Home / ਤਾਜਾ ਜਾਣਕਾਰੀ / ਕੈਂਸਰ ਪੀੜਤ ਸੰਜੇ ਦੱਤ ਬਾਰੇ ਆਈ ਤਾਜਾ ਖਬਰ ਕੀਤੀ ਇਹ ਅਪੀਲ

ਕੈਂਸਰ ਪੀੜਤ ਸੰਜੇ ਦੱਤ ਬਾਰੇ ਆਈ ਤਾਜਾ ਖਬਰ ਕੀਤੀ ਇਹ ਅਪੀਲ

ਸੰਜੇ ਦੱਤ ਬਾਰੇ ਆਈ ਤਾਜਾ ਖਬਰ ਕੀਤੀ ਇਹ ਅਪੀਲ

ਭਾਰਤ ਦੇ ਵਿੱਚ ਗੱਲ ਕੀਤੀ ਜਾਵੇ ਫਿਲਮੀ ਜਗਤ ਦੀ ਤਾਂ ਬਹੁਤ ਸਾਰੀਆਂ ਹਸਤੀਆਂ ਕਿਸੇ ਨਾ ਕਿਸੇ ਖਬਰ ਨੂੰ ਲੈ ਕੇ ਚਰਚਾ ਵਿਚ ਰਹਿੰਦੀਆਂ ਹਨ। ਬਹੁਤ ਸਾਰੇ ਫਿਲਮੀ ਅਦਾਕਾਰਾ ਨੇ ਫ਼ਿਲਮ ਜਗਤ ਦੇ ਵਿੱਚ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਜਦੋਂ ਕਦੇ ਇਹੋ ਜਿਹੀਆਂ ਹਸਤੀਆਂ ਦੇ ਬਾਰੇ ਵਿੱਚ ਕਦੇ ਕੋਈ ਏਦਾਂ ਦੀ ਖ਼ਬਰ ਆ ਜਾਂਦੀ ਹੈ। ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਜਾਂਦੇ ਹਨ।

ਅਜਿਹੀ ਹੀ ਖਬਰ ਆਈ ਹੈ ਫਿਲਮੀ ਅਦਾਕਾਰ ਸੰਜੇ ਦੱਤ ਦੇ ਬਾਰੇ ਵਿੱਚ, ਜੋ ਇਹਨੀ ਦਿਨੀ ਕੈਂਸਰ ਤੋਂ ਪੀੜਤ ਹਨ। ਸੰਜੇ ਦੱਤ ਕੁਝ ਦਿਨ ਪਹਿਲਾਂ ਹੀ ਦੁਬਈ ਆਪਣੇ ਬੱਚਿਆਂ ਨੂੰ ਮਿਲ ਕੇ ਆਏ ਸਨ। ਉਸ ਤੋਂ ਬਾਅਦ ਆਪਣੇ ਇਲਾਜ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ਚ ਬਣੇ ਹੋਏ ਨੇ । ਕੈਂਸਰ ਨਾਲ ਪੀੜਤ ਸੰਜੇ ਦੱਤ ਨੇ ਮੀਡੀਆ ਨੂੰ ਖਾਸ ਅਪੀਲ ਕੀਤੀ ਕੇ ਮੈਂ ਬੀਮਾਰ ਨਹੀਂ ਹਾਂ।

ਕਿਉਂ ਕਿ ਸੰਜੇ ਦੱਤ ਦੀ ਬਿਮਾਰੀ ਨੂੰ ਲੈ ਕੇ ਲਗਾਤਾਰ ਖਬਰਾਂ ਆ ਰਹੀਆਂ ਹਨ। ਅਗਸਤ ਵਿੱਚ ਇਹ ਖਬਰ ਆਈ ਸੀ ਕਿ ਸੰਜੇ ਦੱਤ ਲੰਗ ਕੈਂਸਰ ਦੇ 4 ਸਟੇਜ ਤੋਂ ਲੰਘ ਰਹੇ ਹਨ। ਇਸ ਲਈ ਇਲਾਜ ਵਾਸਤੇ ਉਨ੍ਹਾਂ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ । ਸੰਜੇ ਦੱਤ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਦਰਸ਼ਕਾਂ ਦੇ ਰੂਬਰੂ ਹੁੰਦੇ ਰਹਿੰਦੇ ਹਨ। ਇਸ ਦੌਰਾਨ ਸੰਜੇ ਦੱਤ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਲਗਾਤਾਰ ਅਪਡੇਟ ਸਾਹਮਣੇ ਆ ਰਹੇ ਹਨ, ਸੰਜੇ ਦੱਤ ਦੀ ਇਕ ਵੀਡੀਓ ਵੀ ਸਾਹਮਣੇ ਆਇਆ ਸੀ।

ਇਹ ਵੀਡੀਉ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸੰਜੇ ਦੱਤ ਆਪਣੀ ਬੀਮਾਰੀ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ। ਸੋਸ਼ਲ ਮੀਡੀਆ ਤੇ ਜਾਰੀ ਕੀਤੀ ਗਈ ਵੀਡੀਓ ਵਿੱਚ ਸੰਜੇ ਦੱਤ ਫੋਟੋਗ੍ਰਾਫਰ ਨੂੰ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ । ਜਿਸ ਵਿੱਚ ਉਨ੍ਹਾਂ ਨੇ ਬਲੈਕ ਟੀ ਸ਼ਰ੍ਟ ਤੇ ਬ੍ਰਾਊਨ ਪੈਂਟ ਪਹਿਨੀ ਹੋਈ ਸੀ ,ਤੇ ਬਲੈਕ ਕਲਰ ਦੀ ਐਨਕ ਲਾਈ ਹੋਈ ਸੀ। ਸੰਜੇ ਦੱਤ ਨੇ ਇਸ ਵੀਡੀਓ ਦੌਰਾਨ ਮੀਡੀਆ ਕਰਮੀਆਂ ਨੂੰ ਕਿਹਾ ‘ਹਾਲੇ ਮੈਂ ਬੀਮਾਰ ਨਹੀਂ ਹਾਂ, ਇਸ ਤਰ੍ਹਾਂ ਨਾਲ ਕਰੋ’।ਪਹਿਲਾਂ ਸਾਹਮਣੇ ਆਈਆਂ ਖ਼ਬਰਾਂ ਵਿੱਚ ਇਹ ਵੀ ਕਿਹਾ ਗਿਆ ਸੀ ,ਕਿ ਸੰਜੇ ਦੱਤ ਆਪਣਾ ਇਲਾਜ ਕਰਵਉਣ ਲਈ ਅਮਰੀਕਾ ਵੀ ਜਾ ਸਕਦੇ ਹਨ।