Home / ਤਾਜਾ ਜਾਣਕਾਰੀ / ਇੰਡੀਆ ਚ ਇਥੇ ਜਹਾਜ ਨਾਲ ਵਾਪਰਿਆ ਇਹ ਹਾਦਸਾ – ਆਈ ਤਾਜਾ ਵੱਡੀ ਖਬਰ

ਇੰਡੀਆ ਚ ਇਥੇ ਜਹਾਜ ਨਾਲ ਵਾਪਰਿਆ ਇਹ ਹਾਦਸਾ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਨਸਾਨ ਵੱਲੋਂ ਆਪਣੀ ਮੰਜ਼ਿਲ ਤਹਿ ਕਰਨ ਲਈ ਬਹੁਤ ਸਾਰੇ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਤਰਾਂ ਹਵਾਈਂ, ਸੜਕੀ ਅਤੇ ਰੇਲਵੇ ਮਾਰਗ। ਆਪਣੀ ਮੰਜ਼ਿਲ ਤੇ ਜਲਦੀ ਨਾਲ ਪਹੁੰਚਣ ਲਈ ਲੋਕ ਹਵਾਈ ਮਾਰਗ ਨੂੰ ਪਹਿਲ ਦਿੰਦੇ ਹਨ ਤਾਂ ਜੋ ਉਹ ਸਮੇਂ ਸਿਰ ਆਪਣੀ ਮੰਜ਼ਲ ਤੇ ਪਹੁੰਚ ਸਕਣ। ਜਿਥੇ ਇਸ ਹਵਾਈ ਸਫ਼ਰ ਨੂੰ ਜਲਦੀ ਅਤੇ ਆਸਾਨ ਤਰੀਕੇ ਨਾਲ ਆਪਣੀ ਮੰਜ਼ਲ ਤੇ ਪਹੁੰਚਾਉਣ ਵਾਲਾ ਸਮਝਿਆ ਜਾਂਦਾ ਹੈ ਉਥੇ ਹੀ ਹਵਾਈ ਯਾਤਰਾ ਦੌਰਾਨ ਹਾਦਸੇ ਵਾਪਰਣ ਦਾ ਡਰ ਵੀ ਕਾਫੀ ਬਣਿਆ ਰਹਿੰਦਾ ਹੈ। ਭਾਵੇਂ ਹੀ ਦੂਰ ਦਰਾਡੇ ਦੇਸ਼ਾਂ ਵਿੱਚ ਪਹੁੰਚਣ ਲਈ ਹਵਾਈ ਯਾਤਰਾ ਇਕ ਆਸਾਨ ਸਾਧਨ ਮੰਨਿਆ ਜਾਂਦਾ ਹੈ ਇਸ ਵਿੱਚ ਕਈ ਵੀ ਕੁਝ ਪ੍ਰਕਾਰ ਦੀ ਤਕਨੀਕੀ ਖਰਾਬੀ ਆਉਣ ਕਾਰਨ ਇਹ ਸਫਰ ਭਿਆਨਕ ਹਾਦਸੇ ਵਿਚ ਪਰਵਰਤਿਤ ਹੋ ਸਕਦਾ ਹੈ।

ਹੁਣ ਇੰਡੀਆ ਵਿੱਚ ਇੱਥੇ ਜਹਾਜ਼ ਹਾਦਸਾ ਵਾਪਰਨ ਦੀ ਤਾਜਾ ਵੱਡੀ ਖਬਰ ਸਾਹਮਣੇ ਆਈ। ਜਿੱਥੇ ਇਕ ਹਾਦਸਾ ਇੰਡੀਗੋ ਜਹਾਜ਼ ਨਾਲ ਵਾਪਰਿਆ ਹੈ। ਹੁਣ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਇੰਡੀਗੋ ਦੀ 6e-7979 ਫਲਾਈਟ ਜੋ ਕਿ ਕਨੂਰ ਤੋਂ ਕਰਨਾਟਕ ਆ ਰਹੀ ਸੀ ਅਤੇ ਇਸ ਫਲਾਈਟ ਨੇ ਕਰਨਾਟਕ ਦੇ ਹੁਬਲੀ ਏਅਰਪੋਰਟ ਉੱਤੇ ਸੋਮਵਾਰ ਦੀ ਸ਼ਾਮ ਨੂੰ ਲੈਂਡ ਕਰਨਾ ਸੀ। ਇੰਡੀਗੋ ਏਅਰਲਾਈਨ ਨੇ ਦੱਸਿਆ ਕਿ ਜਦ ਫਲਾਈਟ ਲੈਂਡ ਹੋ ਰਹੀ ਸੀ ਅਚਾਨਕ ਜਹਾਜ਼ ਦਾ ਟਾਇਰ ਫੱਟ ਗਿਆ ਸੀ

ਜਿਸ ਨਾਲ ਇਕ ਭਿਆਨਕ ਹਾਦਸਾ ਵਾਪਰ ਸਕਦਾ ਸੀ।ਚੰਗੀ ਖਬਰ ਇਹ ਹੈ ਕਿ ਇਸ ਹਾਦਸੇ ਦੌਰਾਨ ਕਿਸੇ ਵੀ ਯਾਤਰੀ ਅਤੇ ਕਰੂ ਮੈਂਬਰ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਸੁਰੱਖਿਅਤ ਹਨ। ਇੰਡੀਗੋ ਫਲਾਈਟ ਨਾਲ ਹੋਈ ਇਹ ਘਟਨਾ ਦੀ ਜਾਣਕਾਰੀ ਏਅਰਲਾਈਨ ਨੇ ਮੰਗਲਵਾਰ ਨੂੰ ਪ੍ਰੈਸ ਨਾਲ ਸਾਂਝੀ ਕੀਤੀ।

ਅੱਗੇ ਏਅਰਲਾਈਨ ਨੇ ਫਲਾਈਟ ਨੂੰ ਘਟਨਾ ਸਬੰਧੀ ਮੈਂਟੇਨੈਂਸ ਜਾਂਚ ਲਈ ਭੇਜ ਦਿੱਤਾ ਹੈ, ਜਿਸ ਨਾਲ ਲੈਂਡਿੰਗ ਦੌਰਾਨ ਅਚਾਨਕ ਫਟੇ ਟਾਇਰ ਦੇ ਇਸ ਹਾਦਸੇ ਦਾ ਪਤਾ ਲੱਗ ਸਕੇ, ਤਾਂ ਜੋ ਅੱਗੋਂ ਤੋਂ ਇਹੋ ਜਿਹੀ ਕੋਈ ਵੀ ਖ਼ਰਾਬੀ ਨਾਲ ਕੋਈ ਜ਼ਿਆਦਾ ਭਾਰੀ ਨੁਕਸਾਨ ਨਾ ਹੋ ਸਕੇ। ਹਵਾਈ ਆਵਾਜਾਈ ਵਿੱਚ ਇਹੋ ਜਿਹੇ ਹਾਦਸੇ ਆਮ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਵਿਚ ਕਾਫੀ ਜਾਨੀ ਨੁਕਸਾਨ ਹੋ ਜਾਂਦਾ ਹੈ, ਪਰ ਇਸ ਘਟਨਾ ਦੌਰਾਨ ਕਿਸੇ ਨੂੰ ਵੀ ਕਿਸੇ ਕਿਸਮ ਦਾ ਸਰੀਰਕ ਨੁਕਸਾਨ ਨਹੀਂ ਪਹੁੰਚਿਆ ਅਤੇ ਲੋਕਾਂ ਨੇ ਰਾਹਤ ਦਾ ਸਾਹ ਲਿਆ।