Home / ਤਾਜਾ ਜਾਣਕਾਰੀ / ਕਿਸਾਨਾਂ ਵਲੋਂ ਹੋ ਗਿਆ 6 ਅਪ੍ਰੈਲ ਤੱਕ ਲਈ ਵੱਡਾ ਐਲਾਨ – ਕਰਨਗੇ ਇਹ ਕੰਮ

ਕਿਸਾਨਾਂ ਵਲੋਂ ਹੋ ਗਿਆ 6 ਅਪ੍ਰੈਲ ਤੱਕ ਲਈ ਵੱਡਾ ਐਲਾਨ – ਕਰਨਗੇ ਇਹ ਕੰਮ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਕਿਸਾਨਾਂ ਤੇ ਨੌਜਵਾਨਾਂ ਵੱਲੋਂ ਇਕਜੁੱਟ ਹੋ ਕੇ 26 ਨਵੰਬਰ 2020 ਤੋਂ ਆਰੰਭ ਕੀਤਾ ਗਿਆ ਸੰਘਰਸ਼ ਅੱਜ ਵੀ ਦਿੱਲੀ ਦੀਆਂ ਸਰਹੱਦਾਂ ਉਪਰ ਨਿਰੰਤਰ ਚੱਲ ਰਿਹਾ ਹੈ। ਇਸ ਸੰਘਰਸ਼ ਦਾ ਮਕਸਦ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਹੈ। ਕਿਉਂਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਇਕ ਇਕ ਨੂੰ ਜਿਥੇ ਸਰਕਾਰ ਵੱਲੋਂ ਕਿਸਾਨਾਂ ਦੇ ਹਿਤ ਵਿੱਚ ਕੀਤੇ ਜਾ ਰਹੇ ਹਨ ਉਥੇ ਹੀ ਕਿਸਾਨਾਂ ਵੱਲੋਂ ਖੇਤੀ ਨੂੰ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਦੱਸੇ ਗਏ ਹਨ। ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਹੁਣ ਤੱਕ ਦੀਆਂ ਹੋਈਆਂ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਨੂੰ ਤੇਜ਼ ਕੀਤਾ ਜਾ ਰਿਹਾ ਹੈ।

ਕਿਸਾਨਾਂ ਵੱਲੋਂ ਹੁਣ 6 ਅਪ੍ਰੈਲ ਇਕ ਵੱਡਾ ਐਲਾਨ ਹੋ ਗਿਆ ਹੈ, ਕਰਨਗੇ ਹੁਣ ਇਹ ਕੰਮ। ਕਿਸਾਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦੇ ਹੋਏ 6 ਅਪ੍ਰੈਲ ਵਾਸਤੇ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਕਿਸਾਨ ਮੋਰਚਾ ਮਿੱਟੀ ਸੱਤਿਆ ਗ੍ਰਹਿ ਦੀ ਯਾਤਰਾ ਸ਼ੁਰੂ ਕਰੇਗਾ। ਇਹ ਯਾਤਰਾ 30 ਮਾਰਚ ਤੋਂ ਆਰੰਭ ਹੋਵੇਗੀ, ਜੋ 6 ਅਪ੍ਰੈਲ ਨੂੰ ਖ਼ਤਮ ਕੀਤੀ ਜਾਵੇਗੀ। ਮਿੱਟੀ ਸੱਤਿਆਗ੍ਰਹਿ ਯਾਤਰਾ ਰਾਹੀਂ ਐਨੇਪੀਐਮ ਵੱਲੋਂ ਸੱਤਿਆਗ੍ਰਹਿ ਚਲਾਇਆ ਜਾ ਰਿਹਾ ਹੈ। ਹੁਣ ਤੱਕ ਇਸ ਕਿਸਾਨੀ ਸੰਘਰਸ਼ ਦੌਰਾਨ ਬਹੁਤ ਸਾਰੇ ਕਿਸਾਨ ਸ਼-ਹੀ-ਦ ਹੋ ਚੁੱਕੇ ਹਨ ਪਰ ਫਿਰ ਵੀ ਕਿਸਾਨਾਂ ਵੱਲੋਂ ਅੰਦੋਲਨ ਅ-ਹਿੰ-ਸਾ-ਵਾ-ਦੀ ਸੱਤਿਆਗ੍ਰਹਿ ਨਾਲ਼ ਹੀ ਜਾਰੀ ਹੈ।

ਇਹ ਯਾਤਰਾ ਡਾਂਡੀ ਤੋਂ 30 ਮਾਰਚ ਨੂੰ ਆਰੰਭ ਹੋਈ ਹੈ। ਜੋ ਵੱਖ ਵੱਖ ਸੂਬਿਆਂ ਤੋਂ ਹੁੰਦੀ ਹੋਈ ਆਖਰੀ ਦੌਰ ਦੌਰਾਨ ਸਿੰਘੂ ਸਰਹੱਦ ਤੇ ਪਹੁੰਚ ਕੇ ਖਤਮ ਹੋਵੇਗੀ। ਸੰਜੁਕਤ ਕਿਸਾਨ ਮੋਰਚੇ ਦੇ ਸਾਰੇ ਸੀਨੀਅਰ ਕਿਸਾਨ ਆਗੂ ਇਸ ਮਿੱਟੀ ਸੱਤਿਆਗ੍ਰਹਿ ਯਾਤਰਾ ਦਾ ਹਿੱਸਾ ਹੋਣਗੇ। ਸਾਰੇ ਦੇਸ਼ ਦੀ ਮਿੱਟੀ ਕਿਸਾਨੀ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਜਾਵੇਗੀ। ਉਥੇ ਹੀ ਇਹ ਐਲਾਨ ਵੀ ਕੀਤਾ ਗਿਆ ਹੈ ਕਿ ਇਸ ਸੰਘਰਸ਼ ਦੌਰਾਨ ਸ਼-ਹੀ-ਦ ਹੋਣ ਵਾਲੇ ਕਿਸਾਨਾਂ ਦੀਆਂ ਯਾਦਗਾਰਾਂ ਵੀ ਸਰਹੱਦ ਤੇ ਬਣਾਈਆਂ ਜਾਣਗੀਆਂ।

ਜਿਸ ਲਈ ਸੁਤੰਤਰਤਾ ਸੰਗਰਾਮ ਦੀਆਂ ਕਦਰਾਂ ਕੀਮਤਾਂ ਨੂੰ ਬਹਾਲ ਕਰਨ ਦੇ ਵਿਚਾਰ ਲਈ ਅੱਗੇ ਵਧਾਉਣ ਲਈ ਕਿਸਾਨ ਦ੍ਰਿੜ੍ਹ ਹਨ। ਮੋਰਚੇ ਨੇ ਐਲਾਨ ਕੀਤਾ ਹੈ ਕਿ ਸ਼ਾਹਜਹਾਨ ਪੁਰ ਬਾਰਡਰ ਤੋਂ ਟਿਕਰੀ ਤੇ ਜਾ ਕੇ 6 ਅਪ੍ਰੈਲ ਨੂੰ ਸਵੇਰੇ 9 ਵਜੇ ਸਿੰਘੂ ਸਰਹੱਦ ਤੇ ਪਹੁੰਚਿਆ ਜਾਵੇਗਾ ਤੇ ਉਸ ਤੋਂ ਬਾਅਦ ਸ਼ਾਮ 4 ਵਜੇ ਗਾਜ਼ੀਪੁਰ ਸਰਹੱਦ ਤੇ ਇਹ ਯਾਤਰਾ ਪਹੁੰਚੇਗੀ। ਇਹ ਯਾਤਰਾ 5 ਅਪ੍ਰੈਲ ਨੂੰ ਸਵੇਰੇ 9 ਵਜੇ ਸ਼ਾਹਜਹਾਂ ਪੁਰ ਸਰਹੱਦ ਤੋਂ ਗੁਜਰਾਤ, ਰਾਜਸਥਾਨ, ਹਰਿਆਣਾ, ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਪਹੁੰਚੇਗੀ।