Home / ਘਰੇਲੂ ਨੁਸ਼ਖੇ / ਇਸ ਭੈਣ ਨੇ ਦਸਿਆ ਬਹੁਤ ਹੀ ਘੈਂਟ ਨੁਸਖਾ ਕੱਚੀ ਹਲਦੀ ਦੀ ਪੰਜੀਰੀ ਸਰੀਰ ਨੂੰ ਬਣਾ ਦੇਵੇਗੀ ਲੋਹੇ ਤੋਂ ਮਜ਼ਬੂਤ

ਇਸ ਭੈਣ ਨੇ ਦਸਿਆ ਬਹੁਤ ਹੀ ਘੈਂਟ ਨੁਸਖਾ ਕੱਚੀ ਹਲਦੀ ਦੀ ਪੰਜੀਰੀ ਸਰੀਰ ਨੂੰ ਬਣਾ ਦੇਵੇਗੀ ਲੋਹੇ ਤੋਂ ਮਜ਼ਬੂਤ

ਜਿੱਥੇ ਅੱਜ ਕੱਲ੍ਹ ਲੋਕ ਕਈ ਤਰ੍ਹਾਂ ਦੇ ਰੋਗਾਂ ਦੇ ਨਾਲ ਪੀੜਤ ਹੋ ਰਹੇ ਹਨ , ਜਿਨ੍ਹਾਂ ਰੋਗਾਂ ਕਾਰਨ ਉਸ ਦਾ ਸਰੀਰ ਅੰਦਰੋਂ ਪੂਰੀ ਤਰਾਂ ਦੇ ਨਾਲ ਖੋਖਲਾ ਹੋ ਜਾਂਦਾ ਹੈ । ਜਦੋ ਸ਼ਰੀਰ ਅੰਦਰੋਂ ਖੋਖਲਾ ਹੋ ਜਾਂਦਾ ਹੈ ਤੇ ਸ਼ਰੀਰ ਚ ਏਨੀ ਤਾਕਤ ਨਹੀਂ ਬਚਦੀ ਕੇ ਉਹ ਇਹਨਾਂ ਰੋਗਾਂ ਦੇ ਨਾਲ ਲੜ ਸਕੇ l

ਅੱਜ ਕੱਲ੍ਹ ਲੋਕਾਂ ਨੂੰ ਵੱਧ ਬਿਮਾਰੀਆਂ ਲੱਗਣ ਦਾ ਮੁੱਖ ਕਾਰਨ ਹੈ ਕਿ ਮਨੁੱਖ ਦੇ ਸਰੀਰ ਉਹ ਪੋਸ਼ਕ ਤੱਤ ਪ੍ਰਾਪਤ ਨਹੀਂ ਹੁੰਦੇ ਜਿਸਦੀ ਉਸਦੇ ਮਨੁੱਖੀ ਸਰੀਰ ਨੂੰ ਜ਼ਰੂਰਤ ਹੁੰਦੀ ਹੈ । ਪਰ ਦੂਜੇ ਪਾਸੇ ਗੱਲ ਕੀਤੀ ਜਾਵੇ ਜੇਕਰ ਰਸੋਈ ਘਰ ਦੇ ਵਿਚ ਵਰਤੀ ਜਾਨ ਵਾਲੀ ਹਲਦੀ ਦੀ ਤਾਂ , ਹਲਦੀ ਇੱਕ ਅਜਿਹੀ ਚੀਜ਼ ਹੈ

ਜਿਸਦੇ ਨਾਲ ਮਨੁੱਖ ਦੇ ਸਰੀਰ ਨੂੰ ਕਦੇ ਵੀ ਰੋਗ ਨਹੀਂ ਲੱਗਣਗੇ , ਜੇਕਰ ਉਸ ਦੇ ਸਰੀਰ ਨੂੰ ਰੋਗ ਲੱਗੇ ਹੋਏ ਹਨ ਤਾਂ ਉਹ ਜੜ੍ਹ ਤੋ ਸਮਾਪਤ ਹੋ ਜਾਣਗੇ । ਇਸ ਦੇ ਚੱਲਦਿਆਂ ਅੱਜ ਅਸੀ ਕੱਚੀ ਹਲਦੀ ਦੀ ਬਣੀ ਪੰਜੀਰੀ ਬਣਾਉਣ ਦੀ ਵਿਧੀ ਤੁਹਾਡੇ ਨਾਲ ਸਾਂਝੀ ਕਰਾਂਗੇ ,

ਜਿਸ ਪੰਜੀਰੀ ਦਾ ਸੇਵਨ ਕਰਨ ਨਾਲ ਜਿੱਥੇ ਸਰੀਰ ਦੇ ਰੋਗ ਦੂਰ ਹੋਣਗੇ , ਉਥੇ ਹੀ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਪ੍ਰਾਪਤ ਹੋਵੇਗੀ । ਇਸ ਪੰਜੀਰੀ ਨੂੰ ਤਿਆਰ ਕਰਨ ਲਈ ਤੁਸੀਂ ਕੱਚੀ ਹਲਦੀ ਲੈਣੀ ਹੈ l ਉਸ ਨੂੰ ਸੁਕਾ ਕੇ ਛਿੱਲ ਲੈਣਾ ਹੈ ।

ਫਿਰ ਤੁਸੀਂ ਇਸ ਹਲਦੀ ਨੂੰ ਕੱਦੂਕਸ਼ ਕਰ ਲੈਣਾ ਹੈ । ਹਲਦੀ ਤੋਂ ਦੁੱਗਣਾ ਆਟਾ ਲੈਣਾ ,ਦੇਸੀ ਘਿਓ , ਅੱਧਾ ਕਿਲੋ ਖੰਡ , ਡਰਾਈ ਫਰੂਟ, ਸੁੱਕਾ ਦੁੱਧ ਲੈਣਾ ਹੈ l ਫਿਰ ਸਭ ਤੋਂ ਪਹਿਲਾਂ ਤੁਸੀਂ ਇਕ ਕੜਾਹੀ ਦੇ ਵਿੱਚ ਦੇਸੀ ਘਿਓ ਪਾ ਕੇ ਆਟਾ ਭੁੰਨ ਲੈਣਾ ਹੈ l

ਆਟਾ ਭੁੰਨਣ ਤੋਂ ਬਾਅਦ ਫਿਰ ਤੁਸੀਂ ਦੇਸੀ ਘਿਓ ਦੇ ਵਿੱਚ ਹਲਦੀ ਪਾ ਕੇ ਭੁੰਨ ਲੈਣੀ ਹੈ lਬਾਅਦ ਚ ਤੁਸੀਂ ਸੁੱਕੇ ਮੇਵੇ ਪਾ ਦੇਣੇ ਹਨl ਫਿਰ ਉਸ ਨੂੰ ਹਲਕਾ ਭੁੰਨਣ ਤੋਂ ਬਾਅਦ ਸੁੱਕਾ ਦੁੱਧ , ਭੁੰਨਿਆ ਹੋਇਆ ਆਟਾ ,ਖੰਡ ਮਿਲਾ ਕੇ ਥੋੜ੍ਹਾ ਚਿਰ ਸੇਕ ਲਗਾਉਣ ਤੋਂ ਬਾਅਦ ਇਸ ਨੂੰ ਠੰਡਾ ਹੋਣ ਲਈ ਰੱਖ ਦੇਵੋ ।

ਠੰਢਾ ਹੋਣ ਤੋਂ ਬਾਅਦ ਤੁਸੀਂ ਇਸ ਦੇ ਛੋਟੇ ਛੋਟੇ ਲੱਡੂ ਤਿਆਰ ਕਰ ਲਓ , ਨਹੀਂ ਤਾਂ ਤੁਸੀਂ ਇਸ ਨੂੰ ਪੰਜੀਰੀ ਦੇ ਰੂਪ ਵਿੱਚ ਵੀ ਖਾਹ ਸਕਦੇ ਹੋ l ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਣਗੇ l

ਹੋਰ ਜਾਣਕਾਰੀ ਲਈ ਇਸ ਸਬੰਧੀ ਵੀਡੀਓ ਨੀਚੇ ਦਿੱਤੀ ਗਈ ਹੈ lਜਿਸਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ l ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।