Home / ਘਰੇਲੂ ਨੁਸ਼ਖੇ / ਇਸ ਕੁੜੀ ਨੇ ਦਸਿਆ ਏਦਾਂ ਦਾ ਨੁਸਖਾ ਕੇ ਤੁਹਾਡੇ ਵਾਲ ਦਿਨਾਂ ਚ ਹੋਣਗੇ ਲੰਬੇ ਸੰਗਣੇ ਤੇ ਮੋਟੇ

ਇਸ ਕੁੜੀ ਨੇ ਦਸਿਆ ਏਦਾਂ ਦਾ ਨੁਸਖਾ ਕੇ ਤੁਹਾਡੇ ਵਾਲ ਦਿਨਾਂ ਚ ਹੋਣਗੇ ਲੰਬੇ ਸੰਗਣੇ ਤੇ ਮੋਟੇ

ਲੰਬੇ ਵਾਲ ਖੂਬਸੂਰਤੀ ਵਿਚ ਵਾਧਾ ਕਰਦੇ ਹਨ। ਪਰ ਅੱਜ ਦੇ ਸਮੇਂ ਵਿਚ ਜ਼ਿਆਦਾ ਪ੍ਰਦੂਸ਼ਤ ਹੋਣ ਕਾਰਨ ਜਾਂ ਖਾਣ-ਪੀਣ ਵਿੱਚ ਆਈਆਂ ਤਬਦੀਲੀਆਂ ਕਾਰਨ ਵਾਲਾਂ ਨੂੰ ਲੋੜੀਂਦੀ ਸੰਤੁਲਿਤ ਖੁਰਾਕ ਨਹੀਂ ਮਿਲ ਪਾਉਂਦੀ। ਜਿਸ ਕਾਰਨ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ।

ਬਹੁਤ ਸਾਰੇ ਲੋਕ ਵਾਲਾਂ ਨੂੰ ਝੜਨ ਤੋਂ ਰੋਕਣ ਲਈ ਤਰ੍ਹਾਂ ਤਰ੍ਹਾਂ ਦੇ ਮਹਿੰਗੇ ਸ਼ੈਂਪੂ ਜਾਂ ਸਾਬਣ ਦੀ ਵਰਤੋਂ ਕਰਦੇ ਹਨ। ਜਿਨ੍ਹਾਂ ਦੇ ਕਾਰਨ ਵਾਲਾਂ ਸੰਬੰਧੀ ਹੋਰ ਕਈ ਦਿੱਕਤਾਂ ਸਾਹਮਣੇ ਆਉਂਦੀਆਂ ਹਨ। ਇਸ ਲਈ ਘਰੇਲੂ ਨੁਸਖ਼ੇ ਵਰਤਣੇ ਚਾਹੀਦੇ ਹਨ।

ਘਰੇਲੂ ਨੁਸਖਿਆਂ ਦੀ ਲਗਾਤਾਰ ਵਰਤੋਂ ਕਰਨ ਨਾਲ ਵਾਲਾਂ ਆਸਾਨੀ ਨਾਲ ਸੰਘਣੇ ਅਤੇ ਲੰਬੇ ਹੁੰਦੇ ਹਨ।ਘਰੇਲੂ ਨੁਸਖੇ ਨੂੰ ਅਪਣਾਉਣ ਲਈ ਸਮੱਗਰੀ ਦੇ ਰੂਪ ਵਿਚ ਐਲੋਵੇਰਾ ਜੈੱਲ, ਸਰੋਂ ਦਾ ਤੇਲ ਅਤੇ ਪਿਆਜ਼ ਚਾਹੀਦਾ ਹੈ। ਸਭ ਤੋਂ ਪਹਿਲਾਂ ਐਲੋਵੇਰਾ ਲੈ ਲਵੋ।

ਉਸ ਦਾ ਚੰਗੀ ਤਰ੍ਹਾਂ ਛਿਲਕਾ ਉਤਾਰ ਕੇ ਉਸ ਦਾ ਰਸ ਕੱਢ ਲਵੋ। ਇਸ ਰਸ ਨੂੰ ਇਕ ਕਟੋਰੀ ਦੇ ਵਿਚ ਪਾ ਲਵੋ। ਹੁਣ ਇਸ ਕਟੋਰੀ ਦੇ ਵਿਚ ਦੋ ਚਮਚ ਸਰੋਂ ਦਾ ਤੇਲ ਮਿਲਾ ਲਵੋ। ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇੱਕ ਪਿਆਜ਼ ਲਵੋ।

ਉਸ ਨੂੰ ਛਿੱਲ ਕੇ ਕੁੱਟ ਲਵੋ। ਪਿਆਜ ਦਾ ਰਸ ਕੱਢ ਲਵੋ। ਹੁਣ ਉਸ ਕਟੋਰੀ ਵਿਚ ਦੋ ਚਮਚ ਪਿਆਜ਼ ਲੈ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਇਸ ਤੋਂ ਬਾਅਦ ਵਿਚ ਬਰਤਨ ਵਿੱਚ ਪਾਣੀ ਲੈ ਲਵੋ।ਹੁਣ ਬਰਤਨ ਵਾਲੇ ਪਾਣੀ ਵਿੱਚ ਉਹ ਤੇਲ ਵਾਲੀ ਕਟੋਰੀ ਰੱਖ ਲਵੋ।

ਇਹਨਾਂ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ। ਜਦੋਂ ਮਿਲਾਇਆ ਹੋਇਆ ਤੇਲ ਹਲਕਾ ਜਿਹਾ ਗਰਮ ਹੋ ਜਾਵੇ ਉਸ ਦੀ ਸਿਰ ਵਿੱਚ ਮਾਲਿਸ਼ ਕਰੋ। ਚੰਗੀ ਤਰ੍ਹਾਂ ਮਾਲਸ਼ ਕਰਨ ਤੋਂ ਬਾਅਦ ਸਿਰ ਉੱਤੇ ਕੱਪੜਾ ਬੰਨ੍ਹ ਲਵੋ।‌ ਤਕਰੀਬਨ ਇੱਕ ਘੰਟੇ ਬਾਅਦ ਸਿਰ ਨੂੰ ਕੋਸੇ ਪਾਣੀ ਨਾਲ ਧੋ ਲਵੋ।

ਤੇ ਵਿਚ ਲਗਾਤਾਰ ਦੋ ਵਾਰ ਅਜਿਹਾ ਕਰਨ ਨਾਲ ਵਾਲਾਂ ਨੂੰ ਬਹੁਤ ਫਾਇਦਾ ਮਿਲੇਗਾ। ਵਾਲ ਝੜਨੇ ਬੰਦ ਹੋ ਜਾਣਗੇ ਅਤੇ ਲੰਬੇ ਹੋਣੇ ਸ਼ੁਰੂ ਹੋ ਜਾਣਗੇ। ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਤੇਲ ਵਰਤੋਂ ਦੇ ਸਮੇਂ ਕੋਸਾ ਹੋਣਾ ਚਾਹੀਦਾ ਹੈ। ਕਿਉਂਕਿ ਠੰਡੇ ਤੇਲ ਦੀ ਵਰਤੋਂ ਕਰਨ ਨਾਲ ਕੋਈ ਅਸਰ ਨਹੀਂ ਹੁੰਦਾ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।