Home / ਤਾਜਾ ਜਾਣਕਾਰੀ / ਕੋਰੋਨਾ ਪੀੜਤ ਮਸ਼ਹੂਰ ਸਮਾਜ ਸੇਵਕ ਖਾਲਸਾ ਏਡ ਦੇ ਰਵੀ ਸਿੰਘ ਬਾਰੇ ਆਈ ਤਾਜਾ ਵੱਡੀ ਖਬਰ

ਕੋਰੋਨਾ ਪੀੜਤ ਮਸ਼ਹੂਰ ਸਮਾਜ ਸੇਵਕ ਖਾਲਸਾ ਏਡ ਦੇ ਰਵੀ ਸਿੰਘ ਬਾਰੇ ਆਈ ਤਾਜਾ ਵੱਡੀ ਖਬਰ

ਖਾਲਸਾ ਏਡ ਦੇ ਭਾਈ ਰਵੀ ਸਿੰਘ ਬਾਰੇ ਆਈ ਤਾਜਾ ਵੱਡੀ ਖਬਰ

ਮਨੁੱਖਤਾ ਦੀ ਸੇਵਾ ਇਨਸਾਨ ਦਾ ਸੱਭ ਤੋਂ ਵੱਡਾ ਧਰਮ ਹੁੰਦੀ ਹੈ। ਇਹ ਅਜਿਹੀ ਸੇਵਾ ਹੁੰਦੀ ਹੈ ਜਿਸ ਨੂੰ ਕੋਈ ਵਿਰਲਾ ਹੀ ਕਰ ਸਕਦਾ ਹੈ। ਸਮਾਜ ਦੇ ਵਿੱਚ ਵਿਚਰਨ ਵਾਲਾ ਇਨਸਾਨ, ਸਮਾਜ ਦੇ ਚੰਗੇ ਮਾੜੇ ਦੀ ਪਰਖ ਕਰਨ ਵਾਲਾ, ਲੋਕਾਂ ਦੇ ਦਰਦ ਨੂੰ ਆਪਣਾ ਸਮਝ ਕੇ ਵੰਡਾਉਣ ਵਾਲਾ ਇਨਸਾਨ ਹੀ ਅਸਲ ਮਾਇਨੇ ਦੇ ਵਿਚ ਪੂਰਨ ਇਨਸਾਨ ਹੁੰਦਾ ਹੈ। ਉਹ ਇਨਸਾਨ ਜਿਸ ਨੂੰ ਜਾਤ-ਪਾਤ, ਧਰਮ, ਰੰਗ ਦੇ ਨਾਲ ਕੋਈ ਭੇਦ-ਭਾਵ ਨਹੀਂ ਹੁੰਦਾ।

ਉਹ ਮਨੁੱਖ ਦੇ ਵਿੱਚ ਸਭ ਤੋਂ ਪਹਿਲਾਂ ਇਨਸਾਨੀਅਤ ਨੂੰ ਦੇਖਦਾ ਹੈ ਅਤੇ ਉਸ ਨੂੰ ਬਚਾਉਣ ਦੇ ਲਈ ਆਪਣਾ ਸਾਰਾ ਕੁਝ ਤਿਆਗ ਦੇਣ ਲਈ ਵੀ ਤਿਆਰ ਹੋ ਜਾਂਦਾ ਹੈ। ਅਜਿਹੇ ਲੋਕਾਂ ਨੂੰ ਹੀ ਅਸੀਂ ਰੱਬ ਦਾ ਰੂਪ ਕਹਿ ਸਕਦੇ ਹਾਂ ਜੋ ਲੋਕਾਂ ਦੀ ਸੇਵਾ ਦੇ ਵਿਚ ਆਪਣਾ ਜੀਵਨ ਗੁਜ਼ਾਰ ਦਿੰਦੇ ਨੇ। ਇਨ੍ਹਾਂ ਲੋਕਾਂ ਦੀ ਹੀ ਲਿਸਟ ਵਿਚੋਂ ਰਵਿੰਦਰ ਸਿੰਘ ਪ੍ਰਸਿੱਧ ਨਾਮ ਹੈ। ਰਵਿੰਦਰ ਸਿੰਘ ਜੋ ਕਿ ਖਾਲਸਾ ਏਡ ਦੇ ਸੰਸਥਾਪਕ ਹਨ ਨੂੰ ਰਵੀ ਸਿੰਘ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ।

ਖੁਸ਼ਖਬਰੀ ਵਾਲੀ ਗੱਲ ਹੈ ਰਵੀ ਸਿੰਘ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇੱਕ ਪੋਸਟ ਜ਼ਰੀਏ ਸ਼ੇਅਰ ਕਰਕੇ ਦਿੱਤੀ। ਜਿਸ ਵਿਚ ਉਨ੍ਹਾਂ ਨੇ ਸਾਰੇ ਦੋਸਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾਂ ਇੰਨੀ ਹਿਮਾਇਤ ਅਤੇ ਪਿਆਰ ਦੇਣ ਲਈ। ਗੁਰੂ ਜੀ ਦੀ ਕਿਰਪਾ ਨਾਲ ਹੁਣ ਮੈਂ ਕਰੋਨਾ ਤੋਂ ਬਿਲਕੁਲ ਠੀਕ ਹੋ ਚੁੱਕਿਆ ਹਾਂ।

ਜ਼ਿਕਰਯੋਗ ਹੈ ਕਿ ਰਵੀ ਸਿੰਘ ਨੂੰ ਬੀਤੀ 30 ਸਤੰਬਰ ਨੂੰ ਕੋਰੋਨਾ ਦੀ ਸ਼ਿਕਾਇਤ ਪਾਈ ਗਈ ਸੀ ਅਤੇ ਜਿਸ ਦਾ ਟੈਸਟ ਵੀ ਪੋਜ਼ੀਟਿਵ ਆਇਆ ਸੀ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਵੱਲੋਂ ਆਪਣੇ ਟਵਿੱਟਰ ਉਪਰ ਸਾਂਝੀ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਰੀ-ਟਵੀਟ ਕਰਕੇ ਉਨ੍ਹਾਂ ਦੀ ਤੰਦਰੁਸਤੀ ਵਾਸਤੇ ਅਤੇ ਜਲਦੀ ਠੀਕ ਹੋਣ ਦੀ ਅਰਦਾਸ ਵਾਹਿਗੁਰੂ ਦੇ ਚਰਨਾਂ ਵਿਚ ਕੀਤੀ ਸੀ। ਜਿਸ ਦੇ ਫਲਸਰੂਪ ਉਨ੍ਹਾਂ ਦੇ ਠੀਕ ਹੋਣ ਦੀ ਇਹ ਖੁਸ਼ਖਬਰੀ ਅੱਜ ਸਾਨੂੰ ਸਾਰਿਆਂ ਨੂੰ ਸੁਨਣ ਨੂੰ ਮਿਲ ਰਹੀ ਹੈ।