Home / ਘਰੇਲੂ ਨੁਸ਼ਖੇ / ਇੱਕ ਤੀਰ ਦੋ ਨਿਸ਼ਾਨੇ ਐਸਾ ਚਾਹ ਦਾ ਮਸਾਲਾ ਆਪ ਦੇਖ ਕੇ ਹੈਰਾਨ ਰਹਿ ਜਾਓਗੇ ਬੱਚੇ ਬਜ਼ੁਰਗ ਸਰਦੀਆਂ ਵਿਚ ਰਹਿਣਗੇ ਬਿਲਕੁਲ ਤੰਦਰੁਸਤ

ਇੱਕ ਤੀਰ ਦੋ ਨਿਸ਼ਾਨੇ ਐਸਾ ਚਾਹ ਦਾ ਮਸਾਲਾ ਆਪ ਦੇਖ ਕੇ ਹੈਰਾਨ ਰਹਿ ਜਾਓਗੇ ਬੱਚੇ ਬਜ਼ੁਰਗ ਸਰਦੀਆਂ ਵਿਚ ਰਹਿਣਗੇ ਬਿਲਕੁਲ ਤੰਦਰੁਸਤ

ਅਕਸਰ ਕਿਹਾ ਜਾਂਦਾ ਹੈ ਕਿ ਚਾਹ ਪੀਣ ਦੇ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ। ਬਹੁਤ ਸਾਰੇ ਲੋਕ ਚਾਹ ਨੂੰ ਇਕ ਨਸ਼ੇ ਵਜੋਂ ਲੈਂਦੇ ਹਨ। ਪਰ ਜੇਕਰ ਇਹ ਘਰੇਲੂ ਬਣਾਏ ਹੋਏ ਘਰੇਲੂ ਚਾਹ ਮਸਾਲੇ ਦੀ ਬਣਾਈ ਹੋਈ ਚਾਹ ਨਾਲ ਬਹੁਤ ਲਾਭ ਮਿਲੇਗਾ। ਘਰਾਂ ਬਣਾਈ ਚਾਹ ਪੱਤੀ ਦੇ ਮਸਾਲੇ ਨਾਲ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਅਤੇ ਸਰੀਰ ਚੁਸਤ ਰਹਿੰਦਾ ਹੈ। ਇਸ ਮਸਾਲੇ ਨੂੰ ਬਣਾਉਣ ਦੀ ਵਿਧੀ ਬਹੁਤ ਜਿਆਦਾ ਆਸਾਨ ਹੈ।

ਤੁਸੀਂ ਇਸ ਨੂੰ ਦੇ ਲਈ ਰਸੋਈ ਵਿਚਲਾ ਸਮਾਨ ਹੀ ਵਰਤਿਆ ਜਾ ਸਕਦਾ ਹੈ।ਇਕ ਵਾਰ ਬਣਾਏ ਹੋਏ ਮਸਾਲੇ ਦੀ ਕਾਫ਼ੀ ਸਮੇਂ ਤੱਕ ਵਰਤੋਂ ਕੀਤੀ ਜਾ ਸਕਦੀ ਹੈ। ਇਸ ਚਾਹ ਮਸਾਲੇ ਨੂੰ ਬਣਾਉਣ ਦੇ ਲਈ ਸਮੱਗਰੀ ਦੇ ਰੂਪ ਵਿੱਚ ਅਜਵਾਇਨ, ਜ਼ੀਰਾ, ਤੁਲਸੀ, ਛੋਟੀਆਂ ਇਲਾਇਚੀਆਂ, ਦਾਲਚੀਨੀ, ਵੱਡੀਆਂ ਇਲਾਇਚੀਆਂ, ਸੁੰਡ, ਅਦਰਕ,ਲੌਂਗ ਅਤੇ ਕਾਲੀਆ ਮਿਰਚਾ ਚਾਹੀਦੇ ਹਨ। ਸਭ ਤੋਂ ਪਹਿਲਾਂ ਇਕ ਬਰਤਨ ਦੇ ਵਿਚ ਤੁਲਸੀ ਨੂੰ ਹਲਕਾ ਜਿਹਾ ਸੇਕ ਲਗਾਓ।

ਜਦੋਂ ਤੁਲਸੀਂ ਬਿਲਕੁਲ ਸੁੱਕ ਜਾਵੇ ਤਾਂ ਉਸ ਨੂੰ ਕੱਢ ਕੇ ਇੱਕ ਬਰਤਨ ਵਿੱਚ ਰੱਖ ਲਵੋ। ਇਸ ਤੋਂ ਬਾਅਦ ਇੱਕ ਬਰਤਨ ਵਿੱਚ ਅਜਵਾਇਨ, ਜ਼ੀਰਾ, ਛੋਟੀਆਂ ਇਲਾਇਚੀਆਂ, ਦਾਲਚੀਨੀ, ਵੱਡੀਆਂ ਇਲਾਇਚੀਆਂ, ਸੁੰਡ, ਅਦਰਕ,ਲੌਂਗ ਅਤੇ ਕਾਲੀਆ ਮਿਰਚਾ ਨੂੰ ਇੱਕ ਬਰਤਨ ਦੇ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਗਰਮ ਕਰ ਲਵੋ। ਜਦੋਂ ਇਹ ਚੰਗੀ ਤਰ੍ਹਾਂ ਸਾਰੇ ਭੁੰਨ ਨਾ ਹੋ ਜਾਣ ਉਦੋਂ ਤੱਕ ਇਨ੍ਹਾਂ ਨੂੰ ਗਰਮ ਕਰਦੇ ਰਹੋ।

ਹੁਣ ਇੱਕ ਬਰਤਨ ਦੇ ਵਿਚ ਇਨ੍ਹਾਂ ਨੂੰ ਕੱਢ ਲਵੋ। ਇਸ ਤੋਂ ਬਾਅਦ ਤੁਲਸੀ ਨੂੰ ਵੀ ਇਨ੍ਹਾਂ ਦੇ ਵਿੱਚ ਮਿਲਾ ਲਵੋ। ਹੁਣ ਮਿਕਸੀ ਵਿਚ ਇਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਲਵੋ। ਪੀਸਿਆ ਹੋਇਆ ਨੂੰ ਇਕ ਬਰਤਨ ਵਿਚ ਕੱਢ ਲਵੋ। ਹੁਣ ਇਹ ਚਾਹ ਦੇ ਲਈ ਮਸਾਲਾ ਤਿਆਰ ਹੋ ਗਿਆ ਹੈ। ਇਸ ਨੂੰ ਤੁਸੀਂ ਦਵਾਈ ਦੇ ਰੂਪ ਵਿੱਚ ਵੀ ਵਰਤ ਸਕਦੇ ‌ਹੋ। ਪਰ ਦੁਆਈ ਦੇ ਰੂਪ ਵਿਚ ਵਰਤਣ ਦੇ ਲਈ ਤੁਹਾਨੂੰ ਇਸ ਪਾਊਡਰ ਨੂੰ ਛਾਨਣਾ ਜਰੂਰੀ ਹੋਵੇਗਾ।

ਸਿਰਫ਼ ਚਾਹ ਲਈ ਇਸ ਨੂੰ ਛਾਨਣਾ ਜਰੂਰੀ ਨਹੀਂ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਦਿੱਕਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਇੱਕ ਬਰਤਨ ਵਿੱਚ ਦੁੱਧ ਲਵੋ। ਉਸ ਨੂੰ ਗਰਮ ਹੋਣ ਲਈ ਰੱਖ ਲਵੋ। ਹੁਣ ਦੁੱਧ ਦੇ ਵਿੱਚ ਇਸ ਮਸਲੇ ਨੂੰ ਲੋੜ ਅਨੁਸਾਰ ਪਾਉ। ਇਸ ਮਸਾਲੇ ਵਾਲੇ ਦੁੱਧ ਨੂੰ ਰੋਜ਼ਾਨਾ ਦੋ ਵਾਰ ਪੀਣ ਨਾਲ ਛਾਤੀ ਸਬੰਧੀ ਦਿੱਕਤਾਂ ਵੀ ਦੂਰ ਹੋ ਜਾਂਦੀਆਂ ਹਨ। ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਅਤੇ ਰੋਗ ਖ਼ਤਮ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਸ ਮਸਲੇ ਨੂੰ ਤੁਸੀਂ ਸ਼ਹਿਦ ਨਾਲ ਮਿਲਾ ਕੇ ਵੀ ਖਾ ਸਕਦੇ ਹੋ। ਅਜਿਹਾ ਕਰਨ ਨਾਲ ਵੀ ਬਹੁਤ ਫਾਇਦਾ ਹੋਵੇਗਾ।