ਕੌੜਤੂੰਬੇ ਤੋਂ ਬਣਾਈ ਦਵਾਈ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਗੋਡੇ-ਗਿੱਟੇ ਦੇ ਦਰਦ, ਜੋੜਾਂ ਦੇ ਦ ਰ ਦ ਅਤੇ ਹੋਰ ਕਈ ਤਰ੍ਹਾਂ ਦੀਆਂ ਦਿੱਕਤਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਜੇਕਰ ਕੰਨ ਵਿਚ ਦਰਦ ਹੋਵੇ ਜਾਂ ਕੰਨ ਵਿੱਚ ਪੀਕ ਹੋਵੇ, ਕੰਨ ਪੱਕਿਆ ਹੋਵੇ ਜਾਂ ਹੋਰ ਦਿੱਕਤ ਹੋਵੇ ਤਾਂ ਇਸ ਦਾ ਇਲਾਜ ਕੌੜਤੁੰਮੇ ਦੀ ਵਰਤੋਂ ਨਾਲ ਕੀਤਾ ਜਾ ਸਕਦਾ ਹੈ।
ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਅਤੇ ਇਸ ਨੂੰ ਬਣਾਉਣ ਦੀ ਵਿਧੀ ਵੀ ਬਹੁਤ ਆਸਾਨ ਹੈ।ਘਰੇਲੂ ਨੁਸਖਾ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਸਮੱਗਰੀ ਦੇ ਰੂਪ ਵਿੱਚ ਇਕ ਕੋੜ ਤੂੰਬਾ ਲੈ ਲਵੋ। ਹੁਣ ਘੱਟੋ-ਘੱਟ 20 ਗੰਡਿਆਂ ਲਸਣ ਦੀਆਂ ਲੈ ਲਵੋ।
ਇਸ ਤੋਂ ਇਲਾਵਾ ਸਰੋਂ ਦਾ ਤੇਲ ਲੈ ਲਵੋ। ਤੇਲ ਦਾ ਘਰੋਂ ਕੱਢ ਕੇ ਇਕ ਗਲਾਸ ਲੈ ਲਵੋ। ਹੁਣ ਸਭ ਤੋਂ ਪਹਿਲਾਂ ਕੌੜ ਤੁੰਮੇ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਇਸ ਦੀਆਂ ਘੱਟੋ-ਘੱਟ ਅੱਠ ਫਾੜੀਆਂ ਕਰ ਲਵੋ। ਹੁਣ ਇੱਕ ਬਰਤਨ ਦੇ ਵਿੱਚ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰੋ। ਹੁਣ ਗਰਮ ਤੇਲ ਵਿਚ ਕੌੜ ਤੁੰਮੇ ਨੂੰ ਪਾ ਦਵੋ।
ਥੋੜੇ ਸਮੇਂ ਬਾਅਦ ਇਸ ਵਿਚ ਲਸਨ ਮਿਲਾ ਲਵੋ। ਇਸ ਨੂੰ ਚੰਗੀ ਤਰ੍ਹਾਂ ਭੁੰਨ ਲਵੋ।ਹੁਣ ਭੁੰਨੇ ਹੋਏ ਲਸਣ ਅਤੇ ਕੌੜਤੂੰਬੇ ਨੂੰ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ। ਇਨ੍ਹਾਂ ਦਾ ਇੱਕ ਪੇਸਟ ਤਿਆਰ ਕਰ ਲਵੋ। ਹੁਣ ਇਸ ਪੇਸਟ ਨੂੰ ਇੱਕ ਬਰਤਨ ਵਿੱਚ ਪਾ ਲਵੋ।
ਇਸ ਦੀ ਰੋਜ਼ਾਨਾ ਵਰਤੋਂ ਕਰੋ ਅਤੇ ਇਸ ਪੋਸਟ ਦੀ ਗੋਡਿਆਂ ਤੇ ਰੋੜਾਂ ਉੱਤੇ ਚੰਗੀ ਤਰ੍ਹਾਂ ਮਾਲਿਸ਼ ਕਰੋ। ਮਾਲਿਸ਼ ਕਰਨ ਤੋਂ ਬਾਅਦ ਇਸ ਉਤੇ ਕੋਈ ਗਰਮ ਕੱਪੜਾ ਰੱਖ ਲਵੋ। ਅਜਿਹਾ ਕਰਨ ਦੇ ਨਾਲ ਦਰਦਾਂ ਤੋਂ ਰਾਹਤ ਪਾਈ ਜਾ ਸਕਦੀ ਹੈ।
ਕੰਨ ਸਬੰਧੀ ਦਿੱਕਤਾਂ ਤੋਂ ਰਾਹਤ ਪਾਉਣ ਲਈ ਦੋ ਬੂੰਦਾਂ ਇਸ ਦੀਆਂ ਕੰਨ ਵਿਚ ਪਾ ਲਓ ਇਸ ਨਾਲ ਬਹੁਤ ਲਾਭ ਮਿਲੇਗਾ। ਇਸ ਦੀ ਵਰਤੋਂ ਕਰਨ ਨਾਲ ਕੰਨ ਦੀ ਪੀਕ ਬਿਲਕੁਲ ਠੀਕ ਹੋ ਜਾਵੇਗੀ। ਇਸ ਤੋਂ ਇਲਾਵਾ ਕੰਨ ਦੇ ਵਿੱਚ ਦਰਦ ਨਹੀਂ ਹੋਵੇਗਾ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।
