ੜ ਨ   ਦੀ ਤਾਕਤ ਨਹੀਂ ਰਹਿੰਦੀ।

ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਸਰਦੀਆਂ ਦੇ ਮੌਸਮ ਵਿਚ ਮੁੰਗੀ ਦੀ ਪੰਜੀਰੀ ਬਹੁਤ ਜ਼ਿਆਦਾ ਫਾਇਦੇਮੰਦ ਰਹਿੰਦੀ ਹੈ। ਇਸ ਨੂੰ ਬਣਾਉਣ ਦੀ ਵਿਧੀ ਵੀ ਬਹੁਤ ਆਸਾਨ ਹੈ।

ਸਮੱਗਰੀ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਪੀਸੀ ਹੋਈ ਮੂੰਗੀ, ਗੁੜ, ਪੀਸਿਆ ਹੋਇਆ ਖੋਪਾ, ਮਗ਼ਜ਼, ਕਮਰਕੱਸ, ਬਾਦਾਮ, ਛਵਾਰੇ, ਕਾਜੂ, ਦੇਸੀ ਘਿਓ, ਅਖ਼ਰੋਟ ਅਤੇ ਦਾਖਾ ਚਾਹੀਦੀਆਂ ਹਨ। ਸਭ ਤੋਂ ਪਹਿਲਾਂ ਇਕ ਬਰਤਨ ਵਿਚ ਦੇਸੀ ਘਿਉ ਪਾ ਲਵੋ ਉਸ ਨੂੰ ਚੰਗੀ ਤਰ੍ਹਾਂ ਗਰਮ ਕਰੋ।

ਉਸ ਵਿਚੋਂ ਬਾਦਾਮ, ਕਾਜੂ, ਛਵਾਰੇ, ਅਖ਼ਰੋਟ, ਮਗ਼ਜ਼ ਅਤੇ ਕਮਰਕੱਸ ਤਲ ਲਵੋ। ਹੁਣ ਇਨ੍ਹਾਂ ਨੂੰ ਇਕ ਬਰਤਨ ਵਿਚ ਕੱਢ ਲਵੋ। ਇਨ੍ਹਾਂ ਨੂੰ ਮਿਕਸੀ ਵਿਚ ਪਾ ਕੇ ਪੀਸ ਲਓ। ਇੱਕ ਪਾਊਡਰ ਤਿਆਰ ਕਰ ਲਵੋ।ਹੁਣ ਉਸੀ ਦੇਸੀ ਘਿਓ ਵਿਚ ਸੀ ਹੋਈ ਮੂੰਗੀ ਪਾ ਲਵੋ।

ਹੁਣ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਹੁਣ ਉਸ ਨੂੰ ਡਾਈ ਫਰੂਟ ਦਾ ਬਣਿਆ ਹੋਇਆ ਪਾਊਡਰ ਮਿਲਾ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਜਦੋਂ ਤੱਕ ਇਸ ਦਾ ਰੰਗ ਬਦਲਣਾ ਸ਼ੁਰੂ ਹੋ ਜਾਵੇ ਤਾਂ ਇਸ ਵਿੱਚ ਗੂੜ ਮਿਲਾ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ।

ਗੂੜ੍ਹ ਨੂੰ ਕੁੱਟ ਕੇ ਮਿਲਾਉਣ ਨਾਲ ਜਾਂਦਾ ਹੈ ਆਸਾਨੀ ਨਾਲ ਮਿਲ ਜਾਵੇਗਾ। ਹੁਣ ਅਤੇ ਇਹ ਮੂੰਗੀ ਦੀ ਪੰਜੀਰੀ ਬਣ ਕੇ ਤਿਆਰ ਹੈ। ਇਸ ਦੀ ਵਰਤੋਂ ਸਵੇਰੇ-ਸ਼ਾਮ ਕਰਨੀ ਚਾਹੀਦੀ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕਾਫੀ ਆਰਾਮ ਮਿਲਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।