Home / ਤਾਜਾ ਜਾਣਕਾਰੀ / ਕੇਂਦਰ ਸਰਕਾਰ ਵਲੋਂ ਕੋਰੋਨਾ ਵਾਇਰਸ ਕਰਕੇ ਆਈ ਇਹ ਵੱਡੀ ਖਬਰ – ਹੋ ਜਾਵੋ ਸਾਵਧਾਨ

ਕੇਂਦਰ ਸਰਕਾਰ ਵਲੋਂ ਕੋਰੋਨਾ ਵਾਇਰਸ ਕਰਕੇ ਆਈ ਇਹ ਵੱਡੀ ਖਬਰ – ਹੋ ਜਾਵੋ ਸਾਵਧਾਨ

ਆਈ ਤਾਜਾ ਵੱਡੀ ਖਬਰ 

ਕਰੋਨਾ ਨੇ ਮੁੜ ਤੋਂ ਸਾਰੇ ਦੇਸ਼ਾਂ ਨੂੰ ਫਿਰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਕਰੋਨਾ ਦੀ ਅਗਲੀ ਲਹਿਰ ਨੇ ਬਹੁਤ ਸਾਰੇ ਦੇਸ਼ਾਂ ਨੂੰ ਫਿਰ ਤੋਂ ਤਾ-ਲਾ-ਬੰ-ਦੀ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਜਿੱਥੇ ਸਭ ਦੇਸ਼ਾਂ ਵਿਚ ਟੀਕਾਕਰਣ ਅਤੇ ਕਰੋਨਾ ਟੈਸਟਾਂ ਦੀ ਸਮਰੱਥਾ ਨੂੰ ਵਧਾਇਆ ਗਿਆ ਹੈ, ਉਥੇ ਹੀ ਕਰੋਨਾ ਦੇ ਕੇਸ ਵੀ ਤੇਜ਼ੀ ਨਾਲ ਵਧ ਰਹੇ ਹਨ। ਬਹੁਤ ਸਾਰੇ ਦੇਸ਼ਾਂ ਵੱਲੋਂ ਸਰਹੱਦਾਂ ਉਪਰ ਵੀ ਚੌਕਸੀ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਵਧਾ ਦਿੱਤਾ ਗਿਆ ਹੈ। ਭਾਰਤ ਵਿੱਚ ਵੀ ਪਿਛਲੇ ਦੋ ਮਹੀਨਿਆਂ ਤੋਂ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਜਿੱਥੇ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਾ ਸੂਬਾ ਮਹਾਰਾਸ਼ਟਰ ਹੈ।

ਕੇਂਦਰ ਸਰਕਾਰ ਵੱਲੋਂ ਵਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਕਰੋਨਾ ਵਾਇਰਸ ਕਰਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦੇਸ਼ ਅੰਦਰ ਕਰੋਨਾ ਕੇਸਾਂ ਦੇ ਵਾਧੇ ਨੂੰ ਲੈ ਕੇ ਸਰਕਾਰ ਕਾਫੀ ਚਿੰ-ਤ-ਤ ਹੈ। ਕਰੋਨਾ ਕੇਸਾਂ ਦੇ ਵਾਧੇ ਨੂੰ ਦੇਖ ਕੇ ਨੀਤੀ ਕਮਿਸ਼ਨ ਵੱਲੋਂ ਆਉਣ ਵਾਲੇ ਚਾਰ ਹਫਤੇ ਕਾਫੀ ਨਾਜੁਕ ਦੱਸੇ ਗਏ ਹਨ। ਨੀਤੀ ਕਮਿਸ਼ਨ ਦੇ ਮੈਂਬਰ ਡਾਕਟਰ ਵੀਕੇ ਪੌਲ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਕਰੋਨਾ ਦੀ ਅਗਲੀ ਲਹਿਰ ਪਹਿਲਾਂ ਦੇ ਮੁਕਾਬਲੇ ਵਧੇਰੇ ਤੇਜ਼ੀ ਨਾਲ ਫੈਲ ਰਹੀ ਹੈ।

ਜਿਸ ਨਾਲ ਕਈ ਸੂਬਿਆਂ ਅੰਦਰ ਹਾਲਾਤ ਕਾਫੀ ਨਾਜ਼ੁਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਲੋਕਾਂ ਨੂੰ ਵਧੇਰੇ ਸਾ-ਵ-ਧਾ-ਨੀ ਵਰਤਣ ਦੀ ਲੋੜ ਹੈ ਤਾਂ ਜੋ ਇਸ ਕਰੋਨਾ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਗਰ ਕਰੋਨਾ ਇਸੇ ਤਰਾਂ ਤੇਜ਼ੀ ਨਾਲ ਫੈਲਦਾ ਰਿਹਾ ਤਾਂ ਦੇਸ਼ ਲਈ ਬਹੁਤ ਗੰ-ਭੀ-ਰ ਸਥਿਤੀ ਪੈਦਾ ਹੋ ਸਕਦੀ ਹੈ। ਮਹਾਰਾਸ਼ਟਰ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲੇ ਸੂਬੇ ਦੀ ਹਾਲਤ ਇਸ ਸਮੇਂ ਚਿੰ-ਤਾ-ਜ-ਨ-ਕ ਬਣੀ ਹੋਈ ਹੈ। ਜਿੱਥੇ ਪਾਬੰਦੀਆਂ ਲਾਗੂ ਕਰਨ ਦੇ ਬਾਅਦ ਵੀ ਮਰੀਜ਼ਾਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ।

ਹੁਣ ਤੱਕ ਕਈ ਜ਼ਿਲਿਆਂ ਵਿਚ ਰਾਤ ਦਾ ਕ-ਰ-ਫਿ-ਊ ਵੀ ਲਾਗੂ ਕੀਤਾ ਗਿਆ ਹੈ। ਉਥੇ ਹੀ ਮਹਾਰਾਸ਼ਟਰ ਸਰਕਾਰ ਵੱਲੋਂ ਕਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਤਾਲਾਬੰਦੀ ਕਰਨ ਦਾ ਐਲਾਨ ਵੀ ਕੀਤਾ ਹੋਇਆ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਹੈ ਕਿ ਛੱਤੀਸਗੜ੍ਹ ਦਾ ਦੁਰਗ ਜ਼ਿਲ੍ਹਾ ਇੱਥੇ ਮਰੀਜ਼ਾਂ ਦੀ ਗਿਣਤੀ ਦੇ ਲਿਹਾਜ਼ ਨਾਲ ਦੇਸ਼ ਦੇ 10 ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲੇ ਜਿਲ੍ਹਿਆਂ ਦੀ ਸੂਚੀ ਵਿਚ ਸ਼ਾਮਲ ਹੈ। ਵਧੇਰੇ ਪ੍ਰਭਾਵਤ ਹੋਣ ਵਾਲੇ 10 ਜਿਲ੍ਹਿਆਂ ਵਿੱਚੋਂ 7 ਮਹਾਰਾਸ਼ਟਰ ਦੇ ਜ਼ਿਲੇ ਹਨ।