Home / ਘਰੇਲੂ ਨੁਸ਼ਖੇ / ਇਸ ਭੈਣ ਨੇ ਦਸਿਆ ਏਦਾਂ ਦਾ ਤਰੀਕਾ ਅੱਜ ਤੱਕ ਕਿਸੇ ਨੂੰ ਨਹੀਂ ਸੀ ਪਤਾ ਬਿਨਾਂ ਫਟੇ ਗੁੜ ਵਾਲੀ ਚਾਹ ਬਣਾਉਣ ਦਾ ਤਰੀਕਾ

ਇਸ ਭੈਣ ਨੇ ਦਸਿਆ ਏਦਾਂ ਦਾ ਤਰੀਕਾ ਅੱਜ ਤੱਕ ਕਿਸੇ ਨੂੰ ਨਹੀਂ ਸੀ ਪਤਾ ਬਿਨਾਂ ਫਟੇ ਗੁੜ ਵਾਲੀ ਚਾਹ ਬਣਾਉਣ ਦਾ ਤਰੀਕਾ

ਗੁੜ ਦੀ ਚਾਹ ਪੀਣ ਦੇ ਬਹੁਤ ਸਾਰੇ ਲੋਕ ਸ਼ੌਕੀਨ ਹੁੰਦੇ ਹਨ। ਇਸ ਨੂੰ ਬਣਾਉਣ ਦੀ ਵਿਧੀ ਵੀ ਬਹੁਤ ਆਸਾਨ ਹੈ। ਕਈ ਵਾਰੀ ਗੁੜ ਵਾਲੀ ਚਾਹ ਬਣਾਉਣ ਨਾਲ ਦੁੱਧ ਫਟ ਜਾਂਦਾ ਹੈ ਜਿਸ ਕਰਕੇ ਚਾਹ ਵਧੀਆ ਨਹੀਂ ਬਣਦੀ। ਪਰ ਇਸ ਢੰਗ ਨਾਲ ਜੇਕਰ ਚਾਹ ਬਣਾਈ ਜਾਵੇ ਤਾਂ ਕਦੇ ਵੀ ਗੁੜ ਪਾਉਣ ਨਾਲ ਚਾਹ ਨਹੀਂ ਫੜੇਗੀ। ਇਸ ਨੂੰ ਬਣਾਉਣ ਦੀ ਵਿਧੀ ਬਹੁਤ ਆਸਾਨ ਹੈ।

ਗੁੜ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਗੁੜ ਦੀ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਦਿੱਕਤਾਂ ਆਸਾਨੀ ਨਾਲ ਖ਼ਤਮ ਹੋ ਜਾਂਦੀਆਂ ਹਨ। ਸ਼ੂਗਰ ਦੇ ਮਰੀਜ਼ਾਂ ਲਈ ਵੀ ਗੁੜ ਵਾਲੀ ਚਾਹ ਕਾਫੀ ਲਾਭਕਾਰੀ ਰਹਿੰਦੀ ਹੈ। ਕਿਉਂਕਿ ਸ਼ੂਗਰ ਦੇ ਮਰੀਜ਼ਾਂ ਲਈ ਚੀਨੀ ਦੀ ਵਰਤੋਂ ਕਰਨਾ ਹਾਨੀਕਾਰਕ ਮੰਨਿਆਂ ਜਾਂਦਾ ਹੈ।

ਗੁੜ ਵਾਲੀ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਸਮੱਗਰੀ ਦੇ ਰੂਪ ਵਿੱਚ ਗੁੜ, ਪਾਣੀ, ਚਾਹ ਪੱਤੀ, ਤੁਲਸੀ ਦੇ ਪੱਤੇ, ਅਦਰਕ, ਚਾਹ ਦਾ ਮਸਾਲਾ ਅਤੇ ਦੁੱਧ ਲੈ ਲਵੋ। ਸਭ ਤੋਂ ਪਹਿਲਾਂ ਦੋ ਗਲਾਸ ਪਾਣੀ ਬਰਤਨ ਵਿੱਚ ਪਾ ਕੇ ਅੱਗ ਉੱਤੇ ਰੱਖ ਲਵੋ। ਪਾਣੀ ਨੂੰ ਚੰਗੀ ਤਰ੍ਹਾਂ ਉਬਾਲੋ। ਇਸ ਉਬਲੇ ਹੋਏ ਪਾਣੀ ਵਿਚ ਚਾਹ ਪੱਤੀ ਪਾ ਦਵੋ। ਹੁਣ ਇਸ ਵਿੱਚ ਗੁੜ ਵੀ ਪਾ ਦਿਓ।

ਜਦੋਂ ਗੂੜਾ ਪਿਘਲ ਜਾਵੇ ਉਸ ਵਿੱਚ ਤੁਲਸੀ ਦੇ ਪੱਤੇ ਅਤੇ ਅਦਰਕ ਪਾ ਦਵੋ। ਇਹ ਧਿਆਨ ਰੱਖਣਾ ਹੈ ਕਿ ਅਦਰਕ ਨੂੰ ਚੰਗੀ ਤਰ੍ਹਾਂ ਕੁੱਟ ਕੇ ਪਾਉਣਾ ਹੈ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਉਬਾਲ ਲਵੋ। ਇਸ ਦੇ ਵਿੱਚ ਚਾਹ ਵਾਲਾ ਮਸਾਲਾ ਪਾ ਲਵੋ। ਕੁਝ ਸਮੇਂ ਤੱਕ ਇਸ ਨੂੰ ਘੱਟ ਅੱਗ ਉੱਤੇ ਰੱਖੋ।ਹੁਣ ਦੂਜੇ ਬਰਤਨ ਵਿਚ ਦੁੱਧ ਨੂੰ ਗਰਮ ਕਰੋ। ਗਰਮ ਕਰਨ ਤੋਂ ਬਾਅਦ ਇਸ ਨੂੰ ਚਾਹ ਵਿਚ ਪਾ ਦਵੋ।

ਕਿਉਂਕਿ ਜੇਕਰ ਤੁਸੀਂ ਬਿਨਾਂ ਕਰਮ ਕਰੇ ਤੇ ਦੁੱਧ ਪਾਉਗੇ ਗੁੜ ਹੋਣ ਕਰਕੇ ਦੁੱਧ ਫ਼ਟ ਜਾਵੇਗਾ। ਜਿਸ ਨਾਲ ਚਾਹ ਬੇਸੁਆਦ ਹੋ ਜਾਵੇਗੀ। ਇਸ ਲਈ ਹਮੇਸ਼ਾ ਪਹਿਲਾਂ ਦੁੱਧ ਨੂੰ ਗਰਮ ਕਰਨਾ ਚਾਹੀਦਾ ਤਾਂ ਜੋ ਦੁੱਧ ਨਾ ਫੱਟ ਜਾਵੇ। ਹੁਣ ਚਾਰ ਇਕ ਜਾਂ ਦੋ ਵਾਰ ਉਬਾਲ ਲਵੋ। ਥੋੜੀ ਜਿਹੀ ਠੰਡੀ ਹੋਣ ਤੋਂ ਬਾਅਦ ਇਸ ਨੂੰ ਪੁਣ ਕੇ ਗਿਲਾਸਾਂ ਵਿਚ ਪਾਓ ਅਤੇ ਪੀ ਲਵੋ।

ਇਸ ਵਿਧੀ ਰਾਹੀਂ ਬਣਾਈ ਚਾਹ ਬਹੁਤ ਸੁਆਦ ਹੁੰਦੀ ਹੈ। ਅਤੇ ਬਹੁਤ ਜ਼ਿਆਦਾ ਅਸਰਦਾਰ ਹੁੰਦੀ ਹੈ। ਗੁੜ ਵਾਲੀ ਚਾਹ ਪੀਣ ਨਾਲ ਸਰੀਰ ਵਿਚ ਤਾਕਤ ਆਉਂਦੀ ਹੈ। ਹੋਰ ਜਾਣਕਾਰੀ ਦੇ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।