Home / ਘਰੇਲੂ ਨੁਸ਼ਖੇ / ਇਹ ਡਾਕਟਰ ਹੈ ਅੰਨ੍ਹਿਆਂ ਦੀ ਰੌਸ਼ਨੀ, ਹਰ ਰੋਗ ਦਾ ਇਲਾਜ,ਵਿਦੇਸ਼ਾਂ ਤੋਂ ਟਿਕਟਾਂ ਕਟਾ ਕੇ ਆ ਰਹੇ ਨੇ ਇਸ ਡਾਕਟਰ ਕੋਲ

ਇਹ ਡਾਕਟਰ ਹੈ ਅੰਨ੍ਹਿਆਂ ਦੀ ਰੌਸ਼ਨੀ, ਹਰ ਰੋਗ ਦਾ ਇਲਾਜ,ਵਿਦੇਸ਼ਾਂ ਤੋਂ ਟਿਕਟਾਂ ਕਟਾ ਕੇ ਆ ਰਹੇ ਨੇ ਇਸ ਡਾਕਟਰ ਕੋਲ

ਅੱਖਾਂ ਦੀ ਰੌਸ਼ਨੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਜੇਕਰ ਅੱਖਾਂ ਦੀ ਰੌਸ਼ਨੀ ਘੱਟ ਜਾਵੇ ਜਾਂ ਅੱਖਾਂ ਸੰਬੰਧੀ ਗੰਭੀਰ ਦਿੱਕਤਾਂ ਜਿਵੇਂ ਚਿੱਟਾ ਮੋਤੀਆ ਜਾ ਕਾਲਾ ਮੋਤੀਆ ਹੋ ਜਾਵੇ ਤਾਂ ਇਨਸਾਨ ਦਾ ਜੀਵਨ ਮੁਸ਼ਕਿਲ ਹੋ ਜਾਂਦਾ ਹੈ।

ਕਿਉਂਕਿ ਜੇ ਦਿੱਖਣਾ ਬੰਦ ਹੋ ਜਾਵੇ ਤਾਂ ਉਹ ਸਿਰਫ਼ ਦੂਜਿਆਂ ਤੇ ਹੀ ਨਿਰਭਰ ਹੋ ਜਾਂਦਾ ਹੈ। ਇਸ ਲਈ ਅੱਖਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ। ਅੱਖਾਂ ਵਿੱਚ ਖੂਨ ਦੀ ਮਾਤਰਾ ਵਧਣ ਜਾਂ ਘਟਣ ਅਤੇ ਅੱਖਾਂ ਵਿਚਲੇ ਲੈਂਜ ਦੇ ਭਾਰ ਵਧਣ ਜਾਂ ਘਟਣ ਕਾਰਨ ਕਾਲੇ ਮੋਤੀਏ ਵਰਗੀ ਗੰਭੀਰ ਦਿੱਕਤ ਸਾਹਮਣੇ ਆਉਂਦੀ ਹੈ।

ਕਾਲੇ ਮੋਤੀਏ ਦਾ ਜੇਕਰ ਸਮੇਂ ਰਹਿੰਦੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਹੁਤ ਗੰਭੀਰ ਹੋ ਜਾਂਦਾ ਹੈ। ਕੁੱਝ ਘਰੇਲੂ ਨੁਸਖ਼ਿਆਂ ਨਾਲ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।ਜੇਕਰ ਅੱਖਾਂ ਵਿੱਚ ਕਾਲੇ ਮੋਤੀਏ ਦੀ ਦਿੱਕਤ ਆ ਜਾਵੇ ਤਾਂ ਅੱਖਾਂ ਦੀ ਰੌਸ਼ਨੀ ਦਿਨ ਪ੍ਰਤੀ ਦਿਨ ਘੱਟਣੀ ਸ਼ੁਰੂ ਹੋ ਜਾਂਦੀ ਹੈ।

ਅਤੇ ਕੁਝ ਸਮੇਂ ਬਾਅਦ ਅੱਖਾਂ ਦੀ ਰੌਸ਼ਨੀ ਬਿਲਕੁਲ ਖਤਮ ਹੋ ਜਾਂਦੀ ਹੈ। ਇਸ ਬਿਮਾਰੀ ਦੇ ਕਾਰਨ ਬਹੁਤ ਛੋਟੀ ਉਮਰ ਦੇ ਵਿੱਚ ਲੋਕ ਅੱਖਾਂ ਤੋਂ ਵਾਂਝੇ ਹੋ ਜਾਂਦੇ ਹਨ। ਇਸ ਤੋਂ ਰਾਹਤ ਪਾਉਣ ਲਈ ਬਹੁਤ ਸਾਰੇ ਲੋਕ ਪਹਿਲਾਂ ਦਵਾਈਆਂ ਦੀ ਵਰਤੋਂ ਕਰਦੇ ਹਨ ਅਤੇ ਜੇਕਰ ਆਰਾਮ ਨਾ ਮਿਲੇ ਫਿਰ ਅਪ੍ਰੇਸ਼ਨ ਦਾ ਸਹਾਰਾ ਲਿਆ ਜਾਂਦਾ ਹੈ।

ਜ਼ਿਆਦਾ ਦਵਾਈਆਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ।ਸ਼ੁਰੂਆਤੀ ਦੌਰ ਦੇ ਵਿਚ ਕਾਲੇ ਮੋਤੀਏ ਦਾ ਦਾ ਪਤਾ ਲਗਾਉਣ ਲਈ ਕਈ ਤਰ੍ਹਾਂ ਦੇ ਉਪਕਰਣ ਵਰਤੇ ਜਾਂਦੇ ਹਨ। ਐਨਸੀਟੀ ਟੋਨੋਮਿਟਰਿਕ ਬਹੁਤ ਵਧੀਆ ਉਪਕਰਣ ਹੈ ਜਿਸ ਦੀ ਵਰਤੋਂ ਕਰਕੇ ਆਸਾਨੀ ਨਾਲ ਕਾਲੇ ਮੋਤੀਏ ਦਾ ਪਤਾ ਲਗਾਇਆ ਜਾ ਸਕਦਾ ਹੈ।

40 ਤੋਂ ਲੈਕੇ 45 ਤੱਕ ਦੀ ਉਮਰ ਵਾਲੇ ਵਿਅਕਤੀਆਂ ਨੂੰ ਕਾਲੇ ਮੋਤੀਏ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ। ਕਿਉਂਕਿ ਅਜਿਹਾ ਕਰਨ ਨਾਲ ਸ਼ੁਰੂਆਤ ਵਿਚ ਹੀ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਕਾਲੇ ਮੋਤੀਏ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ ਸਵੇਰੇ ਉੱਠ ਵਿੱਚ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ ਅਤੇ ਲੌਂਗ ਵਿਲੌਗ ਦਾ ਯੋਗ ਕਰਨਾ ਚਾਹੀਦਾ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।