Home / ਘਰੇਲੂ ਨੁਸ਼ਖੇ / ਗਾੜੇ ਖੂਨ ਨੂੰ ਪਤਲਾ ਅਤੇ ਸਾਫ਼ ਕਰਕੇ ਸਵਸਥ ਸਰੀਰ ਪਾਉਣ ਦੇ ਘਰੇਲੂ ਨੁਸਖੇ

ਗਾੜੇ ਖੂਨ ਨੂੰ ਪਤਲਾ ਅਤੇ ਸਾਫ਼ ਕਰਕੇ ਸਵਸਥ ਸਰੀਰ ਪਾਉਣ ਦੇ ਘਰੇਲੂ ਨੁਸਖੇ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਓਹੀ ਜਾਣਕਰੀ ਪਹੁੰਚਾਈ ਜਾਵੇ ਜੋ ਤੁਹਾਡੇ ਕੰਮ ਦੀ ਹੋਵੇ ਤੇ ਤੁਸੀਂ ਉਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕੋ ਤੇ ਸਮਝ ਸਕੋ ।

ਖੂਨ ਨੂੰ ਗਾੜ੍ਹਾ ਹੋਣ ਤੋਂ ਬਚਾਉਣ ਲਈ ਕੁਝ ਲੋਕ ਦਵਾਈਆਂ ਦੀ ਵਰਤੋਂ ਵੀ ਕਰਦੇ ਹਨ, ਜਿਸ ‘ਚ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਹੁਣ ਘਰੇਲੂ ਉਪਾਅ ਨਾਲ ਵੀ ਖੂਨ ਦੇ ਗਾੜ੍ਹੇਪਨ ਦੀ ਪ੍ਰੇਸ਼ਾਨੀ ਤੋਂ ਰਾਹਤ ਪਾਈ ਜਾ ਸਕਦੀ ਹੈ। ਰੋਜ਼ਾਨਾ ਦੀ ਜ਼ਿੰਦਗੀ ‘ਚ ਗੜਬੜ ਬੀਮਾਰੀਆਂ ਦੀ ਸਭ ਤੋਂ ਵੱਡੀ ਵਜ੍ਹਾ ਬਣਦੀ ਹੈ। ਆਪਣੀ ਰੋਜ਼ਾਨਾ ਜ਼ਿੰਦਗੀ ‘ਚ ਥੋੜ੍ਹਾ ਜਿਹਾ ਬਦਲਾਅ ਕਰਨ ਨਾਲ ਤੁਸੀਂ ਸਿਹਤਮੰਦ ਜੀਵਨ ਜੀ ਸਕਦੇ ਹੋ।

ਕਸਰਤ ਜਾਂ ਫਿਰ ਯੋਗ ਕਰਨ ਨਾਲ ਬਹੁਤ ਲਾਭ ਹੁੰਦਾ ਹੈ। ਜਿਵੇਂ ਖੂਨ ਨੂੰ ਸਾਫ਼ ਅਤੇ ਗਾੜ੍ਹਾ ਹੋਣ ਤੋਂ ਬਚਾਉਣ ਲਈ ਕਸਰਤ ਕਰਨ ਬਹੁਤ ਜ਼ਰੂਰੀ ਹੈ। ਇਸ ਨਾਲ ਫੇਫੜਿਆਂ ਨੂੰ ਆਕਸੀਜਨ ਮਿਲਦੀ ਹੈ। ਅਤੇ ਖੂਨ ਦਾ ਸੰਚਾਰ ਸਹੀ ਰਹਿੰਦਾ ਹੈ। ਇਸ ਨਾਲ ਡੈੱਡ ਸਿਕਨ ਸੈੱਲ ਨਿਕਲ ਜਾਂਦੇ ਹਨ ਅਤੇ ਖੂਨ ਦਾ ਦੌਰਾ ਵੀ ਬਿਹਤਰ ਹੋ ਸਕਦਾ ਹੈ।

ਲਸਣ ਖਾਣ ਨਾਲ ਬਲੱਡ ਪ੍ਰੈਸ਼ਰ ਨੋਰਮਲ ਰਹਿੰਦਾ ਹੈ ਅਤੇ ਇਹ ਖੂਨ ਦੇ ਪ੍ਰਵਾਹ ਨੂੰ ਸਹੀ ਰੱਖਣ ਅਤੇ ਕਰਨ ਅਤੇ ਖੂਨ ਨੂੰ ਪਤਲਾ ਕਰਨ ‘ਚ ਵੀ ਮਦਦਗਾਰ ਹੈ। ਧਨੀਆ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਰਾਤ ਨੂੰ 1 ਚੱਮਚ ਧਨੀਏ ਦੇ ਬੀਜ਼ ਨੂੰ 1 ਗਲਾਸ ਪਾਣੀ ‘ਚ ਭਿਓਂ ਦਿਓ। ਇਸ ਦੀ ਦਿਨ ‘ਚ 2 ਵਾਰ ਵਰਤੋਂ ਕਰੋ। ਇਸ ਨਾਲ ਬਹੁਤ ਰਾਹਤ ਮਿਲੇਗੀ।