Home / ਤਾਜਾ ਜਾਣਕਾਰੀ / ਕੈਪਟਨ ਸਰਕਾਰ ਨੇ ਅਚਾਨਕ ਲਗਾਤੀ 15 ਜਨਵਰੀ ਤੱਕ ਲਈ ਪੰਜਾਬ ਚ ਇਹ ਪਾਬੰਦੀ

ਕੈਪਟਨ ਸਰਕਾਰ ਨੇ ਅਚਾਨਕ ਲਗਾਤੀ 15 ਜਨਵਰੀ ਤੱਕ ਲਈ ਪੰਜਾਬ ਚ ਇਹ ਪਾਬੰਦੀ

ਆਈ ਤਾਜਾ ਵੱਡੀ ਖਬਰ

ਬਦਲਦੇ ਸਮੇਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦੇ ਵਿਚ ਬਦਲਾਵ ਆਇਆ ਹੈ। ਕਈ ਥਾਵਾਂ ਉੱਪਰ ਇਹ ਬਦਲਾਅ ਖ਼ੁਸ਼ੀਆਂ ਲਿਆਇਆ ਹੈ ਅਤੇ ਕਈ ਥਾਵਾਂ ਉਪਰ ਇਸ ਨੇ ਦੁੱਖਾਂ ਦਾ ਪ੍ਰਕੋਪ ਵਧਾਇਆ ਹੈ। ਵਿਸ਼ਵ ਵਿੱਚ ਚੱਲ ਰਹੀ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਕਾਰਨ ਲੋਕ ਪਹਿਲਾਂ ਤੋਂ ਹੀ ਚਿੰਤਾ ਦੇ ਵਿਚ ਹਨ। ਪਰ ਹੁਣ ਭਾਰਤ ਦੇਸ਼ ਦੇ ਅੰਦਰ ਇਕ ਹੋਰ ਬਿਮਾਰੀ ਨੇ ਮੁੜ ਦਸਤਕ ਦਿੱਤੀ ਹੈ ਜਿਸ ਨਾਲ ਇਸ ਪ੍ਰੇ-ਸ਼ਾ- ਨੀ ਦੇ ਵਿਚ ਹੋਰ ਵਾਧਾ ਹੋ ਗਿਆ ਹੈ। ਜ਼ਿਕਰ ਯੋਗ ਹੈ ਕਿ ਬੀਤੇ ਦਿਨ ਇੱਕ ਲੱਖ ਦੇ ਕਰੀਬ ਮੁਰਗੀਆਂ ਦੀ ਮੌਤ ਹੋ ਗਈ ਜਿਸ ਦਾ ਕਾਰਨ ਬਰਡ ਫਲੂ ਹੈ।

ਇਸ ਬਿਮਾਰੀ ਦੇ ਕਾਰਨ ਹੀ ਪੰਜਾਬ ਸਰਕਾਰ ਨੇ 15 ਜਨਵਰੀ ਤੱਕ ਇੱਕ ਅਹਿਮ ਐਲਾਨ ਕਰ ਦਿੱਤਾ ਹੈ। ਜਿਸ ਵਿੱਚ ਪੰਜਾਬ ਸਰਕਾਰ ਨੇ ਦੂਸਰੇ ਸੂਬਿਆਂ ਤੋਂ ਆਉਣ ਵਾਲੇ ਪੋਲਟਰੀ ਪ੍ਰੋਡਕਸ਼ਨਸ ਉਪਰ ਪਾਬੰਦੀ ਲਗਾ ਦਿੱਤੀ ਹੈ। ਜਿਸ ਕਾਰਨ ਪੰਜਾਬ ਨੂੰ ਹੁਣ ਕੰਟਰੋਲਡ ਏਰੀਆ ਐਲਾਨ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਸੂਬੇ ਦੇ ਵਿਚ ਬਰਡ ਫਲੂ ਨੇ ਦਸਤਕ ਦਿੱਤੀ ਸੀ ਜਿਸ ਦੀ ਪੁਸ਼ਟੀ ਵੀ ਕੀਤੀ ਜਾ ਚੁੱਕੀ ਹੈ। ਹਰਿਆਣਾ ਦੇ ਵਿਚ 3 ਮੁਰਗੀ ਫਾਰਮਾਂ ਵਿਚੋਂ ਵਿੱਚੋਂ 2

ਫਾਰਮਾਂ ਦੀਆਂ ਮੁਰਗੀਆਂ ਦੇ ਕੀਤੇ ਗਏ ਟੈਸਟ ਸੈਂਪਲ ਪਾਜ਼ਿਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਪੰਚਕੂਲਾ ਦੇ ਵਿੱਚ ਬਰਵਾਲਾ ਵਿਖੇ ਵੀ ਪੋਲਟਰੀ ਬੈਲਟ ਬਰਡ ਫਲੂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਇਥੋਂ ਲਏ ਗਏ ਸੈਂਪਲਾਂ ਦੀ ਜਾਂਚ ਭੋਪਾਲ ਦੀ ਲੈਬ ਤੋਂ ਕਰਵਾਏ ਜਾਣ ਤੋਂ ਬਾਅਦ ਹਰਿਆਣਾ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਇਸ ਬਿਮਾਰੀ ਦੇ ਕਾਰਨ ਹਰਿਆਣਾ ਦੇ ਵਿੱਚ ਤਕਰੀਬਨ ਇਕ ਲੱਖ ਦੇ ਕਰੀਬ ਮੁਰਗੀਆਂ ਦੀ ਮੌਤ ਵੀ ਹੋ ਚੁੱਕੀ ਹੈ। ਇਨ੍ਹਾਂ ਦੇ ਵਿੱਚੋਂ 75 ਹਜ਼ਾਰ ਮੁਰਗੀਆਂ

ਉਨ੍ਹਾਂ 2 ਮੁਰਗੀ ਫਾਰਮਾਂ ਨਾਲ ਸਬੰਧਤ ਹਨ ਜਿਨ੍ਹਾਂ ਦੇ ਸੈਂਪਲ ਲੈ ਕੇ ਟੈਸਟ ਕਰਨ ਵਾਸਤੇ ਭੋਪਾਲ ਲੈਬ ਵਿੱਚ ਭੇਜੇ ਗਏ ਸਨ ਅਤੇ ਜਿਨ੍ਹਾਂ ਦੇ ਟੈਸਟ ਸੈਂਪਲ ਪਾਜ਼ਿਟਿਵ ਪਾਏ ਗਏ ਸਨ। ਇਨ੍ਹਾਂ ਰਿਪੋਰਟਾਂ ਦੇ ਪਾਜ਼ਿਟਿਵ ਆਉਣ ਕਾਰਨ ਹੀ ਹਰਿਆਣਾ ਦੇ ਵਿੱਚ ਪਸ਼ੂ ਪਾਲਣ ਮੰਤਰਾਲੇ ਵੱਲੋਂ ਹਾਈ ਐਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਹੋਰ ਦੇਖ ਰੇਖ ਕਰਨ ਦੇ ਲਈ ਕੇਂਦਰ ਦੀਆਂ ਟੀਮਾਂ ਵੀ ਪੰਚਕੂਲੇ ਪਹੁੰਚ ਕਰ ਚੁੱਕੀਆਂ ਹਨ।