Home / ਤਾਜਾ ਜਾਣਕਾਰੀ / ਇਥੇ ਕਿਸਾਨਾਂ ਲਈ ਹੋ ਗਿਆ ਅਜਿਹਾ ਐਲਾਨ – ਸੁਣ ਕਿਸਾਨਾਂ ਚ ਛਾਈ ਖੁਸ਼ੀ ਦੀ ਲਹਿਰ

ਇਥੇ ਕਿਸਾਨਾਂ ਲਈ ਹੋ ਗਿਆ ਅਜਿਹਾ ਐਲਾਨ – ਸੁਣ ਕਿਸਾਨਾਂ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਅੰਦਰ ਹਾਲਾਤ ਖੇਤੀ ਅੰਦੋਲਨ ਨੂੰ ਲੈ ਕੇ ਕਾਫ਼ੀ ਗਰਮਾਏ ਹੋਏ ਹਨ ਕਿਉਂਕਿ ਕਿਸਾਨ ਲਗਭਗ ਪਿਛਲੇ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਉਪਰ ਬੈਠ ਸੋਧ ਕਰ ਜਾਰੀ ਕੀਤੇ ਗਏ ਨਵੇਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇੱਥੇ ਬੈਠੇ ਹੋਏ ਕਿਸਾਨ ਮਜ਼ਦੂਰ ਸੰਗਠਨਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਮੌਸਮ ਦੀ ਮਾਰ ਸਹਿੰਦੇ ਹੋਏ ਅਜੇ ਤੱਕ ਵੀ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ ਹੈ। ਜਿਥੇ ਇਕ ਪਾਸੇ ਕਿਸਾਨ ਅਜੇ ਤੱਕ ਵੀ ਇਸ ਸਾਰੇ ਮਸਲੇ ਨੂੰ ਕੇਂਦਰ ਸਰਕਾਰ ਵੱਲੋਂ ਸੋਧ ਕਰ

ਜਾਰੀ ਕੀਤੇ ਗਏ ਖੇਤੀ ਬਿੱਲਾਂ ਕਾਰਨ ਨਾਰਾਜ਼ ਚੱਲ ਰਹੇ ਹਨ ਉਥੇ ਹੀ ਦੂਜੇ ਪਾਸੇ ਇਸ ਸੂਬੇ ਦੀ ਸਰਕਾਰ ਨੇ ਕਿਸਾਨਾਂ ਦੀ ਹਿਮਾਇਤ ਕਰਦੇ ਹੋਏ ਕੁਝ ਨਵੇਂ ਫੈਸਲੇ ਲਏ ਹਨ। ਇਸ ਸੂਬੇ ਦੀ ਸਰਕਾਰ ਨੇ ਰਾਜ ਅੰਦਰ ਕਿਸਾਨਾਂ ਦੀ ਸਹੂਲਤ ਵਾਸਤੇ ਕੰਟੀਨਾਂ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਐਕਸਪੋਰਟ ਗੁਣਵੱਤਾ ਦਾ ਸਮਾਨ ਮੁਹੱਈਆ ਕਰਵਾਉਣ ਵਾਸਤੇ ਆਰਮੀ ਕੰਟੀਨ ਦੀ ਤਰਜ਼ ‘ਤੇ ਕਿਸਾਨ ਕੰਟੀਨ ਬਣਾਉਣ ਦਾ ਐਲਾਨ ਕੀਤਾ

ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ। ਕਿਸਾਨ ਕੰਟੀਨਾਂ ਦੇ ਵਿੱਚ ਕਿਸਾਨਾਂ ਨੂੰ ਉੱਚ ਕੁਆਲਟੀ ਦਾ ਸਾਮਾਨ ਸਸਤੇ ਭਾਅ ਉਪਰ ਮੁਹੱਈਆ ਕਰਵਾਇਆ ਜਾਵੇਗਾ ਜਿਸ ਉਪਰ ਕੋਈ ਟੈਕਸ ਨਹੀਂ ਲਿਆ ਜਾਵੇਗਾ। ਜਿਸ ਤੋਂ ਭਾਵ ਕਿ ਕਿਸਾਨਾਂ ਦੇ ਲਈ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਟੈਕਸ ਫਰੀ ਰੱਖਿਆ ਜਾਵੇਗਾ। ਸੂਬਾ ਸਰਕਾਰ ਵੱਲੋਂ ਰਾਜ ਦੀਆਂ 259 ਮੰਡੀਆਂ ਵਿੱਚ ਕਿਸਾਨ ਕੰਟੀਨਾਂ ਖੋਲੀਆਂ ਜਾਣਗੀਆਂ। ਜਿਸ ਸਬੰਧੀ ਗੱਲ ਕਰਦੇ ਹੋਏ

ਸੂਬੇ ਦੇ ਖੇਤੀਬਾੜੀ ਮੰਤਰੀ ਕਮਲ ਪਟੇਲ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਸ ਕੋਸ਼ਿਸ਼ ਦੇ ਨਾਲ ਕਿਸਾਨਾਂ ਦਾ ਸਨਮਾਨ ਵਧੇਗਾ। ਕਿਉਂਕਿ ਸਾਡੇ ਦੇਸ਼ ਦੇ ਕਿਸਾਨ ਸਾਡੀ ਫ਼ੌਜ ਵਾਂਗ ਹੀ ਹਨ ਜਿਨ੍ਹਾਂ ਨੇ ਤਾਲਾਬੰਦੀ ਦੌਰਾਨ ਵੀ ਵੱਧ ਤੋਂ ਵੱਧ ਮਦਦ ਕੀਤੀ ਸੀ। ਕਿਸਾਨ ਕੰਟੀਨ ਤੋਂ ਇਲਾਵਾ ਮੰਡੀ ਅੰਦਰ ਅਟਲ ਕਲੀਨਿਕ ਵੀ ਖੋਲ੍ਹੇ ਜਾਣਗੇ ਤਾਂ ਜੋ ਮੰਡੀ ਅੰਦਰ ਆਏ ਹੋਏ ਕਿਸਾਨਾਂ ਦੀ ਜਾਂਚ ਉੱਚ ਪੱਧਰੀ ਡਾਕਟਰਾਂ ਵੱਲੋਂ ਕੀਤੀ ਜਾ ਸਕੇ ਅਤੇ ਨਾਲ ਹੀ ਉਨ੍ਹਾਂ ਨੂੰ ਮੁਫ਼ਤ ਵਿਚ ਇਲਾਜ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਣ।