Home / ਘਰੇਲੂ ਨੁਸ਼ਖੇ / ਇਸ ਭੈਣ ਨੇ ਦਸਿਆ ਅਲਸੀ ਦੀਆਂ ਪਿਨੀਆਂ ਬਣਾਉਣ ਦਾ ਬਹੁਤ ਸੌਖਾ ਤਰੀਕਾ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਇਸ ਭੈਣ ਨੇ ਦਸਿਆ ਅਲਸੀ ਦੀਆਂ ਪਿਨੀਆਂ ਬਣਾਉਣ ਦਾ ਬਹੁਤ ਸੌਖਾ ਤਰੀਕਾ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਓਹੀ ਜਾਣਕਰੀ ਪਹੁੰਚਾਈ ਜਾਵੇ ਜੋ ਤੁਹਾਡੇ ਕੰਮ ਦੀ ਹੋਵੇ ਤੇ ਤੁਸੀਂ ਉਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕੋ ਤੇ ਸਮਝ ਸਕੋ ।

ਸਰਦੀ ਦੇ ਮੌਸਮ ਵਿੱਚ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਅਲਸੀ ਦੀਆਂ ਪਿੰਨੀਆਂ ਬਹੁਤ ਫਾਇਦੇਮੰਦ ਹੁੰਦੀਆਂ ਹਨ। ਕਿਉਂਕਿ ਅਸੀਂ ਖਾਣ ਦੇ ਨਾਲ ਸਰੀਰ ਸੰਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜਿਵੇਂ ਅਲਸੀ ਡਾਇਬਿਟੀਜ਼ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ। ਜੇਕਰ ਇਸ ਦੀ ਰੋਜ਼ਾਨਾ ਵਰਤੋਂ ਕੀਤੀ ਜਾਵੇ ਤਾਂ ਨਾਲ ਸ਼ੂਗਰ ਲੈਵਲ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ।

ਇਸ ਤੋਂ ਇਲਾਵਾ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਦੇ ਲਈ ਵੀ ਅਲਸੀ ਦੀਆਂ ਪਿੰਨੀਆਂ ਬਹੁਤ ਫ਼ਾਇਦੇਮੰਦ ਮੰਨੀਆਂ ਜਾਂਦੀਆਂ ਹਨ। ਅਲਸੀ ਦੀਆਂ ਪਿੰਨੀਆਂ ਦਵਾਈ ਦੇ ਰੂਪ ਵਿੱਚ ਕੰਮ ਕਰਦੀਆਂ ਹਨ। ਇਨ੍ਹਾਂ ਨੂੰ ਬਣਾਉਣ ਦੀ ਵਿਧੀ ਬਹੁਤ ਅਸਾਨ ਹੈ। ਆਉ ਹੁਣ ਅਸੀਂ ਨਿਯਮ ਪਿੰਨੀਆਂ ਬਣਾਉਣ ਦੀ ਵਿਧੀ ਬਾਰੇ ਜਾਣਦੇ ਹਾਂ।

ਅਲਸੀ ਦੀਆਂ ਪਿੰਨੀਆਂ ਬਣਾਉਣ ਦੇ ਲਈ ਲੋੜੀਂਦੀ ਸਮੱਗਰੀ ਹੈ ਦੇਸੀ ਘਿਉ, ਬਾਦਾਮ, ਕਾਜੂ, ਅਲਸੀ ਦੇ ਬੀਜ, ਕਣਕ ਦਾ ਆਟਾ ਅਤੇ ਖੰਡ ਜਾਂ ਗੁੜ। ਸਭ ਤੋਂ ਪਹਿਲਾਂ ਇਕ ਬਰਤਨ ਦੇ ਵਿਚ ਘਿਉ ਨੂੰ ਗਰਮ ਕਰ ਲਵੋ। ਇਸ ਵਿੱਚ ਬਾਦਾਮ, ਕਾਜੂ, ਸੌਗੀ ਪਾ ਕੇ ਭੁੰਨ ਲਓ। ਇਸ ਤੋਂ ਬਾਅਦ ਦੂਜੇ ਬਰਤਨ ਦੇ ਵਿੱਚ ਅਲਸੀ ਦੇ ਬੀਜਾਂ ਨੂੰ ਭੁੰਨ ਲਵੋ। ਇਕ ਬਰਤਨ ਦੇ ਵਿੱਚ ਕਣਕ ਦੇ ਆਟੇ ਨੂੰ ਚੰਗੀ ਤਰ੍ਹਾਂ ਭੁੰਨ ਲਵੋ।

ਇਸ ਤੋਂ ਬਾਅਦ ਅਲਸੀ ਅਤੇ ਡਰਾਈ ਫਰੂਟ ਨੂੰ ਮਿਕਸੀ ਵਿੱਚ ਪਾ ਕੇ ਪੀਸ ਲਓ। ਹੁਣ ਇਕ ਕੜਾਈ ਵਿੱਚ ਘਿਉ ਪਾ ਕੇ ਭੁੰਨਿਆ ਹੋਇਆ ਆਟਾ, ਅਲਸੀ ਦੇ ਬੀਜ ਅਤੇ ਖੰਡ ਜਾਂ ਗੁੜ ਪਾਕੇ ਚੰਗੀ ਤਰ੍ਹਾਂ ਨਾਲ ਰਲਾ ਲਵੋ। ਇਸ ਵਿੱਚ ਡਰਾਈ ਫਰੂਟ ਵੀ ਮਿਲਾ ਲਓ। ਇਸ ਤਰ੍ਹਾਂ ਅਲਸੀ ਦੀਆਂ ਪਿੰਨੀਆਂ ਬਣਾ ਲਵੋ। ਇਨ੍ਹਾਂ ਦੀ ਸਰਦੀਆਂ ਦੇ ਦਿਨਾਂ ਵਿੱਚ ਰੋਜ਼ਾਨਾ ਵਰਤੋਂ ਕਰੋ ਇਸ ਨਾਲ ਬਹੁਤ ਲਾਭ ਮਿਲੇਗਾ।