Home / ਤਾਜਾ ਜਾਣਕਾਰੀ / ਇਸ ਸਕੂਲ ਵਿੱਚ ਪੜ੍ਹਦੇ ਹਨ ਫਿਲਮੀ ਸਿਤਾਰਿਆਂ ਦੇ ਬੱਚੇ-ਫੀਸ ਦੇਖ ਹੋ ਜਾਵੋਂਗੇ ਹੈਰਾਨ

ਇਸ ਸਕੂਲ ਵਿੱਚ ਪੜ੍ਹਦੇ ਹਨ ਫਿਲਮੀ ਸਿਤਾਰਿਆਂ ਦੇ ਬੱਚੇ-ਫੀਸ ਦੇਖ ਹੋ ਜਾਵੋਂਗੇ ਹੈਰਾਨ

ਆਈ ਤਾਜਾ ਵੱਡੀ ਖਬਰ

ਬਾਣੀ ਦਾ ਕਥਨ ਹੈ ਕਿ ਵਿੱਦਿਆ ਵੀਚਾਰੀ ਤਾਂ ਪਰਉਪਕਾਰੀ। ਭਾਵ ਕਿ ਮਨੁੱਖ ਆਪਣੇ ਜੀਵਨ ਦੇ ਵਿੱਚ ਨਿਮਰ ਅਤੇ ਦਿਆਵਾਨ ਤਦ ਹੀ ਬਣ ਸਕਦਾ ਹੈ ਜਦ ਉਸ ਮਨੁੱਖ ਨੇ ਗਿਆਨ ਨੂੰ ਹਾਸਲ ਕੀਤਾ ਹੋਵੇ। ਚਾਨਣ ਰੂਪੀ ਇਹ ਗਿਆਨ ਮਨੁੱਖ ਨੂੰ ਵਿੱਦਿਆ ਦੇ ਮੰਦਿਰ ਤੋਂ ਪ੍ਰਾਪਤ ਹੁੰਦਾ ਹੈ ਜਿੱਥੇ ਕਈ ਸਾਲ ਰਹਿ ਕੇ ਇਨਸਾਨ ਆਪਣੀ ਜ਼ਿੰਦਗੀ ਦੇ ਅਸਲ ਮਕਸਦ ਨੂੰ ਪਛਾਣ ਜਾਂਦਾ ਹੈ। ਕਿਸੇ ਵੀ ਬੱਚੇ ਦੀ ਮੁੱਢਲੀ ਵਿੱਦਿਆ ਉਸ ਦੇ ਘਰ ਤੋਂ ਹੀ ਸ਼ੁਰੂ ਹੁੰਦੀ ਹੈ ਜੋ ਉਸ ਨੂੰ ਮਾਂ ਬਾਪ ਵਲੋਂ ਦਿੱਤੀ ਜਾਂਦੀ ਹੈ। ਜਿਸ ਤੋਂ

ਬਾਅਦ ਉਸ ਬੱਚੇ ਦੀ ਸਿੱਖਿਆ ਗ੍ਰਹਿਣ ਕਰਨ ਦਾ ਅਗਲਾ ਪੜਾਅ ਸਕੂਲ ਹੁੰਦਾ ਹੈ। ਜਿੱਥੇ ਬੱਚਾ ਸਿੱਖਿਆ ਗ੍ਰਹਿਣ ਕਰਕੇ ਆਪਣੇ ਜੀਵਨ ਦੇ ਵਿਚ ਅੱਗੇ ਵਧਦਾ ਹੈ। ਉਂਝ ਤਾਂ ਭਾਰਤ ਦੇ ਵਿਚ ਬੇਸ਼ੁਮਾਰ ਸਕੂਲ ਹਨ ਜਿਨ੍ਹਾਂ ਦੇ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਵੀ ਸ਼ਾਮਲ ਹਨ। ਜਿਥੇ ਬੱਚੇ ਦਾਖਲਾ ਲੈ ਕੇ ਵਿੱਦਿਆ ਰੂਪੀ ਚਾਨਣ ਨੂੰ ਪ੍ਰਾਪਤ ਕਰ ਆਪਣੇ ਜੀਵਨ ਨੂੰ ਰੁਸ਼ਨਾ ਸਕਦੇ ਹਨ। ਮੌਜੂਦਾ ਸਮੇਂ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਮੁਫ਼ਤ ਵਿੱਦਿਆ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਪ੍ਰਾਈਵੇਟ ਸਕੂਲਾਂ

ਦੇ ਬੱਚੇ ਬੱਚਿਆਂ ਤੋਂ ਪੜ੍ਹਾਈ ਦੇ ਸਬੰਧੀ ਫੀਸਾਂ ਲਈਆਂ ਜਾਂਦੀਆਂ ਹਨ। ਸਾਡੇ ਦੇਸ਼ ਅੰਦਰ ਇਕ ਅਜਿਹਾ ਵੀ ਸਕੂਲ ਹੈ ਜਿਥੇ ਬੱਚਿਆਂ ਦੀ ਇੱਕ ਸਾਲ ਦੀ ਫੀਸ 2 ਲੱਖ ਤੋਂ ਲੈ ਕੇ 4 ਲੱਖ ਰੁਪਏ ਵੀ ਹੈ। ਜੀ ਹਾਂ ਇੱਥੇ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਸਭ ਤੋਂ ਅਮੀਰ ਆਦਮੀ ਵੱਲੋਂ ਚਲਾਏ ਜਾਂਦੇ ਇੰਟਰਨੈਸ਼ਨਲ ਸਕੂਲ ਦੀ। ਮੁਕੇਸ਼ ਅੰਬਾਨੀ ਦੇਸ਼ ਅੰਦਰ ਧੀਰੂ ਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਮਾਲਕ ਹਨ ਜਿਸ ਦੀ ਸਥਾਪਨਾ ਸਾਲ 2003 ਦੇ ਵਿੱਚ ਹੋਈ ਸੀ। ਇਹ ਇਕ 7 ਮੰਜ਼ਿਲਾਂ ਸਕੂਲ ਹੈ ਜਿਥੇ ਹਰ

ਇੱਕ ਵਿਸ਼ੇ ਦੇ ਨਾਲ ਜੁੜੀ ਹੋਈ ਆਧੁਨਿਕ ਸਹੂਲਤ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ। ਇਸ ਸਕੂਲ ਨੂੰ ਨੀਤਾ ਅੰਬਾਨੀ ਖੁਦ ਆਪਣੀ ਦੇਖ ਰੇਖ ਵਿੱਚ ਰੱਖਦੀ ਹੈ। ਇਸ ਸਕੂਲ ਵਿਚ ਸ਼ਾਹਰੁਖ਼ ਖ਼ਾਨ, ਅਭਿਸ਼ੇਕ ਬੱਚਨ, ਚੰਕੀ ਪਾਂਡੇ, ਰਿਤਿਕ ਰੌਸ਼ਨ, ਕ੍ਰਿਸ਼ਮਾ ਕਪੂਰ ਅਤੇ ਲਾਰਾ ਦੱਤਾ ਵਰਗੇ ਵੱਡੇ ਫਿਲਮੀ ਸਿਤਾਰਿਆਂ ਦੇ ਬੱਚੇ ਪੜ੍ਹਦੇ ਹਨ। ਇਸ ਸਕੂਲ ਵਿੱਚ ਆਈਸੀਐਸਈ, ਆਈਜੀਸੀਐੱਸਈ ਅਤੇ ਆਈਬੀਡੀ ਬੋਰਡ ਦੇ ਤਹਿਤ ਪੜ੍ਹਾਈ ਕਰਵਾਈ ਜਾਂਦੀ ਹੈ ਜਿਸ ਕਾਰਨ ਇੱਥੇ 2 ਲੱਖ 70 ਹਜ਼ਾਰ ਤੋਂ ਲੈ ਕੇ 4 ਲੱਖ 48 ਹਜ਼ਾਰ ਰੁਪਏ ਤੱਕ ਦੀ ਸਲਾਨਾ ਫੀਸ ਬੱਚਿਆਂ ਤੋਂ ਲਈ ਜਾਂਦੀ ਹੈ।