Home / ਘਰੇਲੂ ਨੁਸ਼ਖੇ / ਇਸ ਕੁੜੀ ਨੇ ਦਸੇ ਔਰਤਾਂ ਵਾਸਤੇ ਕੰਮ ਦੇ ਨੁਸਖੇ ਕਿਹੜੇ ਸੂਟ ਖ੍ਰੀਦੀਏ ਤੇ ਘਰ ਵਿੱਚ ਡਰਾਈਕਲੀਨ ਕਿਵੇਂ ਕਰੀਏ

ਇਸ ਕੁੜੀ ਨੇ ਦਸੇ ਔਰਤਾਂ ਵਾਸਤੇ ਕੰਮ ਦੇ ਨੁਸਖੇ ਕਿਹੜੇ ਸੂਟ ਖ੍ਰੀਦੀਏ ਤੇ ਘਰ ਵਿੱਚ ਡਰਾਈਕਲੀਨ ਕਿਵੇਂ ਕਰੀਏ

ਔਰਤਾਂ ਦੇ ਬਹੁਤ ਸਾਰੇ ਕੱਪੜੇ ਜਾਂ ਸੂਟ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਬਜ਼ਾਰ ਵਿਚੋਂ ਡਰੈਕਲੀਨ ਕਰਵਾਉਣਾ ਪੈਂਦਾ ਹੈ। ਕਿਉਂਕਿ ਜੇਕਰ ਉਹ ਕੱਪੜਿਆਂ ਨੂੰ ਘਰ ਵਿਚ ਆਮ ਸਾਬਣ ਜਾਂ ਸ਼ਰਫ਼ ਨਾਲ ਧੋ ਦਿੱਤਾ ਜਾਵੇ ਜਾਂ ਜੇਕਰ ਉਨ੍ਹਾਂ ਕੱਪੜਿਆਂ ਨੂੰ ਡਰੈਕਲੀਨ ਨਾ ਕਰਾਈ ਜਾਵੇ ਤਾਂ ਉਹ ਕੱਪੜੇ ਖਰਾਬ ਹੋ ਜਾਂਦੇ ਹਨ ਜਾਂ ਕੱਪੜੇ ਦੇਖਣ ਨੂੰ ਭੱਦਾ ਜਿਹੇ ਹੋ ਜਾਂਦੇ ਹਨ।

ਪਰ ਡਰੈਕਲੀਨ ਕਰਵਾਉਣ ਲਈ ਕਰਵਾਉਣ ਦੇ ਲਈ ਜ਼ਿਆਦਾ ਪੈਸੇ ਲੱਗ ਜਾਂਦੇ ਹਨ। ਪਰ ਜੇਕਰ ਘਰ ਦੇ ਵਿੱਚ ਘਰੇਲੂ ਨੁਸਖਿਆਂ ਨਾਲ ਕਪੜਿਆਂ ਨੂੰ ਡਰਾਈਕਲੀਨ ਕੀਤਾ ਜਾਵੇ ਅਤੇ ਕੱਪੜੇ ਵੀ ਵਧੀਆ ਬਣ ਜਾਂਦੇ ਹਨ।

ਸਭ ਤੋਂ ਪਹਿਲਾਂ ਜੇਕਰ ਕੱਪੜਾ ਜ਼ਿਆਦਾ ਪਤਲਾ ਹੈ ਤਾਂ ਉਸ ਨੂੰ ਉਸੇ ਰੰਗ ਦੀ ਲਾਈਨਿੰਗ ਲਗਾਉਣੀ ਚਾਹੀਦੀ ਹੈ। ਹੁਣ ਲਾਇਨਿੰਗ ਵਾਲਾ ਸੂਟ ਸਿਉਂਣ ਤੋਂ ਪਹਿਲਾਂ ਲਾਇਨਿੰਗ ਨੂੰ ਪਾਣੀ ਵਿਚ ਭਿਉਂ ਲਵੋ।

ਹੁਣ ਉਸ ਪਾਣੀ ਵਿਚ ਇਕ ਚਮਚ ਸ਼ੈਂਪੂ ਪਾ ਲਵੋ। ਇਸ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਘੋਲ ਲਵੋ। ਹੁਣ ਇਸ ਵਿੱਚ 1 ਚਮਚਾ ਮਿੱਠਾ ਸੋਡਾ ਪਾ ਲਵੋ।ਹੁਣ ਪਾਣੀ ਨੂੰ ਚੰਗੀ ਤਰ੍ਹਾਂ ਹਿਲਾ ਕੇ ਇਸ ਨੂੰ ਘੋਲ ਲਵੋ। ਹੁਣ ਕੁਝ ਸਮੇਂ ਤੱਕ ਪਾਣੀ ਵਿੱਚ ਲਾਇਨਿੰਗ ਨੂੰ ਰੱਖ ਲਵੋ।

ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕੱਪੜਾ ਬਿਲਕੁੱਲ ਵੀ ਸੁੱਕਾ ਨਹੀਂ ਰਹਿਣਾ ਚਾਹੀਦਾ। ਪਾਣੀ ਵਿੱਚ ਕੱਪੜਾ ਚੰਗੀ ਤਰ੍ਹਾ   ਡੁੱ ਬਿ ਆ   ਹੋਇਆ ਹੋਣਾ ਚਾਹੀਦਾ ਹੈ।ਹੁਣ ਘੱਟੋ-ਘੱਟ 10 ਮਿੰਟ ਬਾਅਦ ਇਸ ਲਾਇਨਿੰਗ ਨੂੰ ਬਾਹਰ ਕੱਢ ਲਵੋ।

ਹੁਣ ਇਸ ਨੂੰ ਕੁਝ ਸਮੇਂ ਲਈ ਧੁੱਪ ਵਿੱਚ ਰੱਖ ਕੇ ਸੁਕਾ ਲਵੋ। ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜੇਕਰ ਪਹਿਲਾਂ ਪਾਣੀ ਵਿੱਚ ਲਾਇਨਿੰਗ ਨੂੰ ਨਾ ਰੱਖਿਆ ਜਾਵੇ ਤਾਂ ਸੂਟ ਸਿਉਂਣ ਤੋਂ ਬਾਅਦ ਸੂਟ ਸੁੰਗੜ ਜਾਂਦਾ ਹੈ। ਜਾਂ ਫਿਰ ਅਜੀਬ ਜਿਹਾ ਹੋ ਜਾਂਦਾ ਹੈ। ਇਸ ਲਈ ਪਾਣੀ ਵਿਚ ਲਾਇਨਿੰਗ ਨੂੰ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।

ਅਜਿਹਾ ਕਰਨ ਨਾਲ ਕਪੜਿਆਂ ਨੂੰ ਬਜ਼ਾਰ ਵਿਚੋਂ ਡਰਾਇਕਲੀਨ ਕਰਵਾਉਣ ਦੀ ਜ਼ਰੂਰਤ ਨਹੀਂ ਰਹਿੰਦੀ। ਇਸ ਤੋਂ ਇਲਾਵਾ ਕੱਪੜੇ ਸਿਉਣ ਸਮੇਂ ਵਧੀਆ ਰਹਿੰਦਾ ਹੈ। ਇਸ ਤੋਂ ਇਲਾਵਾ ਅਜਿਹਾ ਕਰਨ ਨਾਲ ਕੱਪੜਾ ਨਰਮ ਹੋ ਜਾਂਦਾ ਹੈ। ਕੱਪੜਿਆਂ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।