Home / ਤਾਜਾ ਜਾਣਕਾਰੀ / ਇਸ ਸਾਲ ਮੌਸਮ ਵਿਚ ਆਇਆ ਵੱਡਾ ਬਦਲਾਵ ਮੌਸਮ ਵਿਭਾਗ ਦੀ ਵੱਡੀ ਖ਼ਬਰ

ਇਸ ਸਾਲ ਮੌਸਮ ਵਿਚ ਆਇਆ ਵੱਡਾ ਬਦਲਾਵ ਮੌਸਮ ਵਿਭਾਗ ਦੀ ਵੱਡੀ ਖ਼ਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸੂਬੇ ਚ “ਸੁਹਾਵਣੀ” ਤੇ ਮੱਠੀ ਠੰਢ ਦੀ ਉਮੀਦ:
+IOD(ਪੋਸੀਟਿਵ ਇੰਡੀਅਨ ਓਸ਼ੀਅਨ ਡਿਪੋਲ) ਦੀ ਦਮਦਾਰ ਸਥਿਤੀ ਕਾਰਨ ਇਸ ਸੀਜ਼ਨ ਪੰਜਾਬ ਸਣੇ ਪੂਰੇ ਉੱਤਰ ਤੇ ਮੱਧ ਭਾਰਤ ਦਾ ਰਾਤਾਂ ਦਾ ਤਾਪਮਾਨ, ਔਸਤ ਨਾਲੋਂ 0.5° ਤੋਂ 1° ਤੱਕ ਵਧੇਰੇ ਰਹੇਗਾ, ਸਿੱਧੇ ਸ਼ਬਦਾਂ ਚ ਠੰਢ ਆਮ ਨਾਲੋਂ ਘੱਟ ਪਵੇਗੀ।

‘ਸੁਹਾਵਣੀ’ ਸਰਦੀ ਤੋਂ ਭਾਵ ਕਿ ਪੰਜਾਬ ਚ ਲੰਮੀ ਹੱਡ ਭੰਨਵੀਂ “ਸ਼ੀਤ ਲਹਿਰ” ਦੀ ਕੋਈ ਉਮੀਦ ਨਹੀਂ ਹੈ। ਜਦਕਿ ਦਿਨ ਦਾ ਪਾਰਾ ਸੁਖਦਾਈ ਰਹੇਗਾ। ਜਿਕਰਯੋਗ ਹੈ ਕਿ ਸੂਬੇ ਚ ਹਾਲੇ 20 ਦਸੰਬਰ ਤੱਕ ਵੱਡੇ ਪੱਧਰ ‘ਤੇ ਧੁੰਦ ਦੀ ਉਮੀਦ ਘੱਟ ਹੈ ਤੇ ਰਾਤਾਂ ਦਾ ਪਾਰਾ ਕਠੋਰ ਪੱਧਰ ‘ਤੇ ਨਹੀਂ ਗਿਰੇਗਾ।

ਸਮੁੱਚੇ ਸੀਜਨ(ਦਸੰਬਰ ਤੋਂ ਫਰਵਰੀ) ਚ ਔਸਤਨ 20-22 ਧੁੰਦ ਵਾਲੇ ਦਿਨ ਹੁੰਦੇ ਹਨ, ਇਸ ਵਰ੍ਹੇ ਇਨਾਂ ਦੀ ਗਿਣਤੀ ਸਿਰਫ 15-16 ਰਹੇਗੀ। ‘ਕੋਰੇ’ ਦੀ ਸਥਿਤੀ ਵੀ ਇਸ ਵਾਰ ਘੱਟ ਰਹੇਗੀ।ਸੀਜਨ ਚ ਔਸਤਨ 10-12 ਰਹਿਣ ਵਾਲੇ ਠੰਢੇ ਦਿਨਾਂ ਦੀ ਗਿਣਤੀ ਇਸ ਵਾਰ 6 ਤੋਂ 8 ਰਹੇਗੀ। ਜਦੋਂ ਧੁੰਦ ਜਾਂ ਬੱਦਲਾਂ ਕਾਰਨ ਦਿਨ ਦਾ ਪਾਰਾ 16° C ਤੋਂ ਹੇਠਾਂ ਰਹਿੰਦਾ ਹੈ, ਇਸ ਸਥਿਤੀ ਨੂੰ “ਠੰਢੇ ਦਿਨ” ਜਾਂ “ਕੋਲਡ ਡੇਅ” ਕਿਹਾ ਜਾਂਦਾ ਹੈ।

ਸਿਆਲ ਚ ਬਾਰਿਸ਼ “ਵੈਸਟਰਨ ਡਿਸਟ੍ਬੇਂਸ” ਦੀ ਗਿਣਤੀ ‘ਤੇ ਨਿਰਭਰ ਕਰਦੀ ਹੈ। ਦਸੰਬਰ ਚ ਇਹ ਗਿਣਤੀ ਔਸਤ ਰਹੇਗੀ। ਜਦਕਿ ਜਨਵਰੀ ਚ ਲੋਹੜੀ ਤੋਂ ਬਾਅਦ ਸੂਬੇ ਚ (ਜਨਵਰੀ ਤੋਂ ਮਾਰਚ ਪਹਿਲੇ ਅੱਧ) ਔਸਤ ਨਾਲੋਂ ਵੱਧ ਮੀਂਹ ਤੇ ਗੜੇਮਾਰੀ ਦੇਖੀ ਜਾਵੇਗੀ। ਪਹਾੜਾਂ ਚ ਲਗਾਤਾਰ ਦੂਜੇ ਸਾਲ ਔਸਤ ਤੋਂ ਵੱਧ ਬਰਫਬਾਰੀ ਹੋਵੇਗੀ। ਫਿਰ ਵੀ ਇਹ ਸਿਆਲ ਪਿਛਲੇ ਵਰ੍ਹੇ ਜਿਨ੍ਹਾਂ ਐਕਟਿਵ ਨਹੀਂ ਰਹੇਗਾ।

ਕੁੱਲ ਮਿਲਾ ਕੇ ਇਸ ਸੀਜਨ ਚੰਗੀਆਂ ਬਰਸਾਤਾਂ ਤੇ ਪਹਾੜਾਂ ਚ ਚੰਗੀ ਬਰਫਬਾਰੀ ਦੇ ਬਾਵਜੂਦ ਠੰਢ ਔਸਤ ਨਾਲੋਂ ਮੱਠੀ ਰਹੇਗੀ। ਪਰ ਵੱਧ ਬਰਸਾਤਾਂ ਕਾਰਨ ਬਸੰਤ ਰੁੱਤ ਲੰਮਾ ਸਮਾਂ ਰਹਿ ਸਕਦੀ ਹੈ।
-ਜਾਰੀ ਕੀਤਾ: 5:34pm, 1 ਦਸੰਬਰ, 2019