Home / ਤਾਜਾ ਜਾਣਕਾਰੀ / ਕਰਲੋ ਘਿਓ ਨੂੰ ਭਾਂਡਾ : ਇਕੋ ਸਮੇ 10 ਬੱਚਿਆਂ ਨੂੰ ਜਨਮ ਦੇਣ ਵਾਲੀ ਔਰਤ ਬਾਰੇ ਹੁਣ ਆਈ ਇਹ ਵੱਡੀ ਖਬਰ ‘

ਕਰਲੋ ਘਿਓ ਨੂੰ ਭਾਂਡਾ : ਇਕੋ ਸਮੇ 10 ਬੱਚਿਆਂ ਨੂੰ ਜਨਮ ਦੇਣ ਵਾਲੀ ਔਰਤ ਬਾਰੇ ਹੁਣ ਆਈ ਇਹ ਵੱਡੀ ਖਬਰ ‘

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਆਏ ਦਿਨ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਵਿਸ਼ਵ ਵਿਚ ਜਿਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਮਿਹਨਤ ਅਤੇ ਹਿੰਮਤ ਦੇ ਸਦਕਾ ਇਹ ਰਿਕਾਰਡ ਬਣਾਏ ਜਾਂਦੇ ਹਨ ਜੋ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਦੇ ਸਰੋਤ ਬਣ ਜਾਂਦੇ ਹਨ। ਜਿਸ ਨੂੰ ਦੇਖ ਕੇ ਲੋਕਾਂ ਵੱਲੋਂ ਵੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਝੂਠੀਆਂ ਖਬਰਾਂ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦਾ ਖ਼ਮਿਆਜ਼ਾ ਵੀ ਭੁਗਤਣਾ ਪੈਂਦਾ ਹੈ। ਅਜਿਹੀਆਂ ਕੋਝੀਆਂ ਹਰਕਤਾਂ ਉਨ੍ਹਾਂ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਹਨ, ਜੋ ਦੁਨੀਆ ਵਿੱਚ ਪ੍ਰਸਿੱਧੀ ਪਾਉਣਾ ਚਾਹੁੰਦੇ ਹਨ ਜਾਂ ਦਿਮਾਗੀ ਤੌਰ ਤੇ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ।

ਇੱਕੋ ਸਮੇਂ 10 ਬੱਚਿਆਂ ਨੂੰ ਜਨਮ ਦੇਣ ਵਾਲੀ ਔਰਤ ਬਾਰੇ ਹੁਣੇ ਵੱਡੀ ਖਬਰ ਸਾਹਮਣੇ ਆਈ ਹੈ। ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਉੱਪਰ ਇੱਕ ਔਰਤ ਵੱਲੋਂ 10 ਬੱਚਿਆਂ ਨੂੰ ਜਨਮ ਦਿੱ ਦਿੱਤੇ ਜਾਣ ਦਾ ਖੁਲਾਸਾ ਕੀਤਾ ਗਿਆ ਸੀ। ਉੱਥੇ ਹੀ ਉਸ ਔਰਤ ਵੱਲੋਂ ਬੱਚਿਆਂ ਨੂੰ ਜਨਤਕ ਨਾ ਕੀਤੇ ਜਾਣ ਦੀ ਖਬਰ ਨੂੰ ਲੈ ਕੇ ਪੁੱਛਿਆ ਗਿਆ ਤਾਂ ਉਹ ਔਰਤ ਸਵਾਲਾਂ ਦੇ ਘੇਰੇ ਵਿੱਚ ਆ ਗਈ ਕਿਉਂਕਿ ਉਸ ਔਰਤ ਦੇ ਪਤੀ ਨੂੰ ਵੀ ਉਸਦੀ 10 ਬੱਚਿਆਂ ਵਾਲੀ ਕਹਾਣੀ ਉਪਰ ਸ਼ੱਕ ਹੋਇਆ ਸੀ। ਕਿਉਂਕਿ ਔਰਤ ਵੱਲੋਂ ਆਪਣੇ ਬੱਚਿਆਂ ਨੂੰ ਕੈਮਰੇ ਉਪਰ ਨਹੀਂ ਦਿਖਾਇਆ ਗਿਆ ਸੀ।

ਜਿਸ ਕਾਰਨ ਉਸ ਔਰਤ ਦੇ ਪਤੀ ਵੱਲੋਂ ਕੀਤੇ ਜਾਣ ਤੇ ਉਹ ਸ਼ੱਕ ਦੇ ਘੇਰੇ ਵਿੱਚ ਆ ਗਈ। ਇਸ ਔਰਤ ਵੱਲੋਂ ਅਖਬਾਰਾਂ ਵਿੱਚ ਸੁਰਖੀਆਂ ਬਟੋਰਨ ਲਈ 7 ਜੂਨ ਨੂੰ 10 ਬੱਚਿਆਂ ਨੂੰ ਜਨਮ ਦੇਣ ਦੀ ਘਟਨਾ ਦਾ ਦਾਅਵਾ ਕੀਤਾ ਗਿਆ ਸੀ। ਉਥੇ ਹੀ ਦੱਖਣੀ ਅਫਰੀਕਾ ਦੇ ਵਿੱਚ ਰਾਸ਼ਟਰੀ ਸਿਹਤ ਵਿਭਾਗ ਵੱਲੋਂ ਇਸ ਦੀ ਜਾਂਚ ਕੀਤੀ ਗਈ। ਉੱਥੇ ਹੀ ਉਸ ਔਰਤ ਵੱਲੋਂ ਆਪਣੇ ਪਤੀ ਅਤੇ ਪਰਿਵਾਰ ਉੱਪਰ ਵੀ ਉਸਦੇ ਬੱਚਿਆਂ ਦੇ ਜਨਮ ਤੇ ਲੋਕਾਂ ਵੱਲੋਂ ਦਿੱਤੀ ਗਈ ਆਰਥਿਕ ਮਦਦ ਨੂੰ ਹੱੜਪ ਲੈ ਜਾਣ ਦੇ ਦੋਸ਼ ਵੀ ਲਗਾਏ ਗਏ।

ਜਾਂਚ ਵਿਚ ਔਰਤ ਵੱਲੋਂ ਮਾਨਸਿਕ ਸਥਿਤੀ ਠੀਕ ਨਾ ਹੋਣ ਦਾ ਕਾਰਨ ਪਾਇਆ ਗਿਆ, ਉਸ ਔਰਤ ਨੂੰ ਮਨੋਰੋਗੀ ਵਾਰਡ ਵਿੱਚ ਇਲਾਜ ਲਈ ਰੱਖਿਆ ਗਿਆ , ਉਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਔਰਤ ਵੱਲੋਂ ਬੱਚਿਆਂ ਨੂੰ ਜਨਮ ਦੇਣ ਦੀ ਕਹਾਣੀ ਰਚੀ ਗਈ ਹੈ। ਕਿਉਂਕਿ ਬੱਚਿਆਂ ਦੇ ਬਾਰੇ ਕੋਈ ਵੀ ਸਬੂਤ ਪ੍ਰਾਪਤ ਨਹੀਂ ਹੋਇਆ ਹੈ l ਉੱਥੇ ਇਸ ਔਰਤ ਵੱਲੋਂ ਹਸਪਤਾਲ ਉਪਰ ਦੋਸ਼ ਲਾਇਆ ਗਿਆ ਸੀ ਕਿ ਬੱਚਿਆਂ ਦਾ ਜਨਮ ਹੋਇਆ ਹੈ ਅਤੇ ਇਲਾਜ ਦੌਰਾਨ ਲਾਪਰਵਾਹੀ ਨੂੰ ਛੁਪਾਉਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ।