ਖਰਾਟਿਆਂ ਦੀ ਬਿਮਾਰੀ ਦੇ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ। ਇਸ ਰੋਗ ਦੇ ਕਾਰਨ ਜ਼ਿਆਦਾਤਰ ਜਿਸ ਵਿਅਕਤੀ ਨੂੰ ਰੋਗ ਹੁੰਦਾ ਹੈ ਉਸ ਤੋਂ ਜ਼ਿਆਦਾ ਆਸ ਪਾਸ ਦੇ ਲੋਕ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਕਿਉਂਕਿ ਖਰਾਟਿਆਂ ਦੀ ਅਵਾਜ਼ ਦੇ ਕਾਰਨ ਦੂਜਿਆਂ ਨੂੰ ਸੌਣ ਵਿਚ ਬਹੁਤ ਦਿੱਕਤ ਆਉਂਦੀ ਹੈ।
ਇਸ ਦੇ ਬਹੁਤ ਸਾਰੇ ਕਾਰਨ ਹਨ। ਜਿਵੇਂ ਕਈ ਵਾਰੀ ਵਿਅਕਤੀ ਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ ਅਤੇ ਜਿਸ ਕਾਰਨ ਖਰਾਟਿਆਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬੁਖਾਰ ਕਾਰਨ ਜਾਂ ਖੰਘ ਅਤੇ ਜ਼ੁਕਾਮ ਕਾਰਨ ਵੀ ਖਰਾਟਿਆਂ ਦੀ ਦਿੱਕਤ ਆਉਂਦੀ ਹੈ।
ਮੋਟਾਪੇ ਦੇ ਕਾਰਨ ਵੀ ਇਹ ਹੀ ਦਿੱਕਤ ਆਉਂਦੀ ਹੈ।ਬਹੁਤ ਸਾਰੇ ਲੋਕ ਖਰਾਟਿਆ ਤੋਂ ਛੁਟਕਾਰਾ ਪਾਉਣ ਲਈ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਕੁੱਝ ਘਰੇਲੂ ਨੁਸਖ਼ਿਆਂ ਨਾਲ ਵੀ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।
ਖਰਾਟਿਆਂ ਦੇ ਲੱਛਣ ਇਹ ਹਨ ਕਿ ਜੇਕਰ ਬੋਲਣ ਵਿਚ ਆਵਾਜ਼ ਬਹੁਤ ਤੇਜ਼ ਹੈ ਤਾਂ ਉਹ ਵਿਅਕਤੀ ਸੌਣ ਵੇਲੇ ਖਰਾਟੇ ਜ਼ਰੂਰ ਲੈਦਾ ਹੋਵੇਗਾ। ਇਸ ਤੋਂ ਇਲਾਵਾ ਸਾਹ ਲੈਣ ਵਿਚ ਦਿੱਕਤ ਆਉਣੀ ਅਤੇ ਪੂਰਨ ਰੂਪ ਵਿਚ ਨੀਂਦ ਨਾ ਆਉਣਾ ਆਦਿ। ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਇਸ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ।[/caption]
ਸਭ ਤੋਂ ਪਹਿਲਾਂ ਜੇਕਰ ਦਵਾਈ ਨਾਲ ਇਸ ਦਾ ਇਲਾਜ ਕਰਨਾ ਹੈ ਤਾਂ ਸਨੌਰਡ ਨਾਂ ਦੀ ਦਵਾਈ ਵਰਤਣੀ ਚਾਹੀਦੀ ਹੈ। ਇਸ ਦੀ ਵਰਤੋਂ ਕਰਨ ਨਾਲ ਬਹੁਤ ਫ਼ਾਇਦਾ ਹੁੰਦਾ ਹੈ।ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜੇਕਰ ਦਵਾਈ ਦੀ ਵਰਤੋਂ ਕਰਨੀ ਹੈ ਤਾਂ ਇਸ ਦਵਾਈ ਨੂੰ ਨੱਕ ਦੇ ਵਿੱਚ ਨਹੀਂ ਪਾਉਣਾ ਚਾਹੀਦਾ।
ਸਿਰਫ ਮੂੰਹ ਦੇ ਰਾਹੀਂ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਸੌਣ ਤੋਂ ਪਹਿਲਾਂ ਮੂੰਹ ਵਿਚ ਕੁਝ ਬੂੰਦਾਂ ਲੈਣੀਆ ਚਾਹੀਦੀਆਂ ਹਨ। ਸੌਣ ਤੋਂ ਤਕਰੀਬਨ ਅੱਧਾ ਘੰਟਾ ਪਹਿਲਾਂ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਦਵਾਈ ਦੀ ਵਰਤੋਂ ਰੋਜ਼ਾਨਾ ਕਰਨੀ ਚਾਹੀਦੀ ਹੈ। ਦਿਨ ਵਿੱਚ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਿਰਫ ਸੌਣ ਵੇਲੇ ਹੀ ਵਰਤੋਂ ਕਰਨੀ ਚਾਹੀਦੀ ਹੈ। ਕੁਝ ਹੀ ਦਿਨਾਂ ਦੇ ਵਿਚ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।
