Home / ਤਾਜਾ ਜਾਣਕਾਰੀ / ਖੁਸ਼ਖਬਰੀ – ਇੰਟਰਨੈਸ਼ਨਲ ਫਲਾਈਟ ਬਾਰੇ ਆਈ ਇਹ ਵੱਡੀ ਖਬਰ

ਖੁਸ਼ਖਬਰੀ – ਇੰਟਰਨੈਸ਼ਨਲ ਫਲਾਈਟ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਨੇ ਸਾਰੇ ਪਾਸੇ ਹਾਹਕਾਰ ਮਚਾਈ ਹੋਈ ਹੈ ਇਸ ਵਾਇਰਸ ਦਾ ਕਰਕੇ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ ਪਰ ਹੁਣ ਹੋਲੀ ਹੋਲੀ ਕਰਕੇ ਇਹਨਾਂ ਪਾਬੰਦੀਆਂ ਦੇ ਵਿਚ ਢਿਲ ਦਿੱਤੀ ਜਾ ਰਹੀ ਹੈ ਅਤੇ ਜਿੰਦਗੀ ਆਮ ਹੁੰਦੀ ਜਾ ਰਹੀ ਹੈ ਅਜਿਹੀ ਹੀ ਇਕ ਚੰਗੀ ਖਬਰ ਹੁਣ ਅੰਤਰਾਸ਼ਟਰੀ ਫਲਾਈਟ ਦੇ ਬਾਰੇ ਵਿਚ ਆ ਰਹੀ ਹੈ।

ਓਮਾਨ ਜਾਣ ਦੇ ਇੰਤਜ਼ਾਰ ‘ਚ ਬੈਠੇ ਲੋਕਾਂ ਲਈ ਖ਼ੁਸ਼ਖ਼ਬਰੀ ਹੈ ਕਿਉਂਕਿ ਭਾਰਤ ਸਰਕਾਰ ਨੇ ਇਸ ਮੁਲਕ ਨਾਲ ‘ਏਅਰ ਬੱਬਲ’ ਦੀ ਵਿਵਸਥਾ ਕਰ ਲਈ ਹੈ। ਇਸ ਤਹਿਤ ਕੋਈ ਵੀ ਭਾਰਤੀ ਜਿਸ ਕੋਲ ਓਮਾਨ ਦਾ ਵੈਲਿਡ ਰਿਹਾਇਸ਼ੀ ਵੀਜ਼ਾ ਹੈ, ਉਹ ਯਾਤਰਾ ਕਰ ਸਕਦਾ ਹੈ। ਹਾਲਾਂਕਿ, ਟਿਕਟ ਜਾਰੀ ਕਰਨ ਤੋਂ ਪਹਿਲਾਂ ਸਬੰਧਤ ਏਅਰਲਾਈਨ ਦੀ ਇਹ ਜਿੰਮੇਵਾਰੀ ਹੋਵੇਗੀ ਕਿ ਉਹ ਯਕੀਨੀ ਕਰੇ ਕਿ ਜਿਸ ਨੂੰ ਟਿਕਟ ਦਿੱਤੀ ਜਾਣੀ ਹੈ ਉਸ ਨੂੰ ਓਮਾਨ ਦੇ ਨਿਯਮਾਂ ਮੁਤਾਬਕ ਯਾਤਰਾ ਦੀ ਮਨਜ਼ੂਰੀ ਹੈ ਜਾਂ ਨਹੀਂ।

ਓਮਾਨ ਨਾਲ ਇਸ ਕਰਾਰ ਦੇ ਨਾਲ ਹੀ ਭਾਰਤ ਨਾਲ ਇਸ ਵਿਵਸਥਾ ਵਾਲੇ ਦੇਸ਼ਾਂ ਦੀ ਗਿਣਤੀ 16 ਹੋ ਗਈ ਹੈ। 30 ਸਤੰਬਰ ਤੱਕ ਭਾਰਤ ਦਾ 15 ਦੇਸ਼ਾਂ- ਅਫਗਾਨਿਸਤਾਨ, ਬਹਿਰੀਨ, ਕੈਨੇਡਾ, ਫਰਾਂਸ, ਜਰਮਨੀ, ਈਰਾਕ, ਜਾਪਾਨ, ਮਾਲਦੀਵ, ਨਾਈਜੀਰੀਆ, ਕਤਰ, ਯੂ. ਏ. ਈ., ਕੀਨੀਆ, ਭੂਟਾਨ, ਯੂ. ਕੇ. ਅਤੇ ਯੂ. ਐੱਸ. ਏ. ਨਾਲ ਅਜਿਹੀ ਵਿਵਸਥਾ ਹੋਈ ਸੀ। ਹਾਲਾਂਕਿ, ਹਾਲ ਹੀ ‘ਚ ਜਰਮਨੀ ਨਾਲ ਉਡਾਣਾਂ ਨੂੰ ਲੈ ਕੇ ਕੁਝ ਮਤਭੇਦ ਕਾਰਨ ਉੱਥੋਂ ਦੀ ਏਅਰਲਾਈਨ ਲੁਫਥਾਂਸਾ ਨੇ 20 ਅਕਤੂਬਰ ਤੱਕ ਲਈ ਉਡਾਣਾਂ ਨੂੰ ਰੱਦ ਕੀਤਾ ਹੈ।

ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਨੇ ਦੋਵਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਕੌਮਾਂਤਰੀ ਯਾਤਰੀ ਉਡਾਣਾਂ ਲਈ ਓਮਾਨ ਨਾਲ ਵੱਖਰਾ ਦੋ-ਪੱਖੀ ‘ਏਅਰ ਬੱਬਲ’ ਕਰਾਰ ਕੀਤਾ ਹੈ।ਇਕ ਟਵੀਟ ‘ਚ ਪੁਰੀ ਨੇ ਕਿਹਾ, ”ਕੌਮਾਂਤਰੀ ਹਵਾਈ ਸੰਪਰਕ ਦਾ ਦਾਇਰਾ ਹੋਰ ਵੱਧ ਗਿਆ ਹੈ। ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਹੁਣ ਭਾਰਤ ਅਤੇ ਓਮਾਨ ਦਰਮਿਆਨ ਉਡਾਣਾਂ ਲਈ ਦੋ-ਪੱਖੀ ‘ਏਅਰ ਬੱਬਲ’ ਦੀ ਵਿਵਸਥਾ ਹੋ ਗਈ ਹੈ, ਜਿਸ ਨਾਲ ਇਸ ਵਿਵਸਥਾ ਵਾਲੇ ਦੇਸ਼ਾਂ ਦੀ ਗਿਣਤੀ 16 ਹੋ ਗਈ ਹੈ।

ਇਸ ਵਿਵਸਥਾ ਤਹਿਤ ਓਮਾਨ ਅਤੇ ਭਾਰਤ ਵਿਚਕਾਰ ਵਿਸ਼ੇਸ਼ ਉਡਾਣਾਂ ਚੱਲਣਗੀਆਂ।” ਓਮਾਨ ‘ਚ ਫਸੇ ਹੋਏ ਭਾਰਤੀ ਹੁਣ ਉੱਥੋਂ ਆ ਸਕਦੇ ਹਨ। ਇਸ ਤੋਂ ਇਲਾਵਾ ਓਮਾਨ ਦਾ ਪਾਸਪੋਰਟ ਰੱਖਣ ਵਾਲੇ ਓ. ਸੀ. ਆਈ. ਕਾਰਡਧਾਰਕਾਂ ਨੂੰ ਵੀ ਭਾਰਤ ਆਉਣ ਦੀ ਇਜਾਜ਼ਤ ਹੈ। ਗੌਰਤਲਬ ਹੈ ਕਿ ਭਾਰਤ ‘ਚ 23 ਮਾਰਚ ਤੋਂ ਕੌਮਾਂਤਰੀ ਉਡਾਣਾਂ ਬੰਦ ਹਨ, ਸਿਰਫ ਕੁਝ ਸਮਝੌਤੇ ਵਾਲੇ ਦੇਸ਼ਾਂ ਨਾਲ ਹੀ ਸੀਮਤ ਉਡਾਣਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਵੰਦੇ ਭਾਰਤ ਮਿਸ਼ਨ ਵੀ ਚਲਾਇਆ ਜਾ ਰਿਹਾ ਹੈ।