Home / ਤਾਜਾ ਜਾਣਕਾਰੀ / ਇੰਡੀਆ ਚ ਕੋਰੋਨਾ ਵੈਕਸੀਨ ਬਾਰੇ ਆਈ ਵੱਡੀ ਖਬਰ – ਸਿਹਤ ਮੰਤਰੀ ਨੇ ਦਿੱਤੀ ਇਹ ਜਾਣਕਾਰੀ

ਇੰਡੀਆ ਚ ਕੋਰੋਨਾ ਵੈਕਸੀਨ ਬਾਰੇ ਆਈ ਵੱਡੀ ਖਬਰ – ਸਿਹਤ ਮੰਤਰੀ ਨੇ ਦਿੱਤੀ ਇਹ ਜਾਣਕਾਰੀ

ਆਈ ਤਾਜਾ ਵੱਡੀ ਖਬਰ

ਵੈਸੇ ਤਾਂ ਇਨਸਾਨ ਨੂੰ ਬਿਮਾਰ ਕਰਨ ਲਈ ਬਹੁਤ ਸਾਰੀਆਂ ਬਿਮਾਰੀਆਂ ਇਸ ਸੰਸਾਰ ਵਿੱਚ ਮੌਜੂਦ ਹਨ ਪਰ ਕੁਝ ਕੁ ਬਿਮਾਰੀਆਂ ਜੋ ਖਤਰਨਾਕ ਮਹਾਂਮਾਰੀ ਦਾ ਰੂਪ ਲੈ ਲੈਂਦੀਆਂ ਹਨ ਉਨ੍ਹਾਂ ਤੋਂ ਇਨਸਾਨੀ ਜੀਵਨ ਨੂੰ ਬੇਹੱਦ ਖ਼ਤਰਾ ਹੁੰਦਾ ਹੈ। ਇਹ ਬਿਮਾਰੀਆਂ ਇੰਨੀਆਂ ਸ਼ਕਤੀਸ਼ਾਲੀ ਹੁੰਦੀਆਂ ਹਨ ਕਿ ਚੰਦ ਕੁ ਦਿਨਾਂ ਦੇ ਵਿਚ ਹੀ ਇੱਕ ਵੱਡੀ ਆਬਾਦੀ ਨੂੰ ਖ਼ਤਮ ਕਰ ਸਕਦੀਆਂ ਹਨ। ਅਜਿਹੇ ਵਿੱਚ ਹੀ ਇੱਕ ਬਿਮਾਰੀ ਨੇ ਪਿਛਲੇ ਸਾਲ ਇਸ ਸੰਸਾਰ ਵਿੱਚ ਦਸਤਕ ਦਿੱਤੀ ਜਿਸ ਦਾ ਨਾਮ ਕੋਰੋਨਾਵਾਇਰਸ ਹੈ।

ਜਦੋਂ ਤੋਂ ਇਹ ਬਿਮਾਰੀ ਆਈ ਹੈ ਹੁਣ ਤੱਕ ਇਸ ਨੇ ਮੌਤਾਂ ਦਾ ਕਹਿਰ ਵਰਤਾ ਦਿੱਤਾ ਹੈ। ਕੁਝ ਲੋਕ ਇਸ ਬਿਮਾਰੀ ਕਾਰਨ ਅਣਆਈ ਮੌਤ ਮਰ ਗਏ ਹਨ। ਵੱਖ-ਵੱਖ ਦੇਸ਼ ਇਸ ਤੋਂ ਬਚਾਅ ਲਈ ਟੀਕਾਕਰਨ ਉਪਰ ਖੋਜ ਕਰ ਰਹੇ ਹਨ। ਭਾਰਤ ਦੀ ਗੱਲ ਕੀਤੀ ਜਾਵੇ ਤਾਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕੋਰੋਨਾ ਦੇ ਟੀਕਾਕਰਨ ਨੂੰ ਲੈ ਕੇ ਇਕ ਅਹਿਮ ਜਾਣਕਾਰੀ ਸਾਂਝੀ ਕੀਤੀ। ਜਿੱਥੇ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੋਵਿਡ-19 ਦੇ ਟੀਕੇ ਦੇ ਐਮਰਜੈਂਸੀ ਇਸਤੇਮਾਲ ਕਰਨ ਨੂੰ ਲੈ ਕੇ ਕੋਈ ਫੈਸਲਾ ਨਹੀਂ ਕੀਤਾ ਗਿਆ। ਦੇਸ਼ ਵਾਸੀਆਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਦਾ ਇੱਕੋ-ਇੱਕ ਹੱਲ ਟੀਕਾਕਰਨ ਹੀਂ ਹੈ ਜਿਸ ਲਈ ਵੱਧ ਤੋਂ ਵੱਧ ਵੈਕਸੀਨ ਨਿਰਮਾਤਾਵਾਂ ਦਾ ਗੱਠਜੋੜ ਕਰਨ ਦੀ ਜ਼ਰੂਰਤ ਹੈ।

ਕੇਂਦਰੀ ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਇਹ ਟੀਕਾ ਸਭ ਤੋਂ ਪਹਿਲਾਂ ਦੇਸ਼ ਦੇ ਕਮਜ਼ੋਰ ਵਰਗ ਨੂੰ ਮਿਲੇਗਾ। ਭਾਰਤ ਦੀ ਆਬਾਦੀ ਜ਼ਿਆਦਾ ਹੋਣ ਕਾਰਨ ਇਸ ਟੀਕੇ ਦੇ ਨਿਰਮਾਣ ਉਪਰ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ। ਇਹ ਕੰਮ ਕਿਸੇ ਇੱਕ ਵੈਕਸੀਨ ਕੰਪਨੀ ਨਾਲ ਕਰ ਪਾਉਣਾ ਸੰਭਵ ਨਹੀਂ ਹੋਵੇਗਾ ਜਿਸ ਲਈ ਵੱਧ ਤੋਂ ਵੱਧ ਵੈਕਸੀਨ ਨਿਰਮਾਤਾ ਕੰਪਨੀਆਂ ਨੂੰ ਇਕੱਠੇ ਕੰਮ ਕਰਨ ਦੀ ਜ਼ਰੂਰਤ ਹੈ।

ਟੀਕੇ ਦੀ ਉਪਲੱਬਧਤਾ ਬਾਰੇ ਗੱਲਬਾਤ ਕਰਦਿਆਂ ਡਾ. ਹਰਸ਼ਵਰਧਨ ਨੇ ਦੱਸਿਆ ਕਿ ਅਗਲੇ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਇਸ ਦੇ ਆਉਣ ਦੀ ਉਮੀਦ ਜਤਾਈ ਜਾ ਸਕਦੀ ਹੈ। ਸ਼ੁਰੂਆਤੀ ਦਿਨਾਂ ਦੇ ਵਿਚ ਟੀਕੇ ਦੀ ਸਪਲਾਈ ਸੀਮਤ ਮਾਤਰਾ ਵਿੱਚ ਹੀ ਹੋਵੇਗੀ ਜਿਸ ਨੂੰ ਅੰਕੜਿਆਂ ਦੇ ਹਿਸਾਬ ਦੇ ਨਾਲ ਵਧਾਇਆ ਜਾਵੇਗਾ।