Home / ਘਰੇਲੂ ਨੁਸ਼ਖੇ / ਇਸ ਤਰਾਂ ਰਵੇਗਾ ਆਉਣ ਵਾਲੇ ਦਿਨਾਂ ਚ ਮੌਸਮ

ਇਸ ਤਰਾਂ ਰਵੇਗਾ ਆਉਣ ਵਾਲੇ ਦਿਨਾਂ ਚ ਮੌਸਮ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਖੁਸਕ ਬਣਿਆ ਹੋਇਆ ਹੈ ਅਤੇ ਰਾਤਾਂ ਦੇ ਤਾਪਮਾਨ ਵੀ ਔਸਤ ਬਣੇ ਹੋਏ ਹਨ, ਅੱਜ ਸਵੇਰ ਥੋੜੇ ਖੇਤਰਾਂ ਚ ਦਰਮਿਆਨੀ ਧੁੰਦ ਵੀ ਪਈ, ਅਗਾਮੀ 3-4 ਦਿਨ ਵੀ ਨਮੀ ਵੱਧਣ ਕਾਰਨ ਕੁਝ ਖੇਤਰਾਂ ਚ ਸਵੇਰ ਵੇਲੇ ਧੁੰਦ ਦੀ ਸਭਾਵਨਾ ਬਣੀ ਰਵੇਗੀ, ਰਾਤਾਂ ਦੇ ਤਾਪਮਾਨ ਚ ਕੋਈ ਖਾਸ ਬਦਲਾਵ ਦੀ ਸਭਾਵਨਾ ਨਹੀ ਹੈ।

11 ਤੋਂ 13 ਦਸੰਬਰ ਵਿਚਕਾਰ ਤਕੜਾ ਪੱਛਮੀ ਸਿਸਟਮ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਨੂੰ ਪ੍ਰਭਾਵਿਤ ਕਰੇਗਾ, ਜਿਸ ਸਦਕਾ ਕਈ ਖੇਤਰਾਂ ਚ ਦਰਮਿਆਨੇ ਮੀਂਹ ਦੀ ਉਮੀਦ ਹੈ,

12 ਤੋਂ 14 ਦਸੰਬਰ ਵਿਚਕਾਰ ਦੇਸ ਦੇ ਮੱਧ ਅਤੇ ਪੂਰਬੀ ਭਾਗਾ ਚ ਵੀ ਹਲਕੇ ਤੋਂ ਦਰਮਿਆਨੇ ਮੀਂਹ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ, ਜਿਆਦਾ ਜਾਣਕਾਰੀ ਆਉਣ ਵਾਲੇ ਦਿਨਾਂ ਚ ਸਾਂਝੀ ਕੀਤੀ ਜਾਵੇਗੀ ਜੀ। ਮਹੀਨਾਵਾਰ ਮੌਸਮ ਦੀ ਗੱਲ ਕਰੀਏ ਤਾਂ ਦਸੰਬਰ ਮਹੀਨੇ ਔਸਤ ਤੋਂ ਜਿਆਦਾ ਮੀਂਹ ਦੀ ਉਮੀਦ ਕੀਤੀ ਜਾ ਸਕਦੀ ਹੈ।