Home / ਘਰੇਲੂ ਨੁਸ਼ਖੇ / ਇਸ ਗੁਰਦਵਾਰਾ ਸਾਹਿਬ ਚ ਜਾ ਕੇ ਓ ਅ ਲਿਖਣ ਨਾਲ ਹੀ ਦਿਮਾਗ ਦੀਆਂ ਨਾੜਾ ਚ ਜਾਨ ਪੈ ਜਾਂਦੀ ਹੈ

ਇਸ ਗੁਰਦਵਾਰਾ ਸਾਹਿਬ ਚ ਜਾ ਕੇ ਓ ਅ ਲਿਖਣ ਨਾਲ ਹੀ ਦਿਮਾਗ ਦੀਆਂ ਨਾੜਾ ਚ ਜਾਨ ਪੈ ਜਾਂਦੀ ਹੈ

ਸਾਡੇ ਗੁਰੂਆਂ ਫਕੀਰਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ, ਸਾਨੂੰ ਚੰਗੇ ਮਾਰਗ ਉਤੇ ਚਲਣ ਦੀ ਸਿਖਿਆ ਦਿੱਤੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਵਾਂਗੇ, ਜਿਸ ਦੇ ਦਰਸ਼ਨ ਕਰਕੇ ਤੁਸੀਂ ਭਰਪੂਰ ਜਾਣਕਾਰੀ ਹਾਸਲ ਕਰ ਸਕਦੇ ਹੋ।

ਅੱਜ ਅਸੀਂ ਗੱਲ ਕਰਾਂਗੇ ਤਖ਼ਤ ਸ੍ਰੀ ਦਮਦਮਾ ਸਾਹਿਬ ਲਿਖਣ ਸਰ ਸਾਹਿਬ ਜੀ ਦੀ। ਇਥੇ ਗੁਰੂ ਜੀ ਨੇ 9 ਮਹੀਨੇ 9 ਦਿਨ 9 ਪਹਿਰ 9 ਪਲ ਦੇ ਸਮੇਂ ਵਿਚ ਭਾਈ ਮਨੀ ਸਿੰਘ ਜੀ ਦੇ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਸੀ ।

ਬੀੜ ਵਿੱਚ ਅਨੇਕਾਂ ਕਲਮਾਂ ਅਤੇ ਸਿਆਹੀ ਦੀ ਵਰਤੋਂ ਹੋਈ ਸੀ। ਜ਼ਿਕਰਯੋਗ ਹੈ ਕਿ ਲਿਖਦੇ ਵੇਲੇ ਜਿਸ ਕਲਮ ਦਾ ਮੂੰਹ ਕਸ ਜਾਂਦਾ ਸੀ, ਗੁਰੂ ਜੀ ਉਸ ਕਲਮ ਦਾ ਇਸਤੇਮਾਲ ਦੁਬਾਰਾ ਨਹੀਂ ਸੀ ਕਰਦੇ, ਉਹ ਕਲਮ ਨੂੰ ਸੰਭਾਲ ਕੇ ਰੱਖ ਲੈਂਦੇ ਸਨ ਅਤੇ ਨਵੀਂ ਕਲਮ ਦਾ ਇਸਤੇਮਾਲ ਕੀਤਾ ਜਾਂਦਾ ਸੀ।

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਲਿਖਾਈ ਸੰਪੂਰਨ ਹੋਣ ਮਗਰੋਂ ਬਚੀ ਹੋਈ ਸਿਆਹੀ ਤੇ ਕਲਮਾਂ ਨੂੰ ਸਰੋਵਰ ਦੇ ਵਿਚ ਜਲ ਪ੍ਰਵਾਹ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਗੁਰੂ ਜੀ ਨੇ ਫਰਮਾਇਆ ਇਹ ‘ ਗੁਰੂ ਕੀ ਕਾਸ਼ੀ ਹੈ ‘ ।ਗੁਰੂ ਕੀ ਕਾਸ਼ੀ ਤੋਂ ਭਾਵ ਕਿ ਇਹ ਦਮਦਮਾ ਸਾਹਿਬ ਗੁਰਮਤਿ ਦੇ ਗਿਆਨ ਦਾ ਮਹਾਨ ਕੇਂਦਰ ਹੋਵੇਗਾ।

ਜਿੱਥੇ ਗੁਰਮਤਿ ਵਿੱਚ ਗੁਣੀ , ਗਿਆਨੀ ਵਿਦਵਾਨ ਲਿਖਾਰੀ ਪੈਦਾ ਹੋਣਗੇ। ਦਸ਼ਮੇਸ਼ ਪਿਤਾ ਜੀ ਦੇ ਅਸ਼ੀਰਵਾਦ ਦੇ ਕਾਰਨ ਇੱਥੇ ਬੱਚੇ ਵਿੱਦਿਆ ਪੜ੍ਹ ਕੇ ਮਹਾਨ ਵਿਦਵਾਨ ਬਣ ਜਾਂਦੇ ਹਨ। ਗੁਰੂ ਜੀ ਦੇ ਇਸ ਵਰਦਾਨ ਦੇ ਕਾਰਨ ਦੂਰ ਦੂਰ ਤੋਂ ਗੁਰੂ ਕੇ ਸਿੱਖ ਵਿਦਿਆ ਪ੍ਰਾਪਤੀ ਲਈ ਗੁਰੂ ਕਾਸ਼ੀ ਪੁੱਜ ਕੇ ਵਿਦਿਆ ਹਾਸਲ ਕਰਦੇ ਹਨ।

ਗੁਰੂ ਜੀ ਦੇ ਆਸ਼ੀਰਵਾਦ ਦਾ ਜ਼ਿਕਰ ਅਨੇਕਾਂ ਇਤਿਹਾਸਕ ਗ੍ਰੰਥਾਂ ਵਿਚ ਵੀ ਦੇਖਣ ਨੂੰ ਮਿਲਦਾ ਹੈ। ਤੁਸੀਂ ਵੀਡੀਓ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ। ਤਖ਼ਤ ਸ੍ਰੀ ਦਮਦਮਾ ਸਾਹਿਬ ਲਿਖਣ ਸਰ ਸਾਹਿਬ ਦੇ ਦਰਸ਼ਨ ਤੁਸੀਂ ਵੀਡੀਓ ਵਿੱਚ ਕਰ ਸਕਦੇ ਹੋ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਪੂਰੀ ਵੀਡੀਓ ਵਿਸਤਾਰ ਦੇ ਨਾਲ ਦੇਖੋ। ਇਸ ਦੇ ਨਾਲ ਹੀ ਸਾਡਾ ਫੇਸਬੁੱਕ ਪੇਜ ਲਾਇਕ ਸ਼ੇਅਰ ਅਤੇ ਫੋਲੋ ਕਰੋ।