Home / ਘਰੇਲੂ ਨੁਸ਼ਖੇ / ਕੁੜੀ ਨੇ ਦਸਿਆ ਮਹੀਨੇ ਵਿਚ 10 ਕਿਲੋ ਭਾਰ ਘਟਾਉਣ ਦਾ ਨੁਸਖਾ

ਕੁੜੀ ਨੇ ਦਸਿਆ ਮਹੀਨੇ ਵਿਚ 10 ਕਿਲੋ ਭਾਰ ਘਟਾਉਣ ਦਾ ਨੁਸਖਾ

ਅੱਜ ਦੇ ਸਮੇਂ ਵਿੱਚ ਮੋਟਾਪਾ ਬਹੁਤ ਗੰਭੀਰ ਮੁੱਦਾ ਬਣਿਆ ਹੋਇਆ ਹੈ। ਛੋਟੀ ਤੋਂ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਹਰ ਕੋਈ ਇਸ ਨਾਲ ਜੂਝ ਰਿਹਾ ਹੈ। ਮੋਟਾਪੇ ਦੀ ਮੁੱਖ ਕਾਰਨ ਰਹਿਣ-ਸਹਿਣ ਜਾਂ ਖਾਣ-ਪੀਣ ਹੋ ਸਕਦਾ ਹੈ। ਜ਼ਿਆਦਾ ਤਲਿਆ ਹੋਇਆ ਭੋਜਨ ਖਾਣ ਜਾਂ ਕਸਰਤ ਨਾ ਕਰਨ ਦੇ ਕਰਕੇ ਮੋਟਾਪਾ ਹੁੰਦਾ ਹੈ। ਬਹੁਤ ਸਾਰੇ ਲੋਕ ਮੋਟਾਪੇ ਤੋਂ ਰਾਹਤ ਪਾਉਣ ਲਈ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ।

ਪਰ ਕੁਝ ਘਰੇਲੂ ਨੁਸਖਿਆਂ ਨਾਲ ਵੀ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ। ਘਰ ਦੀ ਰਸੋਈ ਦੇ ਵਿਚੋਂ ਕੁਝ ਚੀਜ਼ਾਂ ਵਰਤ ਕੇ ਮੋਟਾਪੇ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਸਮੱਗਰੀ ਦੇ ਰੂਪ ਵਿੱਚ ਸਭ ਤੋਂ ਮਹੱਤਵਪੂਰਨ ਅਲਸੀ ਹੁੰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਉਸ ਤੋਂ ਬਾਅਦ ਸੌਂਫ ਚਾਹੀਦੀ ਹੈ। ਇਸ ਦੀ ਵਰਤੋਂ ਕਰਨ ਦੇ ਨਾਲ ਚਮੜੀ ਸੰਬੰਧੀ ਬਹੁਤ ਸਾਰੀਆਂ ਦਿੱਕਤਾਂ ਦੂਰ ਹੁੰਦੀਆਂ ਹਨ। ਇਸ ਤੋਂ ਇਲਾਵਾ ਇਹ ਕਬਜ਼ ਦਾ ਰੋਗ ਵੀ ਦੂਰ ਕਰਦੀ ਹੈ। ਇਸ ਤੋਂ ਇਲਾਵਾ ਅਜਵਾਇਣ ਵੀ ਬਹੁਤ ਜ਼ਰੂਰੀ ਹੈ। ਇਸ ਦੀ ਵਰਤੋਂ ਕਰਨ ਦੇ ਨਾਲ ਪਾਚਣ ਸ਼ਕਤੀ ਮਜ਼ਬੂਤ ਹੁੰਦੀ ਹੈ। ਹੁਣ ਕਾਲੀ ਜੀਰੀ ਵੀ ਚਾਹੀਦੀ ਹੈ।

ਕਿਉਂਕਿ ਇਸ ਦੀ ਵਰਤੋਂ ਮੋਟਾਪਾ ਘਟਾਉਣ ਦੇ ਲਈ ਬਹੁਤ ਲਾਭਕਾਰੀ ਹੁੰਦੀ ਹੈ। ਸਭ ਤੋਂ ਪਹਿਲਾਂ ਇਨ੍ਹਾਂ ਚਾਰਾਂ ਚੀਜ਼ਾਂ ਅਲਸੀ, ਕਾਲੀ ਜੀਰੀ, ਸੌਂਫ ਅਤੇ ਅਜਵਾਇਣ ਨੂੰ ਤਵੇ ਉੱਤੇ ਗਰਮ ਕਰ ਲਵੋ। ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਜਾਣ ਜਾਂ ਰੰਗ ਬਦਲਣਾ ਸ਼ੁਰੂ ਕਰ ਦੇਣ ਤਾਂ ਇਹਨਾਂ ਨੂੰ ਮਕਸੀ ਵਿਚ ਚੰਗੀ ਤਰ੍ਹਾਂ ਪੀਸ ਲਵੋ। ਇਸ ਤਰ੍ਹਾਂ ਇਕ ਚੂਰਨ ਤਿਆਰ ਹੋ ਜਾਵੇਗਾ।

ਹੁਣ ਇਸ ਚੂਰਨ ਦੀ ਰੋਜ਼ਾਨਾ ਵਰਤੋਂ ਕਰਨ ਦੇ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ। ਪਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਚੂਰਨ ਦੀ ਵਰਤੋਂ ਹਮੇਸ਼ਾ ਕੋਸੇ ਜਾਂ ਗਰਮ ਪਾਣੀ ਨਾਲ ਕਰਨੀ ਚਾਹੀਦੀ ਹੈ। ਰੋਜ਼ਾਨਾ ਕਸਰਤ ਕਰਨ ਤੋਂ ਬਾਅਦ ਇਸ ਚੂਰਣ 2 ਚਮਚ ਕੋਸੇ ਪਾਣੀ ਨਾਲ ਲਵੋ। ਅਤੇ ਫਿਰ ਕੁਝ ਸਮੇਂ ਬਾਅਦ ਹੋਰ ਖਾਣਾ ਖਾਣਾ ਚਾਹੀਦਾ ਹੈ।

ਚੂਰਨ ਦੀ ਵਰਤੋਂ ਹਮੇਸ਼ਾ ਖਾਲੀ ਪੇਟ ਕਰਨੀ ਚਾਹੀਦੀ ਹੈ। ਰੋਜਾਨਾ ਲਗਾਤਾਰ ਦੋ ਜਾਂ ਤਿੰਨ ਮਹੀਨੇ ਇਸ ਦੀ ਵਰਤੋਂ ਕਰਨ ਦੇ ਨਾਲ ਇਸ ਦਾ ਬਹੁਤ ਵਧੀਆ ਨਤੀਜਾ ਵੇਖਣ ਨੂੰ ਮਿਲੇਗਾ। ਇਸ ਨਾਲ ਕਸਰਤ ਕਰਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਕਸਰਤ ਕਰਨ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ।