Home / ਤਾਜਾ ਜਾਣਕਾਰੀ / ਗੁਰਦਵਾਰੇ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ ਹੋਇਆ ਮੌਤ ਦਾ ਤਾਂਡਵ

ਗੁਰਦਵਾਰੇ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ ਹੋਇਆ ਮੌਤ ਦਾ ਤਾਂਡਵ

ਪਰਿਵਾਰ ਨਾਲ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ

ਮਾਛੀਵਾੜਾ ਸਾਹਿਬ : ਸ਼ੁੱਕਰਵਾਰ ਸਵੇਰੇ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਨੇੜੇ 2 ਕਾਰਾਂ ਦੀ ਆਹਮੋ-ਸਾਹਮਣੇ ਲਗਣ ਕਾਰਨ ਵਾਪਸੇ ‘ਚ ਮਾਂ ਦੇ ਫੁੱਲ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਜਾ ਰਹੀ ਸੁਖਵਿੰਦਰ ਕੌਰ (62) ਵਾਸੀ ਜਿਉਂਦ ਥਾਣਾ ਰਾਮਪੁਰ ਫੂਲ ਜ਼ਿਲਾ ਬਠਿੰਡਾ ਦੀ ਮੌਤ ਹੋ ਗਈ। ਇਸ ‘ਚ ਪਰਿਵਾਰ ਦੇ 4 ਹੋਰ ਮੈਂਬਰ ਮਨਦੀਪ ਸਿੰਘ, ਰਨਦੀਪ ਸਿੰਘ, ਗੁਰਪਿੰਦਰ ਸਿੰਘ ਤੇ ਮਨਦੀਪ ਸਿੰਘ ਸਾਰੇ ਵਾਸੀ ਮਾਨਸਾ ਅਤੇ ਦੂਜੀ ਕਾਰ ਦਾ ਚਾਲਕ ਦਵਿੰਦਰ ਸਿੰਘ ਵਾਸੀ ਮਾਣਕਵਾਲ ਜ਼ਿਲਾ ਲੁਧਿਆਣਾ ਜ਼ਖ਼ਮੀ ਹੋ ਗਏ।

ਹਸਪਤਾਲ ‘ਚ ਇਲਾਜ ਅਧੀਨ ਸਵਿਫਟ ਡਿਜ਼ਾਇਰ ਕਾਰ ਚਾਲਕ ਰਨਦੀਪ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦੀ ਪੜਦਾਦੀ ਤੇਜ ਕੌਰ ਦੀ ਮੌਤ 29-10-2019 ਨੂੰ ਹੋਈ ਸੀ ਅਤੇ ਅੱਜ ਉਹ ਸਵੇਰੇ ਪਿੰਡ ਮਾਨਸਾ ਖੁਰਦ ਤੋਂ ਉਨ੍ਹਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਕੀਰਤਪੁਰ ਸਾਹਿਬ ਲਈ ਰਵਾਨਾ ਹੋਏ। ਇਸ ਕਾਰ ਵਿਚ ਉਨ੍ਹਾਂ ਦੀ ਪੜਦਾਦੀ ਦੀ ਲੜਕੀ ਸੁਖਵਿੰਦਰ ਕੌਰ, ਉਸਦਾ ਭਰਾ ਮਨਦੀਪ ਸਿੰਘ, ਚਾਚਾ ਗੁਰਪਿੰਦਰ ਸਿੰਘ, ਚਾਚਾ ਮਨਦੀਪ ਸਿੰਘ ਸਵਾਰ ਸਨ ਅਤੇ ਸ਼ੁੱਕਰਵਾਰ ਉਹ ਕਰੀਬ 8.30 ਵਜੇ ਸਰਹਿੰਦ ਨਹਿਰ ਦਾ ਨੀਲੋਂ ਪੁਲ ਲੰਘ ਗੜ੍ਹੀ ਪੁਲ ਨੇੜ੍ਹੇ ਸਨ ਤਾਂ ਸਾਹਮਣੇ ਤੋਂ ਆ ਰਹੀ ਇਕ ਇੰਡੀਕਾ ਕਾਰ ਦੇ ਚਾਲਕ ਨੇ ਟਰੱਕ ਨੂੰ ਓਵਰਟੇਕ ਕਰਦੇ ਹੋਏ ਅ ਣ ਗ ਹਿ ਲੀ ਵਰਤਦਿਆਂ ਸਾਡੀਕਾਰ ਵਿਚ ਸਿੱਧੀ ਮਾਰੀ ਜਿਸ ਕਾਰਨ ਉਹ ਸਾਰੇ ਜ਼ਖ਼ਮੀ ਹੋ ਗਏ।

ਇਸ ਦੌਰਾਨ ਐਂਬੂਲੈਸ ਰਾਹੀਂ ਜਦੋਂ ਉਨ੍ਹਾਂ ਨੂੰ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿਚ ਉਨ੍ਹਾਂ ਦੀ ਭੂਆ ਸੁਖਵਿੰਦਰ ਕੌਰ ਦੀ ਮੌਤ ਹੋ ਗਈ। ਇਸ ‘ਚ ਇੰਡੀਕਾ ਕਾਰ ਦਾ ਚਾਲਕ ਦਵਿੰਦਰ ਸਿੰਘ ਵੀ ਜ਼ਖ਼ਮੀ ਹੋ ਗਿਆ ਜੋ ਕਿ ਸਾਰੇ ਇਸ ਸਮੇਂ ਸਮਰਾਲਾ ਹਸਪਤਾਲ ‘ਚ ਇਲਾਜ ਅਧੀਨ ਹਨ। ਮਾਛੀਵਾੜਾ ਪੁਲਸ ਵਲੋਂ ਰਨਦੀਪ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਇੰਡੀਕਾ ਕਾਰ ਚਾਲਕ ਦਵਿੰਦਰ ਸਿੰਘ ਖਿਲਾਫ਼ ਕਰ ਲਿਆ ਗਿਆ ਹੈ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |