Home / ਘਰੇਲੂ ਨੁਸ਼ਖੇ / ਇਸ ਗੁਰੂਘਰ ਵਿਚ ਹੁੰਦੀ ਹੈ ਦੇਸ਼ ਦੀ ਸਭ ਤੋਂ ਸਸਤੀ MRI ,ਡੇਲਸਿਸ ,X -RAY ਤੇ Ultra Sound ,ਦੇਸ਼ ਦਾ ਸੱਭ ਤੋਂ ਸਸਤਾ ਦਵਾਖਾਨਾ

ਇਸ ਗੁਰੂਘਰ ਵਿਚ ਹੁੰਦੀ ਹੈ ਦੇਸ਼ ਦੀ ਸਭ ਤੋਂ ਸਸਤੀ MRI ,ਡੇਲਸਿਸ ,X -RAY ਤੇ Ultra Sound ,ਦੇਸ਼ ਦਾ ਸੱਭ ਤੋਂ ਸਸਤਾ ਦਵਾਖਾਨਾ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ

ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜੀ ਹਾਂ ਗੁਰਦੁਆਰਾ ਸਾਹਿਬ ਇੱਕ ਅਜਿਹੀ ਧਰਤੀ ਏ ਜਿੱਥੇ ਹਰ ਗਰੀਬਾਂ ਜਾਂ ਜ਼ਰੂਰਤਮੰਦਾਂ ਦੀ ਹਰ ਜ਼ਰੂਰਤ ਪੂਰੀ ਕੀਤੀ ਜਾਂਦੀ ਹੈ। ਇਸ ਗੱਲ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਸ੍ਰੀ ਬੰਗਲਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਵਿਖੇ। ਅਕਸਰ ਅਸੀ ਦੇਖਦੇ ਹਾਂ ਕਿ ਜੀ ਕਈ ਵਾਰੀ ਸਰੀਰਕ ਟੈਸਟ ਕਿੰਨੇ ਕੁ ਮਹਿੰਗੇ ਹੋ ਜਾਂਦੇ ਨੇ ਕੀ ਉਹ ਆਮ ਇਨਸਾਨ ਦੀ ਪਹੁੰਚ ਤੋਂ ਬਾਹਰ ਹੁੰਦੇ ਹਨ। ਜਿਨ੍ਹਾਂ ਦੇ ਕਾਰਨ ਕਈ ਵਾਰੀ ਗ਼ਰੀਬ ਇਨਸਾਨ ਆਪਣੀ ਕੀਮਤੀ ਜ਼ਿੰਦਗੀ ਗੁਆ ਲੈਂਦਾ ਹੈ। ਪਰ ਹੁਣ ਅਜਿਹਾ ਨਹੀ ਹੋਵੇਗਾ।

ਦਿੱਲੀ ਵਿੱਚ ਸ੍ਰੀ ਬੰਗਲਾ ਸਾਹਿਬ ਗੁਰਦੁਆਰਾ ਵਿੱਖੇ ਦਸੰਬਰ ਤੋਂ 50 ਰੁ. ‘ਚ MRI ਅਤੇ 150 ਰੁ. ਅਲਟਰਾਸਾਊਂਡ ਹੋ ਸਕਣਗੇ। ਇਹ ਦੇਸ਼ ਵਿਚ ਸਭ ਤੋਂ ਸਸਤਾ ਡਾਇਗਨੌਸਟਿਕ ਕੇਂਦਰ ਗੁਰੂਦੁਆਰਾ ਵਿਚ ਖੁੱਲ੍ਹਣਗੇ। ਗੁਰੂਦੁਆਰਾ ਸਾਹਿਬ ਵਿਚ ਬਣੇ ਗੁਰੂ ਹਰਕਿਸ਼ਨ ਹਸਪਤਾਲ ਵਿਚ ਇਕ ਡਾਇਗਨੋਸਟਿਕ ਸੈਂਟਰ ਵੀ ਬਣਾਇਆ ਜਾ ਰਿਹਾ ਹੈ, ਜਿਸ ਦਾ ਅਗਲੇ ਹਫ਼ਤੇ ਤੋਂ ਕੰਮ ਕਰਨਾ ਸ਼ੁਰੂ ਹੋਵੇਗਾ। ਇਸ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਤੀ ਗਈ।

ਦੱਸ ਦਈਏ ਕਿ MRI ਦਾ ਟੈਸਟ ਬਾਹਰੋਂ ਪ੍ਰਾਈਵੇਟ ਲੈਬ ਵਿੱਚ ਕੀਮਤ 2500 ਹੈ। ਪਰ ਇਸ ਗੁਰਦੁਆਰਾ ਸਾਹਿਬ ਵਿੱਚ ਗਰੀਬ ਲੋਕਾਂ ਲਈ ਇਹ ਜਾਂਚ ਸਿਰਫ਼ 50 ਰੁ. ਵਿੱਚ ਹੋਵੇਗੀ। ਅਤੇ ਆਮ ਲੋਕਾਂ ਲਈ ਕੀਮਤ 800 ਰੁ. ਹੋਵੇਗੀ। ਇਸ ਲਈ ਡਾਕਟਰਾਂ ਦੀ ਇੱਕ ਟੀਮ ਬਣਾਈ ਗਈ ਹੈ ਜੋ ਇਹ ਪਤਾ ਲਗਾਏਗੀ ਕਿ ਕਿਸ ਦਾ ਇਹ ਟੈਸਟ 50ਰੁ. ਵਿੱਚ ਹੋਵੇਗਾ।