Home / ਘਰੇਲੂ ਨੁਸ਼ਖੇ / ਇਹ ਨੁਸਖਾ ਵਰਤਣ ਨਾਲ ਵਾਲ ਪੈਰਾਂ ਨੂੰ ਲੱਗਣਗੇ

ਇਹ ਨੁਸਖਾ ਵਰਤਣ ਨਾਲ ਵਾਲ ਪੈਰਾਂ ਨੂੰ ਲੱਗਣਗੇ

ਕਾਲੇ ਅਤੇ ਲੰਬੇ ਵਾਲ ਅੱਜ ਦੇ ਸਮੇਂ ਵਿਚ ਖੂਬਸੂਰਤੀ ਦਾ ਸਭ ਤੋਂ ਵੱਡਾ ਹਿੱਸਾ ਹਨ। ਪਰ ਬਹੁਤ ਸਾਰੇ ਕਾਰਨਾਂ ਦੇ ਕਰਕੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਵੇਂ ਭੋਜਨ ਦੇ ਵਿੱਚ ਪੂਰਨ ਤੌਰ ਤੇ ਪੌਸ਼ਟਿਕ ਤੱਤਾਂ ਦੀ ਕਮੀ ਅਤੇ ਜ਼ਿਆਦਾ ਤਲਿਆ ਹੋਇਆ ਭੋਜਨ ਖਾਣਾ ਜਾਂ ਸਰੀਥ ਵਿਚ ਵਿਟਾਮਿਨਾ ਦੀ ਕਮੀਂ ਆਦਿ।

ਇਸ ਤੋਂ ਇਲਾਵਾ ਜੇਕਰ ਵੱਖ-ਵੱਖ ਸੈਂਪੂਆਂ ਦੀ ਲਗਾਤਾਰ ਵਰਤੋਂ ਕੀਤੀ ਜਾਵੇ ਇਸ ਨਾਲ ਵੀ ਵਾਲਾਂ ਉਤੇ ਕਾਫੀ ਗਹਿਰਾ ਅਸਰ ਹੁੰਦਾ ਹੈ ਅਤੇ ਵਾਲ ਸਫੇਦ ਅਤੇ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਕੇ ਵਾਲਾਂ ਨੂੰ ਥੋੜ੍ਹੇ ਸਮੇਂ ਵਿਚ ਹੀ ਲੰਬਾ ਅਤੇ ਮਜਬੂਤ ਬਣਾਇਆ ਜਾ ਸਕਦਾ ਹੈ।

ਕਾਲੇ ਵਾਲੇ ਲਈ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਰੀਠੇ ਦਾ ਪਾਊਡਰ, ਨਾਰੀਅਲ ਦਾ ਤੇਲ ਅਤੇ ਵਿਟਾਮਿਨ ਈ ਦੇ ਕੈਪਸੂਲ ਚਾਹੀਦੇ ਹਨ।‌ ਸਭ ਤੋਂ ਪਹਿਲਾਂ ਇਕ ਬਰਤਨ ਵਿਚ ਰੀਠੇ ਦਾ ਪਾਊਡਰ ਪਾਓ।

ਹੁਣ ਇਸ ਵਿਚ ਦੋ ਚਮਚ ਨਾਰੀਅਲ ਦਾ ਤੇਲ ਮਿਲਾ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਇਸ ਦੀ ਥਾਂ ਤੁਸੀਂ ਸਰਸੋਂ ਦਾ ਤੇਲ ਵੀ ਵਰਤ ਸਕਦੇ ਹੋ। ਹੁਣ ਇਸ ਦੇ ਵਿੱਚ ਦੋ ਜਾਂ ਤਿੰਨ ਵਿਟਾਮਿਨ ਈ ਦੇ ਕੈਪਸੂਲ ਮਿਲਾ ਲਵੋ।

ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਕੁਝ ਸਮੇਂ ਲਈ ਪਿਆ ਰਹਿਣ ਦਿਓ।ਹੁਣ ਇਸ ਨੁਸਖੇ ਨੂੰ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਚੰਗੀ ਤਰ੍ਹਾਂ ਲਗਾ ਲਵੋ। ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਲੰਬੇ ਵਾਲਾਂ ਤੱਕ ਇਸ ਨੂੰ ਲਗਾਉਣਾ ਹੈ।

ਹੁਣ ਇਸ ਨੂੰ ਇਕ ਘੰਟੇ ਲਈ ਛੱਡ ਦੇਵੋ। ਹੁਣ ਇਸ ਨੂੰ ਸਾਦੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵੋ ਅਤੇ ਵਾਲਾਂ ਨੂੰ ਸੁਕਾ ਲਵੋ। ਹੁਣ ਵਾਲਾਂ ਦੇ ਵਿੱਚ ਹਲਕੇ ਹੱਥਾਂ ਨਾਲ ਸਰੋਂ ਦੇ ਤੇਲ ਜਾਂ ਨਾਰੀਅਲ ਦੇ ਤੇਲ ਨਾਲ ਚੰਗੀ ਤਰ੍ਹਾਂ ਮਾਲਸ਼ ਕਰੋ।

ਅਜਿਹਾ ਕਰਨ ਦੇ ਨਾਲ ਵਾਲ ਲੰਬੇ ਹੋਣੇ ਸ਼ੁਰੂ ਹੋ ਜਾਣਗੇ ਅਤੇ ਵਾਲਾਂ ਦੇ ਵਿਚ ਸਫੇਦ ਪਾਣੀ ਵੀ ਦੂਰ ਹੋ ਜਾਵੇਗਾ। ਇਸ ਦੀ ਹਫਤੇ ਵਿੱਚ ਲਗਾਤਾਰ ਦੋ ਵਾਰ ਵਰਤੋਂ ਕਰੋ ਇਸ ਨਾਲ ਬਹੁਤ ਫਾਇਦਾ ਹੋਵੇਗਾ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।