Home / ਤਾਜਾ ਜਾਣਕਾਰੀ / ਕੁੜੀ ਨੇ ਆਪਣੀ ਪੱਕੀ ਨੌਕਰੀ ਛੱਡ ਕੇ ਕੂੜਾ ਚੁੱਕਣ ਦਾ ਕੰਮ ਸ਼ੁਰੂ ਕਰਤਾ – ਹੁਣ ਬਣ ਗਈ ਏਦਾਂ ਕਰੋੜਪਤੀ

ਕੁੜੀ ਨੇ ਆਪਣੀ ਪੱਕੀ ਨੌਕਰੀ ਛੱਡ ਕੇ ਕੂੜਾ ਚੁੱਕਣ ਦਾ ਕੰਮ ਸ਼ੁਰੂ ਕਰਤਾ – ਹੁਣ ਬਣ ਗਈ ਏਦਾਂ ਕਰੋੜਪਤੀ

ਆਈ ਤਾਜ਼ਾ ਵੱਡੀ ਖਬਰ

ਕਹਿੰਦੇ ਹਨ ਕਿ ਜੇਕਰ ਕਿਸੇ ਕੰਮ ਨੂੰ ਕਰਨ ਦੀ ਇੱਛਾ ਤੇ ਜਜ਼ਬਾ ਆਪਣੇ ਅੰਦਰ ਭਰ ਲਵੋ ਤਾਂ ਦੁਨੀਆਂ ਦੀ ਹਰ ਇੱਕ ਚੀਜ਼ ਤੁਹਾਨੂੰ ਤੁਹਾਡੇ ਉਸ ਮਿੱਥੇ ਹੋਏ ਟੀਚੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦੀ ਹੈ। ਕੰਮ ਕੋਈ ਵੀ ਹੋਵੇ ਛੋਟਾ- ਵੱਡਾ ਨਹੀਂ ਹੁੰਦਾ । ਕਈ ਲੋਕ ਅਜਿਹੇ ਵੀ ਹੁੰਦੇ ਨੇ ਜੋ ਵੱਡੇ ਵੱਡੇ ਕਾਰੋਬਾਰ ਦੇ ਵਿਚ ਵੀ ਘਾਟਾ ਖਾ ਜਾਂਦੇ ਨੇ, ਤੇ ਕਈ ਲੋਕ ਅਜਿਹੇ ਵੀ ਅੱਸੀ ਇਸ ਦੁਨੀਆਂ ਦੇ ਵਿੱਚ ਦੇਖੇ ਨੇ ਜੋ ਛੋਟੇ ਛੋਟੇ ਕੰਮਾਂ ਤੋਂ ਸ਼ੁਰੂਆਤ ਕਰਦੇ ਨੇ ਤੇ ਫਿਰ ਪੂਰੀ ਦੁਨੀਆਂ ਦੇ ਵਿੱਚ ਆਪਣੇ ਕੰਮ ਦੇ ਨਾਲ ਵਿਲੱਖਣ ਪਹਿਚਾਣ ਬਣਾ ਲੈਂਦੇ ਨੇ ।

ਸਮਾਜ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਨੇ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ । ਪਰ ਹਕੀਕਤ ਦੀ ਉਹ ਅਟੱਲ ਸਚਾਈ ਹੁੰਦੀ ਹੈ ।ਅਜਿਹੀ ਹੀ ਘਟਨਾ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਤੇ ਵਿਸ਼ਵਾਸ ਕਰਨਾ ਥੋੜ੍ਹਾ ਮੁਸ਼ਕਲ ਹੈ ਪਰ ਇਹ ਇਕ ਔਰਤ ਦੀ ਜ਼ਿੰਦਗੀ ਦੀ ਅਸਲ ਕਹਾਣੀ ਹੈ । ਦਰਅਸਲ ਇਕ ਔਰਤ ਪੱਕੀ ਨੌਕਰੀ ਤੇ ਲੱਗੀ ਹੋਈ ਸੀ ਪਰ ਅਚਾਨਕ ਇਸ ਦੇ ਮਨ ਵਿਚ ਕੁਝ ਅਜਿਹੀ ਚੀਜ਼ ਆਈ ਕੇ ਉਸ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਕੂੜਾ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ।

ਇਸ ਕੰਮ ਦੇ ਵਿੱਚ ਇਸ ਅੌਰਤ ਨੇ ਏਨੀ ਜ਼ਿਆਦਾ ਸ਼ੋਹਰਤ ਹਾਸਲ ਕਰ ਲਈ ਕੇ ਹੁਣ ਇਸ ਦੀ ਚਰਚਾ ਪੂਰੀ ਦੁਨੀਆ ਦੇ ਵਿਚ ਹੋ ਰਹੀ ਹੈ । ਇਹ ਔਰਤ ਕਰੋੜਪਤੀ ਬਣ ਚੁੱਕੀ ਹੈ । ਇਸ ਔਰਤ ਦੀ ਕਹਾਣੀ ਜੋ ਵੀ ਸੁਣ ਰਿਹਾ ਹੈ ਉਹ ਹੈਰਾਨ ਹੋ ਰਿਹਾ ਹੈ । ਜ਼ਿਕਰਯੋਗ ਹੈ ਕਿ ਇਹ ਅੌਰਤ ਅਮਰੀਕਾ ਦੇ ਟਾਕਸਿੰਸ ਸ਼ਹਿਰ ਦੀ ਰਹਿਣ ਵਾਲੀ ਹੈ ਅਤੇ ਜਦੋਂ ਇਸ ਔਰਤ ਦੇ ਵੱਲੋਂ ਆਪਣੀ ਨੌਕਰੀ ਛੱਡ ਕੇ ਕੂੜਾ ਚੁੱਕਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਇਸ ਦੌਰਾਨ ਇਸ ਔਰਤ ਦੇ ਕੰਮ ਨੂੰ ਲੈ ਕੇ ਹਰ ਕਿਸੇ ਦੇ ਵੱਲੋਂ ਇਸ ਦਾ ਮਜ਼ਾਕ ਉਡਾਇਆ ਜਾ ਰਿਹਾ ਸੀ।

ਪਰ ਹੁਣ ਜਦੋਂ ਇਹ ਔਰਤ ਕਰੋੜਪਤੀ ਬਣ ਗਈ ਹੈ ਤਾਂ ਸਾਰੇ ਲੋਕ ਕਾਫੀ ਹੈਰਾਨ ਹੋ ਰਹੇ ਹਨ। ਇਸ ਔਰਤ ਦਾ ਨਾਮ ਟਿਫਨੀ ਹੈ । ਜ਼ਿਕਰਯੋਗ ਹੈ ਕਿ ਟਿਫਨੀ ਦੇ ਵੱਲੋਂ ਅਕਸਰ ਹੀ ਆਪਣੇ ਇੰਸਟਾਗ੍ਰਾਮ ਪੇਜ ਤੇ ਉੱਪਰ ਆਪਣੇ ਕੰਮ ਕਰਦੀ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾਂਦੀਆਂ ਨੇ । ਟਿਫਨੀ ਦੇ ਆਮਦਨ ਦਾ ਮੁੱਖ ਸਰੋਤ ਦੂਜਿਆਂ ਦੇ ਵੱਲੋਂ ਸੁੱਟਿਆ ਹੋਇਆ ਕੂੜਾ ਹੈ । ਟਿਫਨੀ ਹੁਣ ਕਰੋੜਪਤੀ ਬਣ ਚੁੱਕੀ ਹੈ ਤੇ ਉਹ ਆਪਣਾ ਕੂੜਾ ਚੁੱਕਣ ਦਾ ਕੰਮ ਬਹੁਤ ਹੀ ਧਿਆਨ ਦੇ ਨਾਲ ਕਰ ਰਹੀ ਹੈ ।