Home / ਘਰੇਲੂ ਨੁਸ਼ਖੇ / ਗਲੇ ਵਿਚੋਂ ਗਿਰਦੇ ਰੇਸ਼ੇ ਦਾ ਪੱਕਾ ਇਲਾਜ

ਗਲੇ ਵਿਚੋਂ ਗਿਰਦੇ ਰੇਸ਼ੇ ਦਾ ਪੱਕਾ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।

ਮੌਸਮ ਬਦਲਣ ਦੇ ਨਾਲ-ਨਾਲ ਗਲੇ ਸੰਬੰਧੀ ਸਮੱਸਿਆਵਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਜਿਵੇਂ ਗਲੇ ਵਿੱਚ ਖਰਾਸ਼, ਖਿੱਚਖਿਚ ਅਤੇ ਕੁਝ ਵੀ ਖਾਣ-ਪੀਣ ਨਾਲ ਗਲੇ ਵਿੱਚ ਦਰਦ ਹੋਣ ਲੱਗ ਜਾਣਾ। ਇਸ ਨਾਲ ਬੋਲਣ ਵਿੱਚ ਤਕਲੀਫ਼ ਹੋ ਜਾਦੀ ਹੈ। ਜੇਕਰ ਗਲੇ ਵਿੱਚ ਇਨਫੈਕਸ਼ਨ ਦਾ ਸ਼ੁਰੂ ਵਿੱਚ ਚੰਗੀ ਤਰ੍ਹਾਂ ਇਲਾਜ ਨਾ ਕੀਤਾ ਜਾਵੇ ਤਾਂ ਇਹ ਵੱਧਕੇ ਖਾਂਸੀ ਅਤੇ ਬੁਖਾਰ ਵਰਗੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ।

ਇਸੇ ਕਰਕੇ ਉਹ ਸਾਰੇ ਲੋਕ ਮਹਿੰਗੀਆਂ ਮਹਿੰਗੀਆਂ ਦਵਾਈਆਂ ਵੀ ਵਰਤਦੇ ਹਨ। ਪਰ ਫਿਰ ਵੀ ਆਰਾਮ ਨਹੀਂ ਮਿਲਦਾ। ਅਜਿਹੇ ਵਿਚ ਕੁਝ ਘਰੇਲੂ ਉਪਾਅ ਕਰਕੇ ਗਲੇ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਜਦੋਂ ਸ਼ੁਰੂਆਤੀ ਦੌਰ ਵਿਚ ਗਲੇ ਵਿੱਚ ਖਾਰਸ਼ ਹੋਣੀ ਸ਼ੁਰੂ ਹੋ ਜਾਵੇ ਤਾਂ ਅਦਰਕ ਵਾਲੀ ਚਾਹ ਪੀਣ ਚਾਹੀਦੀ ਹੈ। ਇਸ ਲਈ ਚਾਹ ਵਿੱਚ ਚੀਨੀ ਦੀ ਥਾਂ ਤੇ ਸ਼ਹਿਦ ਮਿਲਾ ਲਵੋ। ਇਸ ਚਾਹ ਦੀ ਵਰਤੋਂ ਨਾਲ ਬਹੁਤ ਛੇਤੀ ਅਰਾਮ ਮਿਲੇਗਾ।

ਇਸ ਤੋਂ ਇਲਾਵਾ ਕਾਲੀ ਮਿਰਚ‌ ਅਤੇ ਤੁਲਸੀ ਦਾ ਕਾੜ੍ਹਾ ਬਣਾ ਲਓ। ਫਿਰ ਇਸ ਨੂੰ ਗਰਮ-ਗਰਮ ਪੀਓ। ਜਿਸ ਨਾਲ ਗਲੇ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਆਰਾਮ ਮਿਲੇਗਾ। ਇਸ ਕਾੜੇ ਨਾਲ ਗੱਲੇ ਵਿਚਲੇ ਦਰਦ ਤੋਂ ਵੀ ਰਾਹਤ ਮਿਲੇਗੀ। ਬਦਲਦੇ ਮੌਸਮ ਦੇ ਵਿੱਚ ਤਲੀਆਂ ਹੋਈਆਂ ਚੀਜ਼ਾਂ ਖਾਣ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਬਰਸਾਤ ਦੇ ਮੌਸਮ ਵਿੱਚ ਇਹਨਾਂ ਤਲੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਨੱਕ ਵਿਚ ਧੂੜ-ਮਿੱਟੀ ਅਤੇ ਪ੍ਰਦੂਸ਼ਣ ਦੇ ਕਣਾਂ ਦੇ ਆਉਣ ਨਾਲ ਵੀ ਗਲੇ ਵਿਚ ਇਨਫੈਕਸ਼ਨ ਹੋ ਜਾਂਦੀ ਹੈ। ਇਸ ਤੋਂ ਰਾਹਤ ਪਾਉਣ ਦੇ ਲਈ ਦੁੱਧ ਦੇ ਵਿੱਚ ਘਿਓ ਪਾ ਕੇ ਪੀਣਾ ਚਾਹੀਦਾ ਹੈ। ਇਸ ਬਹੁਤ ਛੇਤੀ ਫਾਇਦਾ ਹੋਵੇਗਾ। ਇਨ੍ਹਾਂ ਸਮੱਸਿਆਵਾਂ ਦਾ ਜਿਕਰ ਸਮੇਂ ਰਹਿੰਦੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਵੱਡੇ ਰੋਗ ਦਾ ਰੂਪ ਧਾਰਨ ਕਰ ਲੈਂਦੀਆਂ ਹਨ।