Home / ਤਾਜਾ ਜਾਣਕਾਰੀ / ਕਿਸਾਨਾਂ ਵਲੋਂ 26 ਮਾਰਚ ਦੇ ਬੰਦ ਦੀ ਸਫਲਤਾ ਤੋਂ ਬਾਅਦ ਪੰਜਾਬ ਚ 18 ਅਪ੍ਰੈਲ ਲਈ ਹੋ ਗਿਆ ਇਹ ਵੱਡਾ ਐਲਾਨ

ਕਿਸਾਨਾਂ ਵਲੋਂ 26 ਮਾਰਚ ਦੇ ਬੰਦ ਦੀ ਸਫਲਤਾ ਤੋਂ ਬਾਅਦ ਪੰਜਾਬ ਚ 18 ਅਪ੍ਰੈਲ ਲਈ ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਜਦੋਂ ਵੀ ਕਦੇ ਇਸ ਸੰਸਾਰ ਦੇ ਵਿਚ ਮਨੁੱਖ ਨੂੰ ਆਪਣੇ ਹੱਕਾਂ ਉਪਰ ਡਾਕਾ ਪੈਦਾ ਹੋਇਆ ਦਿਖਾਈ ਦਿੱਤਾ ਤਾਂ ਉਸ ਨੇ ਇਸ ਵਿਰੁੱਧ ਆਵਾਜ਼ ਜ਼ਰੂਰ ਚੁੱਕੀ ਹੈ। ਜੇਕਰ ਇਸ ਸਬੰਧੀ ਉਸ ਨੂੰ ਸੰਘਰਸ਼ ਵੀ ਕਰਨਾ ਪਿਆ ਤਾਂ ਉਹ ਵੀ ਮਨੁੱਖ ਵੱਲੋਂ ਕੀਤਾ ਗਿਆ ਹੈ। ਸੰਘਰਸ਼ ਦੇ ਜ਼ਰੀਏ ਆਪਣੇ ਹੱਕਾਂ ਦੀ ਪ੍ਰਾਪਤੀ ਕਰਨੀ ਇਕ ਆਮ ਗੱਲ ਹੈ ਜਿਸ ਨੂੰ ਤਕਰੀਬਨ ਹਰ ਦੇਸ਼ ਦੇ ਵਿਚ ਲੋਕਾਂ ਵੱਲੋਂ ਅਪਣਾਇਆ ਜਾਂਦਾ ਹੈ। ਇਕ ਅਜਿਹਾ ਹੀ ਸੰਘਰਸ਼ ਸਾਡੇ ਦੇਸ਼ ਅੰਦਰ ਬੀਤੇ ਸਾਲ ਤੋਂ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੀ

ਗਿਣਤੀ ਵਿੱਚ ਦੇਸ਼ ਦੇ ਕਿਸਾਨ ਮਜ਼ਦੂਰ ਵਰਗ ਦੇ ਲੋਕ ਸ਼ਾਮਲ ਹਨ। ਇਸ ਅੰਦੋਲਨ ਦਾ ਕਾਰਨ ਕੇਂਦਰ ਸਰਕਾਰ ਵੱਲੋਂ ਸੋਧ ਕਰ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਆਰਡੀਨੈਂਸਾਂ ਹਨ ਜਿਨ੍ਹਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਮਜ਼ਦੂਰ ਜਥੇਬੰਦੀਆਂ ਦਿੱਲੀ ਦੀਆਂ ਸਰਹੱਦਾਂ ਉਪਰ ਬੈਠੀਆਂ ਹੋਈਆਂ ਹਨ। ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨਾਂ ਵੱਲੋਂ ਪੂਰੇ ਦੇਸ਼ ਭਾਰਤ ਵਿੱਚ ਮਹਾਪੰਚਾਇਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਸੰਘਰਸ਼ ਦੇ ਤਹਿਤ ਬੁੱਧਵਾਰ ਨੂੰ ਅੰਮ੍ਰਿਤਸਰ ਦੀ ਭਗਤਾਂਵਾਲਾ ਦਾਣਾ

ਮੰਡੀ ਦੇ ਵਿੱਚ ਮਜ਼ਦੂਰ ਸੰਘਰਸ਼ ਕਮੇਟੀ ਜਥੇਬੰਦੀ ਨਾਲ ਜੁੜੇ ਪਿੰਡਾਂ ਦੀਆਂ 11 ਮੈਂਬਰੀ ਕਮੇਟੀਆਂ ਦੀ ਇੱਕ ਮੀਟਿੰਗ ਸੱਦੀ ਗਈ। ਪਰ ਹੌਲੀ ਹੌਲੀ ਇਸ ਮੀਟਿੰਗ ਨੇ ਇੱਕ ਵੱਡੇ ਇਕੱਠ ਦਾ ਰੂਪ ਧਾਰਨ ਕਰ ਲਿਆ। ਜਿਸ ਦੌਰਾਨ ਕਿਸਾਨ ਆਗੂਆਂ ਨੇ ਸੂਬੇ ਅੰਦਰ 18 ਅਪ੍ਰੈਲ ਨੂੰ ਹੋਣ ਜਾ ਰਹੀ ਮਹਾਂਪੰਚਾਇਤ ਦੇ ਸਬੰਧ ਵਿੱਚ ਇਕ ਲੱਖ ਤੋਂ ਵੱਧ ਇਕੱਠ ਕਰਨ ਦੇ ਲਈ ਲੋਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ। ਇਸ ਦੇ ਨਾਲ ਹੀ ਆਗੂਆਂ ਨੇ ਆਖਿਆ ਕਿ ਮੌਜੂਦਾ ਸਮੇਂ ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ

ਸੋਚਣ ਦੀ ਜ਼ਰੂਰਤ ਹੈ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਲੋਕਾਂ ਨੂੰ ਸੰਬੋਧਨ ਹੁੰਦੇ ਹੋਏ ਆਖਿਆ ਕਿ ਅੱਜ ਦੇ ਸਮੇਂ ਸਾਨੂੰ ਕੇਂਦਰ ਸਰਕਾਰ ਦੀਆਂ ਕੋਝੀਆਂ ਨੀਤੀਆਂ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੈ। ਸਾਨੂੰ ਵੱਧ ਤੋਂ ਵੱਧ ਇਕੱਠੇ ਹੋਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਸਰਕਾਰ ਉਪਰ ਦਬਾਅ ਬਣਾਇਆ ਜਾ ਸਕੇ। ਜ਼ਮੀਨੀ ਰਿਕਾਰਡ ਅਤੇ ਸਿੱਧੀ ਅਦਾਇਗੀ ਦੇ ਸਬੰਧੀ ਗੱਲ ਕਰਦੇ ਹੋਏ ਪੰਧੇਰ ਨੇ ਕਿਹਾ ਕਿ ਮੌਜੂਦਾ ਸਮੇਂ ਅਸੀਂ ਆੜਤੀਆਂ ਦੇ ਨਾਲ ਹਾਂ ਕਿਉਂਕਿ ਨਾ ਤਾਂ ਕੋਈ ਕਿਸਾਨ ਜ਼ਮੀਨ ਦਾ ਰਿਕਾਰਡ ਦੇਵੇਗਾ ਅਤੇ ਨਾ ਹੀ ਫਸਲਾਂ ਦੀ ਸਿੱਧੀ ਅਦਾਇਗੀ ਨੂੰ ਸਵੀਕਾਰ ਕਰੇਗਾ।