Home / ਤਾਜਾ ਜਾਣਕਾਰੀ / ਕਈ ਲੋਕ ਬਾਹਰ ਜਾ ਕੇ ਵੀ ਨਹੀਂ ਸੁਧਰਦੇ – ਕਨੇਡਾ ਤੋਂ ਆਈ ਪੰਜਾਬੀਆਂ ਬਾਰੇ ਆਈ ਇਹ ਮਾੜੀ ਖਬਰ

ਕਈ ਲੋਕ ਬਾਹਰ ਜਾ ਕੇ ਵੀ ਨਹੀਂ ਸੁਧਰਦੇ – ਕਨੇਡਾ ਤੋਂ ਆਈ ਪੰਜਾਬੀਆਂ ਬਾਰੇ ਆਈ ਇਹ ਮਾੜੀ ਖਬਰ

ਕਨੇਡਾ ਤੋਂ ਆਈ ਪੰਜਾਬੀਆਂ ਬਾਰੇ ਆਈ ਇਹ ਮਾੜੀ ਖਬਰ

ਕਨੇਡਾ ਵਰਗੇ ਦੇਸ਼ ਚ ਜਾ ਕੇ ਵੀ ਕਈ ਲੋਕਾਂ ਦਾ ਦਿਮਾਗ ਨਹੀਂ ਸੁਧਰਦਾ ਅਤੇ ਉਹ ਆਪਣੀਆਂ ਮਾੜੀਆਂ ਹਰਕਤਾਂ ਕਰਕੇ ਸਾਰੇ ਭਾਈਚਾਰੇ ਨੂੰ ਸ਼ਰਮਿੰਦਾ ਕਰ ਦਿੰਦੇ ਹਨ ਅਜਿਹੀ ਹੀ ਇੱਕ ਤਾਜਾ ਵੱਡੀ ਖਬਰ ਮਿਨੀ ਪੰਜਾਬ ਕਹੇ ਜਾਂਦੇ ਕਨੇਡਾ ਤੋਂ ਆ ਰਹੀ ਹੈ। ਜਿਥੇ 4 ਪੰਜਾਬੀਆਂ ਨੂੰ ਪੁਲਸ ਨੇ ਗਿਰਫ਼ਤਾਰ ਕੀਤਾ ਹੈ।

ਬਰੈਂਪਟਨ, 29 ਜੁਲਾਈ 2020 – ਪੀਲ ਰੀਜਨਲ ਪੁਲਿਸ ਨੇ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਵਿੱਚ ਸ਼ਾਮਲ 21 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ‘ਚ 4 ਪੰਜਾਬੀ ਵੀ ਸ਼ਾਮਿਲ ਹਨ। ਇਸ ਤੋਂ ਬਿਨਾਂ ਪੁਲਿਸ ਨੇ ਚੋਰੀ ਕੀਤੇ ਵਾਹਨਾਂ ਦੀ ਲਗਭਗ 4.2 ਮਿਲੀਅਨ ਡਾਲਰ ਰਕਮ ਵੀ ਬਰਾਮਦ ਕੀਤੀ ਹੈ।

ਕਾਰ ਚੋਰ ਗਿਰੋਹ ਦੇ ਮੈਂਬਰ ਇਨ੍ਹਾਂ ਚੋਰੀ ਕੀਤੀਆਂ ਕਾਰਾਂ ਨੂੰ ਦੁਬਾਰਾ ਵਿਨ ਕਰ ਰਹੇ ਸਨ ਅਤੇ ਫਿਰ ਧੋਖੇ ਨਾਲ ਸਰਵਿਸ ਓਨਟਾਰੀਓ ਵਿੱਚ ਵਾਹਨਾਂ ਨੂੰ ਰਜਿਸਟਰ ਕਰ ਰਹੇ ਸਨ। ਇਹਨਾਂ ਨੇ ਪੀਲ ਦੇ ਖੇਤਰ ਦੇ ਅੰਦਰ ਅਤੇ ਓਨਟਾਰੀਓ ਦੇ ਕਈਂ ਸ਼ਹਿਰਾਂ ਵਿੱਚ ਕਾਰ ਡੀਲਰਸ਼ਿਪ ਨੂੰ ਨਿਸ਼ਾਨਾ ਬਣਾਇਆ।

ਪੁਲਿਸ ਨੇ ਕੁੱਲ 21 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ‘ਤੇ 194 ਅਪਰਾਧਿਕ ਦੋਸ਼ ਲਗਾਏ ਗਏ ਹਨ ਅਤੇ 36 ਵਾਹਨ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਗਏ ਵਾਹਨ ਬ੍ਰਾਂਡਾਂ ਵਿਚ ਫੋਰਡ, ਜੀਐਮਸੀ, ਸ਼ੇਵਰਲੇਟ ਅਤੇ ਡੋਜ ਸ਼ਾਮਲ ਹਨ। ਇਸ ਤੋਂ ਬਿਨਾਂ ਕੈਡਿਲੈਕ, ਲਿੰਕਨ, ਪੋਰਸ਼ ਅਤੇ ਲੈਂਬਰਗਿਨੀ ਸਮੇਤ ਲਗਜ਼ਰੀ ਬ੍ਰਾਂਡ ਵੀ ਬਰਾਮਦ ਹੋਏ ਹਨ।

ਇਸ ਕਾਰ ਚੋਰ ਗਿਰੋਹ ‘ਚ ਚਾਰ ਪੰਜਾਬੀ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਪਛਾਣ ਪਰਮਜੀਤ ਨਿਰਵਾਨ (55) ਬਰੈਂਪਟਨ, ਜਾਨਵੀਅਰ ਸਿੱਧੂ (33) ਬਰੈਂਪਟਨ, ਕਰਨਜੋਤ ਪਰਹਾਰ (32) ਬਰੈਂਪਟਨ, ਅਤੇ ਸਿਮਰਜੀਤ ਨਿਰਵਾਨ (25) ਬਰੈਂਪਟਨ ਵਜੋਂ ਹੋਈ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |