Home / ਤਾਜਾ ਜਾਣਕਾਰੀ / ਇਥੇ ਪ੍ਰਧਾਨ ਮੰਤਰੀ ਚਲੇ ਛੁਟੀਆਂ ਮਨਾਉਣ ਹੁਣ ਇਹ ਸੰਭਾਲਣਗੇ ਦੇਸ਼ ਦੀ ਵਾਗਡੋਰ-ਤਾਜਾ ਵੱਡੀ ਖਬਰ

ਇਥੇ ਪ੍ਰਧਾਨ ਮੰਤਰੀ ਚਲੇ ਛੁਟੀਆਂ ਮਨਾਉਣ ਹੁਣ ਇਹ ਸੰਭਾਲਣਗੇ ਦੇਸ਼ ਦੀ ਵਾਗਡੋਰ-ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਹਰ ਦੇਸ਼ ਦਾ ਮੁਖੀ ਆਪਣੇ ਦੇਸ਼ ਦੀ ਸੁਰੱਖਿਆ ਲਈ ਜਿੰਮੇਵਾਰ ਹੁੰਦਾ ਹੈ। ਕਦੇ-ਕਦੇ ਉਹ ਦੇਸ਼ ਦੇ ਫਰਜ਼ਾਂ ਨੂੰ ਨਿਭਾਉਂਦੇ ਹੋਏ ਆਪਣੇ ਪਰਵਾਰ ਦੇ ਫ਼ਰਜ਼ਾਂ ਨੂੰ ਨਿਭਾਉਣ ਤੋਂ ਕੁਝ ਪਿੱਛੇ ਰਹਿ ਜਾਂਦਾ ਹੈ। ਕਰੋਨਾ ਕਾਲ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਮੁਖੀਆਂ ਲਈ ਦੇਸ਼ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ, ਆਪਣੇ ਪ੍ਰੀਵਾਰ ਨੂੰ ਸਮਾਂ ਦੇਣਾ ਵੀ ਮੁਸ਼ਕਿਲ ਹੋ ਗਿਆ ਸੀ। ਕਿਉਂਕਿ ਉਸ ਸਮੇਂ ਤੇ ਪੂਰੇ ਦੇਸ਼ ਦੀ ਸੁਰੱਖਿਆ ਦਾ ਜਿੰਮਾ ਦੇਸ਼ ਦੇ ਮੁਖੀ ਉਪਰ ਸੀ। ਕਰੋਨਾ ਨੇ ਜਿੱਥੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ । ਉੱਥੇ ਹੀ ਸਭ ਦੇਸ਼ਾਂ ਵੱਲੋਂ ਆਪਸੀ ਤਾਲਮੇਲ ਨਾਲ ਇਸ ਕਰੋਨਾ ਨੂੰ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ।

ਸਭ ਦੇਸ਼ਾਂ ਨੂੰ ਆਰਥਿਕ ਮੰਦੀ ਦਾ ਵੀ ਸਾਹਮਣਾ ਕਰਨਾ ਪਿਆ। ਸਭ ਦੇਸ਼ਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹੁਣ ਇਥੇ ਪ੍ਰਧਾਨ ਮੰਤਰੀ ਛੁੱਟੀਆਂ ਮਨਾਉਣ ਲਈ ਚੱਲੇ ਹਨ ਅਤੇ ਦੇਸ਼ ਦੀ ਵਾਗਡੋਰ ਕਿਸੇ ਹੋਰ ਨੂੰ ਸੰਭਾਲ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਜਨਤਕ ਤੌਰ ਤੇ ਇਕ ਹਫਤੇ ਦੀ ਛੁੱਟੀ ਤੇ ਜਾਣ ਦਾ ਐਲਾਨ ਕੀਤਾ ਹੈ। ਕਿਉਂਕਿ ਉਨ੍ਹਾਂ ਵੱਲੋਂ ਕਾਫੀ ਸਮੇਂ ਤੋਂ ਪਰਿਵਾਰ ਨਾਲ ਕਿਤੇ ਵੀ ਜਾਣਾ ਠੀਕ ਨਹੀਂ ਸੀ। ਹੁਣ ਉਨ੍ਹਾਂ ਨੇ ਆਪਣੇ ਦੇਸ਼ ਦੀ ਵਾਗਡੋਰ 18 ਜਨਵਰੀ ਤੱਕ ਲਈ ,

ਤੇ ਦੇਸ਼ ਦਾ ਕੰਮ ਕਾਜ ਮੈਕਕੋਰਮੈਕ ਨੂੰ ਸੰਭਾਲ ਦਿਤਾ ਹੈ ਅਤੇ ਉਹ ਉਸ ਸਮੇਂ ਤੱਕ ਲਈ ਕਾਰਜਕਾਰੀ ਪ੍ਰਧਾਨ ਮੰਤਰੀ ਵੀ ਰਹਿਣਗੇ। ਉਹ ਵੀ ਆਸਟ੍ਰੇਲੀਆਈ ਡਿਫੈਂਸ ਫੋਰਸ ਨਾਲ ਪੂਰਾ ਸਹਿਯੋਗ ਕਰਨਗੇ ਅਤੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਗਤੀਵਿਧੀਆਂ ਨੂੰ ਵੀ ਆਪਣੀ ਨਜ਼ਰ ਹੇਠ ਰੱਖਣਗੇ। ਉਹ ਰਾਜਾਂ ਦੀਆਂ ਸਰਕਾਰਾਂ ਨਾਲ ਤਾਲਮੇਲ ਬਣਾ ਕੇ ਰੱਖਣਗੇ ਅਤੇ ਲੋੜ ਪੈਣ ਤੇ ਮੀਟਿੰਗ ਵੀ ਕਰਨਗੇ ਅਤੇ ਸਿਹਤ ਤੇ ਆਰਥਿਕ ਪੱਧਰ ਦੀ ਸਾਰੀ ਜਾਣਕਾਰੀ ਪ੍ਰਧਾਨ ਮੰਤਰੀ ਨੂੰ ਦਿੰਦੇ ਰਹਿਣਗੇ। ਪ੍ਰਧਾਨ ਮੰਤਰੀ ਵੱਲੋਂ ਛੁੱਟੀ ਤੇ ਜਾਣ ਦਾ ਕਦਮ ਦਸੰਬਰ 2019 ਵਿੱਚ ਹਵਾਈ ਵਿੱਚ ਵਿਵਾਦ ਪੂਰਨ ਪਰਿਵਾਰਕ ਛੁੱਟੀਆਂ ਦੇ ਬਾਅਦ ਚੁੱਕਿਆ ਗਿਆ ਹੈ।

ਕਿਉਂਕਿ ਉਸ ਸਮੇਂ ਉਨ੍ਹਾਂ ਨੂੰ ਯਾਤਰਾ ਤੋਂ ਤੁਰੰਤ ਪਰਤਣਾ ਪਿਆ ਸੀ। ਉਸ ਸਮੇਂ ਆਸਟ੍ਰੇਲੀਆ ਵਿਚ ਵਿਨਾਸ਼ਕਾਰੀ ਜੰਗਲੀ ਝਾੜੀਆਂ ਦੀ ਅੱਗ ਨੇ ਪੂਰੇ ਆਸਟ੍ਰੇਲੀਆ ਵਿਚ ਭਾਰੀ ਤਬਾਹੀ ਮਚਾਈ ਸੀ। ਇਸ ਘਟਨਾ ਕਾਰਨ ਉਨ੍ਹਾਂ ਨੂੰ ਮਜਬੂਰ ਹੋ ਕੇ ਪਰਤਣਾ ਪਿਆ ਅਤੇ ਉਨ੍ਹਾਂ ਨੇ ਆਪਣੀ ਦੇਸ਼ ਦੀ ਜਨਤਾ ਤੋਂ ਮਾਫੀ ਮੰਗੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੇਸ਼ ਦੀ ਗਤੀਵਿਧੀਆਂ ਤੇ ਨਜ਼ਰ ਰੱਖਣਗੇ ਅਤੇ ਕਰੋਨਾ ਸਬੰਧੀ ਜਾਣਕਾਰੀ ਲੈਂਦੇ ਰਹਿਣਗੇ।