Home / ਤਾਜਾ ਜਾਣਕਾਰੀ / ਖੁਸ਼ਖਬਰੀ : ਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖੁਸ਼ੀ ਦੀ ਖਬਰ ਹੋਇਆ ਇਹ ਵੱਡਾ ਐਲਾਨ

ਖੁਸ਼ਖਬਰੀ : ਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖੁਸ਼ੀ ਦੀ ਖਬਰ ਹੋਇਆ ਇਹ ਵੱਡਾ ਐਲਾਨ

ਹੋਇਆ ਇਹ ਵੱਡਾ ਐਲਾਨ

ਜੀਵਨ ਦੇ ਉਦੇਸ਼ਾਂ ਦੀ ਪਛਾਣ ਅਤੇ ਪ੍ਰਾਪਤੀ ਲਈ ਸਾਨੂੰ ਵਿੱਦਿਆ ਦੀ ਜ਼ਰੂਰਤ ਹੁੰਦੀ ਹੈ। ਵਿੱਦਿਆ ਅਜਿਹਾ ਚਾਨਣ ਮੁਨਾਰਾ ਹੁੰਦਾ ਹੈ ਸੋ ਸਾਡੀ ਜ਼ਿੰਦਗੀ ਦੇ ਰਾਹ ਵਿੱਚ ਹਰ ਤਰ੍ਹਾਂ ਦੇ ਹਨੇਰੇ ਨੂੰ ਦੂਰ ਕਰਦਾ ਹੈ। ਇਸ ਦੇ ਨਾਲ ਸਾਡਾ ਜੀਵਨ ਜਗ ਮਗਾ ਹੋ ਉੱਠਦਾ ਹੈ। ਆਪਣੀ ਬੋਲੀ ਜ਼ਰੀਏ ਅਸੀਂ ਹਰ ਤਰਾਂ ਦੇ ਮਸਲੇ ਨੂੰ ਸੁਲਝਾ ਸਕਦੇ ਹਾਂ। ਅਤੇ ਜੇਕਰ ਬੋਲੀ ਵਿੱਚ ਸਾਡੀ ਪਕੜ ਮਜ਼ਬੂਤ ਹੈ ਤਾਂ ਅਜਿਹਾ ਕੋਈ ਕੰਮ ਨਹੀਂ ਜੋ ਸੰਭਵ ਨਾ ਹੋਵੇ। ਪਰ ਇਸ ਲਈ ਸਾਨੂੰ ਬਹੁਤ ਅਭਿਆਸ ਕਰਨਾ ਪੈਂਦਾ ਹੈ ਅਤੇ ਬਹੁਤ ਸਾਰੇ ਯਤਨ ਵੀ ਕਰਨੇ ਪੈਂਦੇ ਹਨ।

ਅਤੇ ਕੁਝ ਅਜਿਹੇ ਹੀ ਯਤਨ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਲਈ ਕੀਤੇ ਜਾਣਗੇ। ਜਿਸ ਵਿੱਚ ਇੱਕ ਅਨੋਖੀ ਪਹਿਲ ਰਾਹੀਂ ਅੰਗਰੇਜ਼ੀ ਬੂਸਟਰ ਕਲੱਬ ਦਾ 12 ਅਕਤੂਬਰ ਨੂੰ ਸਥਾਪਨਾ ਕਰਨ ਦਾ ਫੈਸਲਾ ਲਿਆ ਗਿਆ ਹੈ। ਜਿਸ ਦਾ ਮਕਸਦ ਵਿਦਿਆਰਥੀਆਂ ਦੇ ਵਿੱਚ ਅੰਗਰੇਜ਼ੀ ਭਾਸ਼ਾ ਦੇ ਉਚਾਰਣ ਵਿਚ ਨਿਖਾਰ ਲਿਆਉਣ ਦੇ ਨਾਲ-ਨਾਲ ਇਸ ਵਿੱਚ ਉਨ੍ਹਾਂ ਦੀ ਪਕੜ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।

ਮੈਂ ਅੰਗਰੇਜ਼ੀ ਨਹੀਂ ਸਿੱਖ ਸਕਦਾ ਜਾਂ ਮੈਨੂੰ ਅੰਗਰੇਜ਼ੀ ਨਹੀਂ ਆਵੇਗੀ, ਹੁਣ ਇਸ ਡਰ ਅਤੇ ਸੰਕੋਚ ਨੂੰ ਪਿੱਛੇ ਛੱਡ ਬੱਚੇ ਫਰਾਟੇਦਾਰ ਅੰਗਰੇਜੀ ਬੋਲ ਸਕਣਗੇ। ਇੱਕ ਗੱਲਬਾਤ ਦੌਰਾਨ ਸਟੇਟ ਰਿਸੋਰਸ ਪਰਸਨ ਚੰਦਰ ਸ਼ੇਖਰ ਨੇ ਦੱਸਿਆ ਪਿਛਲੇ ਕੁਝ ਸਮੇਂ ਦੌਰਾਨ ਬਹੁਤ ਸਾਰੇ ਬੱਚੇ ਨਿੱਜੀ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਹੋਏ ਹਨ ਜਿਸ ਦਾ ਕਾਰਨ ਸਰਕਾਰੀ ਸਕੂਲ ਦੇ ਤਜ਼ਰਬੇਕਾਰ ਅਧਿਆਪਕਾਂ ਦੇ ਉੱਪਰ ਬੱਚਿਆਂ ਦੇ ਮਾਤਾ-ਪਿਤਾ ਦੇ ਵਿਸ਼ਵਾਸ ਦਾ ਹੋਣਾ ਹੈ।

ਜਿਸ ਨੂੰ ਕਾਇਮ ਰੱਖਣ ਲਈ ਹੀ ਅੰਗਰੇਜੀ ਅਧਿਆਪਕਾਂ ਦੇ ਨਾਲ ਮਿਲ ਕੇ ਬੂਸਟਰ ਕਲੱਬ ਸਰਕਾਰੀ ਸਕੂਲਾਂ ਵਿੱਚ ਬਣਾਉਣ ਦੀ ਪਹਿਲ ਕੀਤੀ ਗਈ ਹੈ। ਜਦੋਂ ਮਾਤਾ ਪਿਤਾ ਸਰਕਾਰੀ ਸਕੂਲ ਵਿੱਚ ਬੱਚੇ ਦਾ ਦਾਖ਼ਲਾ ਕਰਵਾਉਣ ਆਉਂਦੇ ਹਨ ਤਾਂ ਉਨ੍ਹਾਂ ਅੰਦਰ ਇੱਕੋ ਸਵਾਲ ਹੁੰਦਾ ਹੈ ਕਿ ਕੀ ਉਨ੍ਹਾਂ ਦਾ ਬੱਚਾ ਵਧੀਆ ਅੰਗਰੇਜ਼ੀ ਬੋਲਣੀ ਸਿੱਖ ਸਕੇਗਾ ਜਾਂ ਨਹੀਂ? ਪਰ ਹੁਣ ਬੂਸਟਰ ਕਲੱਬ ਰਾਹੀਂ ਬੱਚਿਆਂ ਨੂੰ ਅਜੋਕੀ ਵਿੱਦਿਆ ਅਤੇ ਐਡਵਾਂਸ ਤਕਨੀਕ ਰਾਹੀਂ ਪੜ੍ਹਾਇਆ ਜਾਵੇਗਾ।

ਜਿਸ ਨਾਲ ਭਵਿੱਖ ਵਿੱਚ ਬੱਚਿਆਂ ਦੇ ਨਤੀਜੇ ਵਧੀਆ ਆਉਣਗੇ। ਬਲਾਕ ਮੈਂਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੂਸਟਰ ਕਲੱਬ ਬਣਾਉਣ ਦਾ ਕੰਮ ਦੋ ਪੜਾਵਾਂ ਵਿੱਚ ਕੀਤਾ ਜਾਵੇਗਾ। ਜਿਸ ਦੇ ਅੰਤਰਗਤ ਇਹਨਾਂ ਨੂੰ ਸਕੂਲ, ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਸਥਾਪਿਤ ਕੀਤਾ ਜਾਵੇਗਾ। ਸ਼ੁਰੂਆਤ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਹਰੇਕ ਸੈਕਸ਼ਨ ਵਿਚੋ ਤਿੰਨ-ਤਿੰਨ ਬੱਚੇ ਇਸ ਦਾ ਹਿੱਸਾ ਬਣਨਗੇ

ਜਿਸ ਦੀ ਗਿਣਤੀ ਨੂੰ ਬਾਅਦ ਵਿਚ ਹੌਲੀ ਹੌਲੀ ਵਧਾਇਆ ਜਾਵੇਗਾ। ਅੰਗਰੇਜ਼ੀ ਅਧਿਆਪਕ ਇਸ ਯੋਜਨਾ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਾਂਹ ਵਧੂ ਸੋਚ ਸਦਕਾ ਹੀ ਬੂਸਟਰ ਕਲੱਬ ਨੂੰ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਕਰੀਅਰ ਨੂੰ ਅਪਨਾਉਣ ਯੋਗ ਬਣਾਉਣ ਲਈ ਤਿਆਰ ਕਰਨਾ ਹੈ।