Home / ਤਾਜਾ ਜਾਣਕਾਰੀ / ਗੈਸ ਸਲੰਡਰ ਵਰਤਣ ਵਾਲਿਆਂ ਲਈ ਆਈ ਖੁਸ਼ਖਬਰੀ – ਸਰਕਾਰ ਕਰਨ ਲਗੀ ਇਹ ਕੰਮ ਲੋਕਾਂ ਚ ਖੁਸੀ ਦੀ ਲਹਿਰ

ਗੈਸ ਸਲੰਡਰ ਵਰਤਣ ਵਾਲਿਆਂ ਲਈ ਆਈ ਖੁਸ਼ਖਬਰੀ – ਸਰਕਾਰ ਕਰਨ ਲਗੀ ਇਹ ਕੰਮ ਲੋਕਾਂ ਚ ਖੁਸੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਦੁਨੀਆਂ ਭਰ ਵਿਚ ਹਰ ਰੋਜ਼ ਨਵੇਂ ਉਪਕਰਣਾਂ ਦੀ ਵਰਤੋਂ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਉੱਥੇ ਹੀ ਖਾਣਾ ਬਣਾਉਣ ਲਈ ਐਲਪੀਜੀ ਗੈਸ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਾਫੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜਿੱਥੇ ਇਹ ਗੈਸ ਕੁਨੈਕਸ਼ਨ ਖਾਣਾ ਬਣਾਉਣ ਵਿੱਚ ਅਸਾਨੀ ਲਿਆ ਰਹੇ ਹਨ ਉਥੇ ਹੀ ਬਲਣਸ਼ੀਲ ਚੁੱਲ੍ਹਿਆਂ ਦੁਆਰਾ ਹੋ ਰਹੇ ਪ੍ਰਦੂਸ਼ਣ ਨੂੰ ਵੀ ਘੱਟ ਕਰਨ ਵਿਚ ਯੋਗਦਾਨ ਪਾ ਰਹੇ ਹਨ। ਅੱਜ ਕੱਲ੍ਹ ਹਰ ਘਰ ਵਿਚ ਇਕ ਤੋਂ ਜਿਆਦਾ ਐਲ ਪੀ ਜੀ ਗੇਸ ਕਨੈਕਸ਼ਨ ਮੌਜੂਦ ਹੁੰਦੇ ਹਨ ਜਿਸ ਕਾਰਨ ਐਲਪੀਜੀ ਗੈਸ ਸਿਲੰਡਰਾਂ ਦੀ ਵਿਕਰੀ ਧੜਾ-ਧੜ ਹੋ ਰਹੀ ਹੈ, ਉਥੇ ਹੀ ਇਨ੍ਹਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਕੀਤਾ ਜਾਂਦਾ ਰਹਿੰਦਾ ਹੈ।

ਸਰਕਾਰ ਵੱਲੋਂ ਰਸੋਈ ਗੈਸ ਕਨੈਕਸ਼ਨ ਨੂੰ ਪ੍ਰਚਲਿਤ ਕਰਨ ਲਈ ਵਿਕਰੇਤਾਵਾਂ ਨੂੰ ਸਬਸਿਡੀ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਜੇਕਰ ਕੋਈ ਵੀ ਵਿਅਕਤੀ ਮੁਫ਼ਤ ਰਸੋਈ ਗੈਸ ਕਨੈਕਸ਼ਨ ਲੈਣਾ ਚਾਹੁੰਦਾ ਹੈ ਤਾਂ ਮੋਦੀ ਸਰਕਾਰ ਦੁਆਰਾ ਰਸੋਈ ਗੈਸ ਕਨੈਕਸ਼ਨ ਨਾਲ ਜੁੜੀ ਇਕ ਵੱਡੀ ਤਾਜ਼ਾ ਜਾਣਕਾਰੀ ਸਾਹਮਣੇ ਲਿਆਂਦੀ ਜਾ ਰਹੀ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ 1 ਫਰਵਰੀ ਨੂੰ ਰਸੋਈ ਗੈਸ ਐਲਪੀਜੀ ਯੋਜਨਾ ਦੇ ਵਿਸਥਾਰ ਬਾਰੇ ਇਕ ਐਲਾਨ ਕੀਤਾ ਗਿਆ ਸੀ ਜਿਸ ਦੇ ਅਨੁਸਾਰ ਹੋਰ 1 ਕਰੋੜ ਲੋਕਾਂ ਨੂੰ ਇਸ ਯੋਜਨਾ ਦੇ ਸਬੰਧੀ ਲਾਭ ਪਰਾਪਤ ਕਰਨ ਦੇ ਦਾਇਰੇ ਵਿਚ ਸ਼ਾਮਿਲ ਕੀਤਾ ਜਾਵੇਗਾ ਅਤੇ ਬਹੁਤ ਲੋਕ ਇਸ ਯੋਜਨਾ ਦਾ ਲਾਭ ਉਠਾ ਸਕਦੇ ਹਨ। ਮੋਦੀ ਸਰਕਾਰ ਵੱਲੋਂ ਇਸ ਮਹੀਨੇ ਉਜਵਲਾ ਯੋਜਨਾ ਦੇ ਤਹਿਤ ਮੁਫਤ ਰਸੋਈ ਗੈਸ ਕੁਨੈਕਸ਼ਨ ਮੁਹਈਆ ਕਰਨ ਦਾ ਐਲਾਨ ਕੀਤਾ ਗਿਆ ਹੈ।

ਬਿਜ਼ਨਸ ਸੈਂਟਰ ਦੀ ਰਿਪੋਰਟ ਦੇ ਅਨੁਸਾਰ ਜੂਨ ਮਹੀਨੇ ਵਿੱਚ PMUY ਦਾ ਅਗਲਾ ਪੜਾਅ ਜਲਦੀ ਹੀ ਸ਼ੁਰੂ ਹੋ ਸਕਦਾ ਹੈ ਅਤੇ ਇਹ ਪੜਾਅ ਵੀ ਪਹਿਲੀ ਯੋਜਨਾ ਦੇ ਵਾਂਗ ਹੀ ਹੋਵੇਗਾ, ਇਸ ਦੇ ਨਿਯਮਾਂ ਵਿਚ ਕਿਸੇ ਵੀ ਕਿਸਮ ਦੀ ਤਬਦੀਲੀ ਨਹੀਂ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਪਟ੍ਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਅਗਲੀ ਯੋਜਨਾ ਦੇ ਪੜਾਅ ਦੇ ਢਾਂਚੇ ਨੂੰ ਆਖਰੀ ਰੂਪ ਦੇ ਦਿੱਤਾ ਹੈ ਅਤੇ ਇਸ ਯੋਜਨਾ ਨੂੰ ਅਗਲੇ ਮਹੀਨੇ ਤੋਂ ਸ਼ੁਰੂ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ।